ਆਟੋ ਐਕਸਪੋ 2020 ’ਚ ਲਾਂਚ ਹੋ ਸਕਦੀਆਂ ਹਨ 70 ਨਵੀਆਂ ਗੱਡੀਆਂ

01/22/2020 4:34:39 PM

ਆਟੋ ਡੈਸਕ– ਦੇਸ਼ ਦੇ ਸਭ ਤੋਂ ਵੱਡੇ ਆਟੋ ਐਕਸਪੋ ਨੂੰ ਲੈ ਕੇ ਚਰਚਾ ਕਾਫੀ ਤੇਜ਼ ਹੋ ਚੁੱਕੀ ਹੈ 7 ਫਰਵਰੀ ਤੋਂ 12 ਫਰਵਰੀ ਤਕ ਗ੍ਰੇਟਰ ਨੋਇਡਾ ’ਚ ਆਯੋਜਿਤ ਹੋਣ ਵਾਲੇ ਆਟੋ ਐਕਸਪੋ 2020 ’ਚ ਇਸ ਵਾਚ ਪਿਛਲੀ ਵਾਰ ਦੇ ਮੁਕਾਬਲੇ 15 ਫੀਸਦੀ ਘੱਟ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਪਰ ਨਵੀਂ ਲਾਂਚਿੰਗ ਨੂੰ ਲੈ ਕੇ ਕੰਪਨੀਆਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਹੈ। ਦੱਸਿਆ ਗਿਆ ਹੈ ਕਿ ਘੱਟੋ-ਘੱਟ 70 ਨਵੀਆਂ ਗੱਡੀਆਂ ਲਾਂਚ ਹੋ ਸਕਦੀਆਂ ਹਨ। 

ਆਟੋ ਐਕਸਪੋ 2020 ਉਦੋਂ ਹੋ ਰਿਹਾ ਹੈ ਜਦੋਂ ਦੇਸ਼ਦਾ ਆਟੋਮੋਬਾਇਲ ਉਦਯੋਗ ਪਿਛਲੇ 3 ਦਹਾਕਿਆਂ ਦੇ ਸਭ ਤੋਂ ਖਰਾਬ ਦੌਰ ’ਚੋਂ ਲੰਘ ਰਿਹਾ ਹੈ। ਇਸ ਮੰਦੀ ਕਾਰਨ ਹੀਰੋ ਮੋਟਰਕਾਰਪ, ਬੀ.ਐੱਮ.ਡਬਲਯੂ. ਟੀ.ਵੀ.ਐੱਸ., ਐੱਚ.ਐੱਮ.ਐੱਸ.ਆਈ., ਔਡੀ, ਹੋਂਡਾ, ਟੋਇਟਾ ਕਿਰਲੋਸਕਰ, ਨਿਸਾਨ, ਅਸ਼ੋਕ ਲੇਲੈਂਡ ਵਰਗੀਆਂ ਕੰਪਨੀਆਂ ਇਸ ਵਿਚ ਹਿੱਸਾ ਨਹੀਂ ਲੈ ਰਹੀਆਂ। ਕਈ ਕੰਪਨੀਆਂ ਨੇ ਕਿਹਾ ਹੈ ਕਿ ਉਹ ਅਪ੍ਰੈਲ, 2020 ਤੋਂ ਸ਼ੁਰੂ ਹੋ ਰਹੇ ਬੀ.ਐੱਸ.-6 ਵਾਹਨਾਂ ਦੀ ਵਿਕਰੀ ਦੀ ਲਾਂਚਿੰਗ ’ਚ ਵਿਅਸਤ ਹੈ, ਫਿਲਹਾਲ ਇਸ ਵਿਚ ਸ਼ਾਮਲ ਨਹੀਂ ਹੋ ਰਹੀ ਪਰ ਇਸ ਵਿਚ ਸ਼ਿਰਕਤ ਕਰਨ ਵਾਲੀਆਂ ਕੰਪਨੀਆਂ ਮੰਨ ਰਹੀਆਂ ਹਨ ਕਿ ਭਾਰਤ ਵਰਗੇ ਵੱਡੇ ਬਾਜ਼ਾਰ ਨੂੰ ਉਹ ਕਦੇ ਵੀ ਹਲਕੇ ’ਚ ਨਹੀਂ ਲੈ ਸਕਦੀਆਂ। 

ਟਾਟਾ ਮੋਟਰਸ ਵਲੋਂ ਚਾਰ ਨਵੀਆਂ ਕਾਰਾਂ ਨੂੰ ਪਹਿਲੀ ਵਾਰ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਹੁੰਡਈ ਵੀ ਆਪਣੇ ਪ੍ਰੋਡਕਟਸ ਖਾਸ ਤੌਰ ’ਤੇ ਇਲੈਕਟ੍ਰਿਕ ਵਾਹਨ ਬਾਜ਼ਾਰ ਨੂੰ ਲੈ ਕੇ ਆਪਣੀਆਂ ਤਿਆਰੀਆਂ ਨੂੰ ਪੇਸ਼ ਕਰੇਗੀ। ਮਾਰੂਤੀ ਸੁਜ਼ੂਕੀ ਆਪਣੀਆਂ ਮੌਜੂਦਾ 4-5 ਕਾਰਾਂ ਨੂੰ ਨਵੇਂ ਰੰਗ-ਰੂਪ ’ਚ ਪੇਸ਼ ਕਰਨ ਦੇ ਨਾਲ ਹੀ ਆਪਣੀ ਨਵੀਂ ਡਿਜ਼ਾਈਨ ਮੰਤਰ (ਕੰਸੈਪਟ ਕਾਰ) ਵੀ ਪੇਸ਼ ਕਰੇਗੀ। 


Related News