ਗੂਗਲ ’ਤੇ ਲੱਗਾ ਅਮਰੀਕੀ ਵਿਦਿਆਰਥੀਆਂ ਦੀ ਜਾਸੂਸੀ ਦਾ ਦੋਸ਼

02/22/2020 3:20:38 PM

ਗੈਜੇਟ ਡੈਸਕ– ਗੂਗਲ ’ਤੇ ਅਮਰੀਕੀ ਵਿਦਿਆਰਥੀਆਂ ਦੀ ਜਾਸੂਸੀ ਦਾ ਦੋਸ਼ ਲੱਗਾ ਹੈ। ਅਮਰੀਕਾ ਦੇ ਰਾਜ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਗੂਗਲ ਗੈਰ-ਕਾਨੂੰਨੀ ਤਰੀਕੇ ਨਾਲ ਸਕੂਲੀ ਬੱਚਿਆਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਰਹੀ ਹੈ। ਗੂਗਲ ਪਤਾ ਲਗਾ ਰਹੀ ਹੈ ਕਿ ਬੱਚੇ ਕਿਸ ਵੈੱਬਸਾਈਟ ਨੂੰ ਜ਼ਿਆਦਾ ਦੇਖਦੇ ਹਨ। ਉਨ੍ਹਾਂ ਦੀਆਂ ਪਸੰਦੀਦਾ ਵੀਡੀਓਜ਼ ਕਿਹੜੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਕਾਨਟੈਕਟ ਲਿਸਟ ਅਤੇ ਪਾਸਵਰਡ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸੇ ਕਾਰਨ ਕੰਪਨੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। 

ਅਮਰੀਕਾ ਦੇ ਰਾਜ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਹੈਕਟਰ ਬਲਡਰਸ ਮੁਤਾਬਕ, ਗੂਗਲ ਨੇ ਪੜਾਈ ਲਈ ਨਿਊ ਮੈਕਸੀਕੋ ’ਚ 60 ਫੀਸਦੀ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਕ੍ਰੋਮਬੁੱਕ ਅਤੇ ਜੀ-ਸੂਟ ਸੁਵਿਧਾ ਮੁਫਤ ਦਿੱਤੀ ਸੀ, ਜਿਸ ਵਿਚ ਜੀਮੇਲ, ਕਲੰਡਰ, ਡਰਾਈਵਰ ਅਤੇ ਡੋਕਸ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। ਮੁਕਦਮੇ ’ਚ ਕਿਹਾ ਹੈ ਗਿਆ ਹੈ ਕਿ ਗੂਗਲ ਨੇ ਬੱਚਿਆਂ ਦੇ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਦਾ ਉਲੰਘਣ ਕਰਕੇ ਵਪਾਰਕ ਉਦੇਸ਼ ਲਈ ਡਾਟਾ ਇਕੱਠਾ ਕੀਤਾ ਹੈ। 

ਗੂਗਲ ਦਾ ਬਿਆਨ
ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡ ਨੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਾਇਮਰੀ ਅਤੇ ਸੈਕੰਡਰੀ ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿਗਿਆਪਨ ਲਈ ਨਹੀਂ ਇਕੱਠੀ ਕਰਦੇ।