ਭਾਰਤੀ ਸੜਕਾਂ ''ਤੇ ਦੌੜੇਗੀ Jeep

01/04/2016 11:46:55 AM

ਜਲੰਧਰ-ਪ੍ਰਸਿੱਧ ਆਫ ਰੋਡਿੰਗ ਬ੍ਰਾਂਡ ਫਿਏਟ ਕਰਿਸਲਰ ਆਟੋਮੋਬਾਈਲ (ਐੱਫ. ਸੀ. ਏ.) ਇਸ ਸਾਲ ਅਧਿਕਾਰਤ ਰੂਪ ਨਾਲ ਭਾਰਤ ਵਿਚ ਆਉਣ ਵਾਲੀ ਹੈ। ਕੰਪਨੀ ਨੇ ਸਾਲ 2013 ਵਿਚ ਤਿੰਨ ਮਾਡਲਾਂ ਨੂੰ ਭਾਰਤ ਵਿਚ ਲਾਂਚ ਕਰਨਾ ਸੀ ਪਰ ਕੀਮਤਾਂ ਦੇ ਮੁੱਦੇ ਨੂੰ ਲੈ ਕੇ ਲਾਂਚ ਨੂੰ ਰੋਕ ਦਿੱਤਾ ਗਿਆ ਸੀ ।

ਹੁਣ ਇਕ ਵਾਰ ਫਿਰ ਐੱਫ. ਸੀ. ਏ. ਭਾਰਤ ਵਿਚ ਲਾਂਚ ਦੀ ਤਿਆਰੀ ਵਿਚ ਹੈ। ਉਮੀਦ ਹੈ ਕਿ ਇਹ 2016 ਦੇ ਅੱਧ ਤੱਕ ਭਾਰਤ ਵਿਚ ਆ ਜਾਵੇ ਅਤੇ ਕੰਪਨੀ ਦੀ ਭਾਰਤੀ ਵੈੱਬਸਾਈਟ ਤੇ ਮੀਡੀਆ ਪਲੇਟਫਾਰਮ ਵੀ ਐਕਟਿਵ ਹੋ ਜਾਵੇ। ਇਸ  ਦੇ ਨਾਲ ਕੰਪਨੀ ਆਟੋ ਐਕਸਪੋ 2016 ਵਿਚ ਵੀ ਆਪਣੀਆਂ ਕਾਰਾਂ ਦੀ ਰੇਂਜ ਦੀ ਨੁਮਾਇਸ਼ ਕਰੇਗੀ। ਵੱਡੀ ਖਬਰ ਇਹ ਹੈ ਕਿ ਗਰੈਂਡ ਚੇਰੋਕੀ ਡੀਜ਼ਲ ਅਤੇ ਵਧੀਆ ਰੈਂਗਲਰ ਅਨਲਿਮਟਿਡ ਮਾਡਲਸ, ਜੀਪ ਦਾ ਐੱਸ. ਆਰ. ਟੀ. ਪ੍ਰਫਾਰਮੈਂਸ ਬ੍ਰਾਂਡ ਆਪਣੇ ਫਲੈਗਸ਼ਿਪ ਵ੍ਹੀਕਲ ਗਰੈਂਡ ਚੇਰੋਕੀ ਐੱਸ. ਆਰ. ਟੀ. ਦੇ ਨਾਲ ਦੇਖਣ ਨੂੰ ਮਿਲ ਸਕਦੀ ਹੈ ।   
ਜੀਪ ਗਰੈਂਡ ਚੇਰੋਕੀ ਐੱਸ. ਆਰ. ਟੀ. ਐੱਸ. ਯੂ. ਵੀ. ਵਿਚ 6.4 ਲੀਟਰ ਹੈਮੀ ਵੀ8 ਮੋਟਰ ਹੋਵੇਗੀ, ਜੋ 475 ਬੀ. ਐੱਚ. ਪੀ. ਦੀ ਪਾਵਰ ਅਤੇ 64.2  ਕੇ. ਜੀ. ਐੱਮ. ਦਾ ਟਾਰਕ ਪੈਦਾ ਕਰੇਗਾ । ਇਸ  ਦੇ ਨਾਲ ਕੰਪਨੀ ਦੀ ਐੱਸ. ਯੂ. ਵੀ. 5 ਸੈਕਿੰਡ ਵਿਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਜਾਵੇਗੀ। ਗ੍ਰੈਂਡ ਚੇਰੋਕੀ ਐੱਸ. ਆਰ. ਟੀ. ਵਿਚ 20 ਇੰਚ ਦੇ ਬਲੈਕ ਵੈਪਰ ਕਰੋਮ ਐੱਸ. ਆਰ. ਟੀ. ਅਲਾਏ ਵ੍ਹੀਲਸ ਦੇ ਨਾਲ ਪਿਰੇਲੀ ਟਾਇਰਾਂ ਦਾ ਕੰਬੀਨੇਸ਼ਨ ਹੋਵੇਗਾ। ਫਿਊਲ ਦੀ ਬੱਚਤ ਲਈ ਇਸ ਵਿਚ ਈਕੋ ਮੋਡ ਹੋਵੇਗਾ, ਜੋ ਜ਼ਰੂਰਤ ਨਾ ਹੋਣ ''ਤੇ 8 ਵਿਚੋਂ 4 ਸਿਲੰਡਰਾਂ ਨੂੰ ਬੰਦ ਕਰ ਦੇਵੇਗਾ । ਜੀਪ ਚੇਰੋਕੀ ਐੱਸ. ਆਰ. ਟੀ. ''ਚ ਹਾਈ ਪ੍ਰਫਾਰਮੈਂਸ ਵਾਲੀ 6 ਪਿਸਟਨ ਬਰੇਬੋ ਬਰੇਕਸ ਹੋਣਗੀਆਂ । ਇਸ ਤੋਂ ਇਲਾਵਾ ਇਸ ਐੱਸ. ਯੂ. ਵੀ. ਵਿਚ Selec-Trac ਸਿਸਟਮ ਹੋਵੇਗਾ, ਜੋ 5 ਡਾਇਨਾਮਿਕਸ ਮੋਡਸ ਦੇ ਨਾਲ ਆਵੇਗਾ, ਜਿਸ ਵਿਚ ਆਟੋ, ਸਪੋਰਟਸ ਅਤੇ ਟ੍ਰੈਕ ਮੋਡ ਵੀ ਸ਼ਾਮਿਲ ਹੋਵੇਗਾ। ਹਾਲਾਂਕਿ ਗਰੈਂਡ ਚੇਰੋਕੀ 434 ਵਿਚ ਉਪਲੱਬਧ ਹੋਵੇਗੀ ਪਰ ਇਸ ਲਾਈਨ ਵਿਚ ਇਕ ਐੱਸ. ਯੂ. ਵੀ. ਦੇ ਤੌਰ ''ਤੇ ਇਸ ਦੇ ਫੀਚਰ ਹੋਰਨਾਂ ਨਾਲੋਂ ਵੱਖ ਹਨ ।   
ਜੀਪ ਚੇਰੋਕੀ ਐੱਸ. ਆਰ. ਟੀ. ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਦੀਆਂ ਸੀਟਾਂ ਉੱਤੇ ਖਾਸ ਲੈਦਰ ਅਤੇ ਡੈਸ਼ ਉੱਤੇ ਕਾਰਬਨ ਫਾਈਬਰ ਦਾ ਪ੍ਰਯੋਗ ਕੀਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਗਰੈਂਡ ਚੇਰੋਕੀ ਐੱਸ. ਆਰ. ਟੀ. ਵਿਚ ਵਿਸ਼ੇਸ਼ 7 ਇੰਚ ਦੀ ਐੱਸ. ਆਰ. ਟੀ. ਟੀ. ਐੱਫ. ਟੀ. ਡਰਾਈਵਰ ਡਿਸਪਲੇ, ਨਵਾਂ ਲੈਟ ਬਾਟਮ ਹੀਟਿਡ ਸਟੇਅਰਿੰਗ ਵ੍ਹੀਲ, 8.4 ਇੰਚ ਦੀ ਯੂ-ਕੁਨੈਕਟ ਟਚ ਸਕ੍ਰੀਨ ਦੇ ਨਾਲ ਨੈਵੀਗੇਸ਼ਨ ਸਿਸਟਮ, 19 ਇੰਚ ਦੇ ਸਪੀਕਰਾਂ ਦੇ ਨਾਲ Harman Kardon ਸਾਊਂਡ ਸਿਸਟਮ ਅਤੇ ਪਿੱਛੇ ਵਾਲੀ ਸੀਟ ''ਤੇ ਬੈਠਣ ਵਾਲਿਆਂ ਲਈ ਅੱਗੇ ਵਾਲੀ ਸੀਟ ਦੇ ਪਿੱਛੇ ਡੀ. ਵੀ. ਡੀ. ਪਲੇਅਰ ਹੋਵੇਗਾ । ਜੀਪ ਗਰੈਂਡ ਚੇਰੋਕੀ ਐੱਸ. ਆਰ. ਟੀ. ਭਾਰਤ ਵਿਚ ਬੀ. ਐੱਮ. ਡਬਲਿਊ ਐਕਸ 5 ਐੱਮ ਨੂੰ ਟੱਕਰ ਦੇਵੇਗੀ ਅਤੇ ਇਸ ਨੂੰ ਲੱਗਭਗ 1.4 ਕਰੋੜ ਦੀ ਕੀਮਤ ''ਤੇ ਲਾਂਚ ਕੀਤਾ ਜਾਵੇਗਾ ।