ਆਕਾਸ਼ ਅੰਬਾਨੀ ਨੇ ਭਾਰਤ 'ਚ ਲਾਂਚ ਕੀਤੇ iPhone 8 ਤੇ iPhone 8 Plus

09/29/2017 1:59:08 PM

ਜਲੰਧਰ- ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਆਖਿਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਰਿਲਾਇੰਸਲ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਨਵੀਂ ਮੁੰਬਈ ਦੇ ਟੈਲੀਕੋ ਹੈੱਡਕੁਆਟਰ 'ਚ ਲਾਈਵ ਈਵੈਂਟ ਦੌਰਾਨ ਇਸ ਫੋਨ ਨੂੰ ਪੇਸ਼ ਕੀਤਾ ਹੈ। ਇਸ ਨੂੰ ਖਰੀਦਣ ਦੀ ਚਾਹ ਰੱਖਣ ਵਾਲੇ ਈ-ਕਾਮਰਸ ਵੈੱਬਸਾਈਟਸ 'ਤੇ ਨਵੇਂ ਆਫਰਸ ਦੇ ਨਾਲ ਖਰੀਦ ਸਕਣਗੇ। ਇਨ੍ਹਾਂ ਨੂੰ ਅੱਜ ਸ਼ਾਮ 6 ਵਜੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

iPhone 8 ਤੇ iPhone 8 Plus ਦੀ ਭਾਰਤ 'ਚ ਕੀਮਤ
ਭਾਰਤ 'ਚ ਆਈਫੋਨ 8 ਦੇ 64ਜੀ.ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256ਜੀ.ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਉਥੇ ਹੀ ਆਈਫੋਨ 8 ਪਲੱਸ ਵੀ ਦੋ ਵੇਰੀਐਂਟ 'ਚ ਉਪਲੱਬਧ ਹੋਵੇਗਾ, ਜਿਸ ਵਿਚ 64ਜੀ.ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256ਜੀ.ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ।

 

iPhone 8 ਤੇ iPhone 8 Plus ਲਈ ਜਿਓ ਦਾ ਖਾਸ ਆਫਰ
ਜਿਓ ਆਈਫੋਨ 8 ਅਤੇ ਆਈਫੋਨ 8 ਪਲੱਸ ਦੇ ਨਾਲ ਬਾਈਬੈਕ ਸਕੀਮ ਆਫਰ ਕਰ ਰਹੀ ਹੈ ਜਿਸ ਵਿਚ ਰਿਲਾਇੰਸ ਡਿਜੀਟਲ ਸਟੋਰ, ਜਿਓ ਡਾਟ ਕਾਮ ਅਤੇ ਜਿਓ ਸਟੋਰ ਤੋਂ ਆਈਫੋਨ ਖਰੀਦਣ 'ਤੇ ਕੁਲ ਰਕਮ ਦਾ 70 ਫੀਸਦੀ ਤੁਹਾਨੂੰ ਵਾਪਸ ਮਿਲ ਜਾਵੇਗਾ। ਫਿਲਹਾਲ ਇਹ ਪੈਸੇ ਉਦੋਂ ਹੀ ਵਾਪਸ ਕੀਤੇ ਜਾਣਗੇ ਜਦੋਂ ਤੁਸੀਂ ਇਕ ਸਾਲ ਤੱਕ ਆਈਫੋਨ 8/8 ਪਲੱਸ ਇਸਤੇਮਾਲ ਕਰਕੇ ਉਸ ਨੂੰ ਸਹੀ ਸਲਾਮਤ ਰਿਲਾਇੰਸ ਜਿਓ ਨੂੰ ਵਾਪਸ ਕਰੋਗੇ। 

ਜਿਓ ਦਾ ਟੈਰਿਫ ਪਲਾਨ

ਇੰਨਾ ਹੀ ਨਹੀਂ ਰਿਲਾਇੰਸ ਜਿਓ ਨੇ ਖਾਸਤੌਰ 'ਤੇ ਆਈਫੋਨ 8 ਲਈ ਟੈਰਿਫ ਪਲਾਨ ਪੇਸ਼ ਕੀਤਾ ਹੈ। ਜਿਓ ਵੱਲੋਂ ਮੰਥਲੀ 799 ਰੁਪਏ ਦਾ ਪਲਾਨ ਪੇਸ਼ ਕੀਤਾ ਗਿਆ ਹੈ ਜਿਸ ਵਿਚ ਯੂਜ਼ਰਸ ਨੂੰ 90ਜੀ.ਬੀ. ਡਾਟਾ ਮਿਲੇਗਾ। ਇਹ ਪਲਾਨ ਪੋਸਟਪੇਡ ਗਾਹਕਾਂ ਲਈ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ।