Airtel ਦੀ ਧਮਾਕੇਦਾਰ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲੇਗਾ 1000GB ਡਾਟਾ

07/15/2020 1:56:34 PM

ਗੈਜੇਟ ਡੈਸਕ– ਏਅਰਟੈੱਲ ਐਕਸਟਰੀਮ ਫਾਈਬਰ ਗਾਹਕਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਲੇਨੋਵੋ ਨੋਟਬੁੱਕ ਖਰੀਦਣ ਵਾਲੇ ਗਾਹਕਾਂ ਨੂੰ ਮੁਫ਼ਤ ’ਚ 1000 ਜੀ.ਬੀ. ਡਾਟਾ ਦੇ ਰਹੀ ਹੈ। ਏਅਰਟੈੱਲ ਐਕਸਟਰੀਮ ਇਸ ਸਮੇਂ ਦੇਸ਼ ਦੇ ਬੈਸਟ ਫਾਈਬਰ ਇੰਟਰਨੈੱਟ ਸਰਵਿਸ ਪ੍ਰੋਵਾਈਡਰਾਂ ’ਚੋਂ ਇਕ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਨਵੇਂ ਅਤੇ ਆਕਰਸ਼ਕ ਪੇਸ਼ਕਸ਼ ਨਾਲ ਆਪਣੇ ਸਬਸਕ੍ਰਾਈਬਰ ਬੇਸ ਨੂੰ ਵਧਾਏ। ਲੋਨੋਵੋ ਨੋਟਬੁੱਕ ਨਾਲ ਦਿੱਤਾ ਜਾ ਰਿਹਾ ਮੁਫ਼ਤ ਡਾਟਾ ਇਸੇ ਪਲਾਨਿੰਗ ਦਾ ਇਕ ਹਿੱਸਾ ਕਿਹਾ ਜਾ ਸਕਦਾ ਹੈ। ਫਿਲਹਾਲ ਆਓ ਵਿਸਤਾਰ ਨਾਲ ਜਾਣਦੇ ਹਾਂ ਏਅਰਟੈੱਲ ਦੇ ਇਸ ਨਵੇਂ ਪਲਾਨ ਬਾਰੇ। 

31 ਅਗਸਤ ਤਕ ਹੈ ਆਫਰ
ਓਨਲੀ ਟੈੱਕ ਅਤੇ ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, 1000 ਜੀ.ਬੀ. ਮੁਫ਼ਤ ਡਾਟਾ ਏਅਰਟੈੱਲ ਲੇਨੋਵੋ ਦੇ ਬੈਕ ਟੂ ਸਕੂਲ ਆਫਰ ਤਹਿਤ ਦਿੱਤਾ ਜਾ ਰਿਹਾ ਹੈ। ਆਫਰ ਪਾਉਣ ਲਈ ਲੇਨੋਵੋ ਦਾ ਨੋਟਬੁੱਕ ਖਰੀਦਣਾ ਹੋਵੇਗਾ। 11 ਜੁਲਾਈ ਤੋਂ ਸ਼ੁਰੂ ਹੋਇਆ ਇਹ ਆਫਰ 31 ਅਗਸਤ ਤਕ ਚੱਲੇਗਾ। ਆਫਰ ਨੂੰ ਕਲੇਮ ਕਰਨ ਲਈ ਗਾਹਕ ਨੂੰ ਆਪਣੇ ਖਰੀਦੇ ਗਏ ਪ੍ਰੋਡਕਟ ਨੂੰ ਵੈਰੀਫਾਈ ਕਰਨਾ ਹੋਵੇਗਾ। ਨਾਲ ਹੀ ਇਹ ਆਫਰ ਸਿਰਪ ਉਨ੍ਹਾਂ ਗਾਹਕਾਂ ਲਈ ਹੀ ਕੰਮ ਦਾ ਹੈ ਜਿਨ੍ਹਾਂ ਦੇ ਇਲਾਕੇ ’ਚ ਏਅਰਟੈੱਲ ਐਕਸਟਰੀਮ ਦੀ ਸੇਵਾ ਉਪਲੱਬਧ ਹੈ। 

PunjabKesari

ਦੇਣੇ ਹੋਣਗੇ 1 ਹਜ਼ਾਰ ਰੁਪਏ
ਮੰਥਲੀ ਪਲਾਨਸ ਲਈ ਐਕਟੀਵੇਸ਼ਨ ਦੇ ਤੌਰ ’ਤੇ 1 ਹਜ਼ਾਰ ਰੁਪਏ ਦੇਣੇ ਹੋਣਗੇ। ਇਹ ਆਫਰ ਕਾਪਰ ਵਾਇਰ ਕੁਨੈਕਸ਼ਨ ਇਸਤੇਮਾਲ ਕਰਨ ਵਾਲੇ ਗਾਹਕਾਂ ਦੇ ਨਾਲ ਹੀ ਫਾਈਬਰ ਵਾਇਰ ਕੁਨੈਕਸ਼ਨ ਵਾਲੇ ਗਾਹਕਾਂ ਲਈ ਵੀ ਉਪਲੱਬਧ ਹੈ। ਹਾਲਾਂਕਿ, ਕੰਪਨੀ 3, 6, ਜਾਂ 12 ਮਹੀਨਿਆਂ ਲਈ ਪਲਾਨ ਖਰੀਦਣ ਵਾਲੇ ਗਾਹਕਾਂ ਨੂੰ ਮੁਫ਼ਤ ਐਕਟੀਵੇਸ਼ਨ ਦੇ ਰਹੀ ਹੈ। ਇਨ੍ਹਾਂ ਪਲਾਨਸ ਦੇ ਬਿੱਲ ’ਚ ਵੀ 7.5 ਤੋ 15 ਫੀਸਦੀ ਦੀ ਛੋਟ ਵੀ ਮਿਲੇਗੀ। 

6 ਮਹੀਨਿਆਂ ਤਕ ਰਹੇਗਾ 1000 ਜੀ.ਬੀ. ਡਾਟਾ
ਗਾਹਕ ਦੇ ਅਕਾਊਂਟ ’ਚ 1000 ਜੀ.ਬੀ. ਡਾਟਾ ਖਰੀਦ ਦੀ ਪੁਸ਼ਟੀ ਹੋਣ ਅਤੇ ਕੁਨੈਕਸ਼ਨ ਚਾਲੂ ਹੋ ਜਾਣ ਤੋਂ ਬਾਅਦ ਕ੍ਰੈਡਿਟ ਕਰ ਦਿੱਤਾ ਜਾਵੇਗਾ। 1000 ਜੀ.ਬੀ. ਡਾਟਾ 6 ਮਹੀਨਿਆਂ ਲਈ ਯੋਗ ਰਹੇਗਾ ਅਤੇ ਇਹ ਪਲਾਨ ਦੇ ਨਾਲ ਆਉਣ ਵਾਲੇ ਡਾਟਾ ਤੋਂ ਵੱਖਰਾ ਹੋਵੇਗਾ। 


Rakesh

Content Editor

Related News