ਏਅਰਟੈੱਲ ਐਕਸਟ੍ਰੀਮ ਫਾਈਬਰ ਦਾ ਧਾਂਸੂ ਆਫਰ, ਮਿਲੇਗਾ 1000 ਜੀ.ਬੀ. ਤਕ ਫ੍ਰੀ ਡਾਟਾ

06/03/2020 7:22:40 PM

ਗੈਜੇਟ ਡੈਸਕ-ਭਾਰਤੀ ਏਅਰਟੈੱਲ ਨੇ ਬੁੱਧਵਾਰ ਨੂੰ ਇਕ ਨਵਾਂ ਐਡੀਸ਼ਨਲ ਪ੍ਰਮੋਸ਼ਨਲ ਆਫਰ ਪੇਸ਼ ਕੀਤਾ ਜਿਸ ਦੇ ਤਹਿਤ ਯੂਜ਼ਰਸ 1000 ਜੀ.ਬੀ. ਤੱਕ ਫ੍ਰੀ ਬੋਨਸ ਡਾਟਾ ਪਾ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਸ ਆਫਰ ਦਾ ਫਾਇਦਾ ਨਵੇਂ ਕਸਟਮਰਸ ਲੈ ਸਕਦੇ ਹਨ ਜੋ ਏਅਰਟੈੱਲ ਐਕਸਟ੍ਰੀਮ ਫਾਈਬਰ ਕੁਨੈਕਸ਼ਨ ਲੈਣਾ ਚਾਹੁੰਦੇ ਹਨ। ਇਹ ਆਫਰ ਭਾਰਤ ਦੇ ਚੁਨਿੰਦਾ ਸ਼ਹਿਰਾਂ 'ਚ ਉਪਲੱਬਧ ਹੈ। ਇੰਨਾਂ ਹੀ ਨਹੀਂ ਨਵੇਂ ਯੂਜ਼ਰਸ ਨੂੰ ਫ੍ਰੀ ਇੰਸਟਾਲੇਸ਼ਨ ਵੀ ਇਸ ਆਫਰ ਦੇ ਤਹਿਤ ਮਿਲੇਗਾ। ਕੰਪਨੀ ਨਵੇਂ ਯੂਜ਼ਰਸ ਨੂੰ 15 ਫੀਸਦੀ ਤਕ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਯੂਜ਼ਰਸ ਨੂੰ ਮਿਲਣ ਵਾਲਾ ਡਿਸਕਾਊਂਟ ਸਬਸਕਰਾਈਬ ਕੀਤੇ ਗਏ ਪਲਾਨ 'ਤੇ ਨਿਰਭਰ ਕਰਦਾ ਹੈ।

ਕਿਹੜੇ ਪਲਾਨ 'ਚ ਕਿੰਨਾ ਫ੍ਰੀ ਬੋਨਸ ਡਾਟਾ
ਏਅਰਟੈੱਲ ਦਾ ਇਹ ਆਫਰ 7 ਜੂਨ ਤੱਕ ਉਪਲੱਬਧ ਹੈ। ਚੇਨਈ, ਕੋਇੰਬਟੂਰ, ਕੋਚਿੱਨ ਅਤੇ ਏਅਰਾਕੁਲਮ ਵਰਗੇ ਸ਼ਹਿਰਾਂ 'ਚ ਇਸ ਆਫਰ ਦਾ ਲਾਭ ਲਿਆ ਜਾ ਸਕਦਾ ਹੈ। 799 ਰੁਪਏ ਦੇ ਬੇਸਿਕ ਪਲਾਨ 'ਚ 150ਜੀ.ਬੀ. ਤਕ ਦਾ ਡਾਟਾ 100 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਮਿਲੇਗਾ। ਉੱਥੇ, 999 ਰੁਪਏ ਦੇ ਐਂਟਰੇਂਟਮੈਂਟ ਪਲਾਨ 'ਚ 200 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 300ਜੀ.ਬੀ. ਡਾਟਾ ਬ੍ਰਾਊਜ ਕੀਤਾ ਜਾ ਸਕਦਾ ਹੈ। 1499 ਰੁਪਏ ਵਾਲੇ ਪ੍ਰੀਮੀਅਮ ਪਲਾਨ 'ਚ 300 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 500ਜੀ.ਬੀ. ਡਾਟਾ ਬ੍ਰਾਊਜ ਕੀਤਾ ਜਾ ਸਕਦਾ ਹੈ।

ਐਮਾਜ਼ੋਨ ਅਤੇ ਜ਼ੀ5 ਦਾ ਮਿਲੇਗਾ ਸਬਸਕਰੀਪਸ਼ਨ
ਕੰਪਨੀ ਏਅਰਟੈੱਲ ਐਕਸਟ੍ਰੀਮ ਦਾ ਸਬਸਕਰੀਪਸ਼ਨ ਆਪਣੇ ਸਾਰੇ ਪਲਾਨ 'ਚ ਆਫਰ ਕਰ ਰਹੀ ਹੈ। ਇਸ ਤੋਂ ਇਲਾਵਾ ਐਂਟਰੇਂਟਮੈਂਟ ਅਤੇ ਪ੍ਰੀਮੀਅਮ ਪਲਾਨ 'ਚ ਯੂਜ਼ਰਸ ਨੂੰ ਐਮਾਜ਼ੋਨ ਪ੍ਰਾਈਮ ਅਤੇ ਜ਼ੀ5 ਦਾ ਵੀ ਸਬਸਕਰੀਪਸ਼ਨ ਵੀ ਮਿਲੇਗਾ।

ਫ੍ਰੀ ਇੰਸਟਾਲੇਸ਼ਨ ਨਾਲ 15 ਫੀਸਦੀ ਡਿਸਕਾਊਂਟ
ਏਅਰਟੈੱਲ ਐਕਸਟ੍ਰੀਮ ਫਾਈਬਰ ਦਾ ਕੁਨੈਕਸ਼ਨ ਲੈਣ ਵਾਲੇ ਨਵੇਂ ਗਾਹਕਾਂ ਨੂੰ 15 ਫੀਸਦੀ ਡਿਸਕਾਊਂਟ ਨਾਲ ਕੰਪਨੀ ਫ੍ਰੀ ਇੰਸਟਾਲੇਸ਼ਨ ਦਾ ਵੀ ਵਿਕਲਪ ਦੇ ਰਹੀ ਹੈ। ਇਹ ਡਿਸਕਾਊਂਟ ਲਾਂਗ ਟਰਮ ਪਲਾਨ 'ਤੇ ਮਿਲਣਗੇ। 6 ਮਹੀਨੇ ਦਾ ਸਬਸਕਰੀਪਸ਼ਨ ਲੈਣ 'ਤੇ 7.50 ਫੀਸਦੀ ਅਤੇ 12 ਮਹੀਨੇ ਦਾ ਕੁਨੈਕਸ਼ਨ ਲੈਣ 'ਤੇ 15 ਫੀਸਦੀ ਡਿਸਕਾਊਂਟ ਯੂਜ਼ਰਸ ਨੂੰ ਮਿਲੇਗਾ। ਯੂਜ਼ਰਸ ਆਪਣੇ ਮੌਜੂਦਾ ਪਲਾਨ ਜ਼ਿਆਦਾਤਰ 299 ਰੁਪਏ ਦੇ ਕੇ ਅਅਨਲਿਮਟਿਡ ਪਲਾਨ 'ਚ ਵੀ ਕਨਵਰਟ ਕਰਵਾ ਸਕਦੇ ਹਨ। ਫਿਲਹਾਲ ਕੰਪਨੀ ਦੇ ਅਨਲਿਮਟਿਡ ਪਲਾਨ ਗੁਜਰਾਤ ਅਤੇ ਆਂਧਰ ਪ੍ਰਦੇਸ਼ 'ਚ ਉਪਲੱਬਧ ਹੈ।


Karan Kumar

Content Editor

Related News