Jio ਦੀ ਟੱਕਰ ’ਚ Airtel ਲਿਆਈ ਸਮਾਰਟ ਸੈੱਟ-ਟਾਪ ਬਾਕਸ, ਹੁਣ ਆਮ ਟੀਵੀ ਬਣੇਗਾ ਸਮਾਰਟ

09/03/2019 10:19:07 AM

ਗੈਜੇਟ ਡੈਸਕ– ਏਅਰਟੈੱਲ ਨੇ ਸੋਮਵਾਰ ਯਾਨੀ ਅੱਜ ਭਾਰਤ ’ਚ ‘ਏਅਰਟੈੱਲ ਐਕਸਟਰੀਮ’ ਪਲੇਟਫਾਰਮ ਦੇ ਲਾਂਚ ਦਾ ਐਲਾਨ ਕੀਤਾ ਹੈ। ਹੁਣ ਇਕ ਹੀ ਪਲੇਟਫਾਰਮ ’ਤੇ ਗਾਹਕਾਂ ਨੂੰ ਹਰ ਤਰ੍ਹਾਂ ਦਾ ਕੰਟੈਂਟ ਮਿਲੇਗਾ। ਏਅਰਟੈੱਲ ਨੇ ਐਕਸਟਰੀਮ ਸੈੱਟ-ਟਾਪ ਬਾਕਸ ਅਤੇ ਐਕਸਟਰੀਮ ਸਟਿੱਕ ਲਾਂਚ ਕੀਤੀ ਹੈ। ਇਸ ਤੋਂ ਇਲਾਵਾ ਏਅਰਟੈੱਲ ਟੀਵੀ ਐਪ ਦੇ ਨਵੇਂ ਵਰਜ਼ਨ ਨੂੰ ਏਅਰਟੈੱਲ ਐਕਸਟਰੀਮ ਐਪ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦਾ ਏਅਰਟੈੱਲ ਐਕਸਟਰੀਮ ਬਾਕਸ ਕਿਸੇ ਵੀ ਰੈਗੁਲਰ ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਦੇਵੇਗਾ। 

ਇਸ ਵਿਚ ਗਾਹਕਾਂ ਨੂੰ 500 ਤੋਂ ਜ਼ਿਆਦਾ ਟੀਵੀ ਚੈਨਲਸ ਚੁਣਨ ਦਾ ਆਪਸ਼ਨ ਮਿਲੇਗਾ। ਏਅਰਟੈੱਲ ਦੇ ਸੈੱਟ-ਟਾਪ ਬਾਕਸ ’ਚ ਵਾਈ-ਫਾਈ ਅਤੇ ਬਲੂਟੁੱਥ ਕੁਨੈਕਟੀਵਿਟੀ ਮਿਲੇਗੀ। ਨਾਲ ਹੀ ਇਸ ਵਿਚ ਬਿਲਟ-ਇਨ ਕ੍ਰੋਮਕਾਸਟ ਹੋਵੇਗਾ। ਤਾਂ ਜਾਓ ਜਾਣਦੇ ਹਾਂ ਏਅਰਟੈੱਲ ਐਕਸਟਰੀਮ ਪਲੇਟਫਾਰਮ ’ਚ ਕੀ ਹੋਵੇਗਾ ਖਾਸ...

PunjabKesari

ਏਅਰਟੈੱਲ ਐਕਸਟਰੀਮ ਬਾਕਸ
ਏਅਰਟੈੱਲ ਦਾ ਐਕਸਟਰੀਮ ਬਾਕਸ ਐਂਡਰਾਇਡ 9.0 ’ਤੇ ਚੱਲੇਗਾ। ਏਅਰਟੈੱਲ ਦਾ ਨਵਾਂ 4ਕੇ ਹਾਈਬ੍ਰਿਡ ਬਾਕਸ ਐਕਸਟਰੀਮ ਸੈਟੇਲਾਈਟ ਟੀਵੀ ਅਤੇ OTT ਕੰਟੈਂਟ ਨੂੰ ਇਕੱਠੇ ਤੁਹਾਡੇ ਟੀਵੀ ਸਕਰੀਨ ’ਤੇ ਲਿਆਉਂਦਾ ਹੈ। ਇਹ ਕਿਸੇ ਵੀ ਰੈਗੁਲਰ ਟੀਵੀ ਨੂੰ ਸਮਾਰਟ ਟੀਵੀ ’ਚ ਬੰਦ ਦਿੰਦਾ ਹੈ। ਇਸ ਵਿਚ ਗਾਹਕਾਂ ਕੋਲ 500 ਤੋਂ ਜ਼ਿਆਦਾ ਚੈਨਲ ਸੁਣਨ ਦਾ ਆਪਸ਼ਨ ਹੋਵੇਗਾ। ਏਅਰਟੈੱਲ ਐਕਸਟਰੀਮ ਬਾਕਸ ’ਚ ਏਅਰਟੈੱਲ ਐਕਸਟਰੀਮ ਐਪ, ਨੈੱਟਫਲਿਕਸ, ਐਮੇਜ਼ਨ ਪ੍ਰਾਈਮ ਵੀਡੀਓ, ਯੂਟਿਊਬ ਅਤੇ ਏਅਰਟੈੱਲ ਐਪ ਪ੍ਰੀਇੰਸਟਾਲਡ ਹੋਵੇਗਾ। 

 

ਏਅਰਟੈੱਲ ਦੇ ਸੈੱਟ-ਟਾਪ ਬਾਕਸ ’ਚ ਵਾਈ-ਫਾਈ ਅਤੇ ਬਲੂਟੁੱਥ ਕੁਨੈਕਟੀਵਿਟੀ ਮਿਲੇਗੀ। ਨਾਲ ਹੀ ਇਸ ਵਿਚ ਬਿਲਟ-ਇਨ ਕ੍ਰੋਮਕਾਸਟ ਹੋਵੇਗਾ। ਨਾਲ ਹੀ ਇਸ ਵਿਚ ਯੂਨੀਵਰਸਲ ਰਿਮੋਟ ਹੋਵੇਗਾ, ਜਿਸ ਵਿਚ ਗੂਗਲ ਅਸਿਸਟੈਂਟ ਬੇਸਡ ਵਾਈਸ ਸਰਚ ਹੋਵੇਗਾ।ਯਾਨੀ, ਤੁਸੀਂ ਬੋਲ ਕੇ ਵੀ ਆਪਣੇ ਟੀਵੀ ਨੂੰ ਕਮਾਂਡ ਦੇ ਸਕੋਗੇ। ਇਸ ਦੀ ਕੀਮਤ 3,999 ਰੁਪਏ ਹੈ। ਏਅਰਟੈੱਲ ਐਕਸਟਰੀਮ ਬਾਕਸ, ਕੰਪਲੀਮੈਂਟਰੀ ਵਨ ਈਅਰ ਸਬਸਕ੍ਰਿਪਸ਼ਨ (ਕੀਮਤ 999 ਰੁਪਏ) ਦੇ ਨਾਲ ਆਇਆ ਹੈ। 

ਏਅਰਟੈੱਲ ਡਿਜੀਟਲ ਟੀਵੀ ਦੇ ਸਾਰੇ ਮੌਜੂਦਾ ਗਾਹਕ 2,249 ਰੁਪਏ ਦੇ ਸਪੈਸ਼ਲ ਪ੍ਰਾਈਜ਼ ’ਤੇ ਏਅਰਟੈੱਲ ਐਕਸਟਰੀਮ ਬਾਕਸ ਅਪਗ੍ਰੇਡ ਕਰ ਸਕਣਗੇ। ਏਅਰਟੈੱਲ ਐਕਸਟਰੀਮ ਬਾਕਸ ਕੰਪਨੀ ਦੇ ਸਾਰੇ ਪ੍ਰਮੁੱਖ ਰਿਟੇਲ ਸਟੋਰਾਂ, Airtel.in, ਫਲਿੱਪਕਾਰਟ, ਅਮੇਜ਼ਨ ਅਤੇ ਕ੍ਰੋਮਾ ’ਤੇ ਅੱਜ ਤੋਂ ਹੀ ਉਪਲੱਬਧ ਹੋਵੇਗਾ।

PunjabKesari

ਏਅਰਟੈੱਲ ਐਕਸਟਰੀਮ ਸਟਿੱਕ 
ਏਅਰਟੈੱਲ ਐਕਸਟਰੀਮ ਸਟਿੱਕ ਸਿੰਗਲ ਸਬਸਕ੍ਰਿਪਸ਼ਨ ਪਲਾਨ ਦੇ ਨਾਲ ਆਉਂਦੀ ਹੈ।Android 8.0 ’ਤੇ ਬੇਸਡ OTT ਸਟਿੱਕ ਕਿਸੇ ਵੀ ਟੈਲੀਵਿਜ਼ਨ ਲਈ ਡਿਜ਼ਾਈਨ ਕੀਤੀ ਗਈ ਹੈ। ਏਅਰਟੈੱਲ ਐਕਸਟਰੀਮ ਸਟਿੱਕ ਨੈੱਟਫਲਿਕਸ, ਅਮੇਜ਼ਨ ਪ੍ਰਾਈਮ ਵੀਡੀਓ ਅਤੇ ਗੂਗਲ ਦੇ ਪਲੇਅ ਸਟੋਰ ਐਪਲੀਕੇਸ਼ੰਸ ਤਕ ਪਹੁੰਚ ਉਪਲੱਬਧ ਕਰਵਾਏਗੀ ਅਤੇ ਗਾਹਕ ਆਪਣੀ ਪਸੰਦ ਦਾ ਕੋਈ ਵੀ ਐਪ ਡਾਊਨਲੋਡ ਕਰ ਸਕਣਗੇ। ਬਿਲਟ-ਇਨ ਕ੍ਰੋਮਕਾਸਟ ਦੇ ਨਾਲ ਆਉਣ ਵਾਲੀ ਏਅਰਟੈੱਲ ਐਕਸਟਰੀਮ ਸਟਿੱਕ 1.6GHz ਪ੍ਰੋਸੈਸਰ ਨਾਲ ਲੈਸ ਹੈ। ਸਟਿੱਕ ਦਾ ਰਿਮੋਟ ਵਾਈਸ ਐਨਬਲਡ ਸਰਚ ਫੀਚਰ ਅਤੇ ਬਲੂਟੁੱਥ 4.2 ਨਾਲ ਆਉਂਦਾ ਹੈ। ਏਅਰਟੈੱਲ ਐਕਸਟਰੀਮ ਸਟਿੱਕ ਦੀ ਕੀਮਤ 3,999 ਰੁਪਏ ਹੈ। ਏਅਰਟੈੱਲ ਥੈਂਕਸ ਪਲੈਟਿਨਮ ਅਤੇ ਗੋਲਡ ਗਾਹਕਾਂ ਨੂੰ ਏਅਰਟੈੱਲ ਐਕਸਟਰੀਮ ਸਟਿੱਕ ’ਤੇ ਕੰਟੈਂਟ ਸਬਸਕ੍ਰਿਪਸ਼ਨ ਪਲਾਨ ਦਾ ਕੰਪਲੀਮੈਂਟਰੀ ਐਕਸੈਸ ਮਿਲੇਗਾ। 


Related News