ਜਿਓ ਨੂੰ ਟੱਕਰ ਦੇਣ ਲਈ ਜਲਦੀ ਹੀ VoLTE ਸਰਵਿਸ ਲਾਂਚ ਕਰਨਗੀਆਂ ਇਹ ਕੰਪਨੀਆਂ

05/26/2017 3:06:17 PM

ਜਲੰਧਰ- ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਬਾਕੀ ਟੈਲੀਕਾਮ ਕੰਪਨੀਆਂ ਹਰ ਰੋਜ਼ ਕੋਈ ਨਾ ਕੋਈ ਪਲਾਨ ਲੈ ਕੇ ਆ ਰਹੀਆਂ ਹਨ। ਇਕ ਵਾਰ ਫਿਰ ਤੋਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਇਕਜੁਟ ਹੋ ਕੇ ਆਪਣੀ ਵਿਰੋਧੀ ਕੰਪਨੀ ਨੂੰ ਟੱਕਰ ਦੇਣ ਲਈ ਕੁਝ ਖਾਸ ਲਿਆਉਣ ਵਾਲੀਆਂ ਹਨ। ਖਬਰਾਂ ਦੀ ਮੰਨੀਏ ਤਾਂ ਆਈਡੀਆ, ਏਅਰਟੈੱਲ ਅਤੇ ਵੋਡਾਫੋਨ ਕੰਪਨੀ ਸਤੰਬਰ ਮਹੀਨੇ ਤੱਕ VoLTE ਸਰਵਿਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀਆਂ ਹਨ। ਮਾਹਰਾਂ ਦਾ ਕਿਹਣਾ ਹੈ ਕਿ ਕੰਪਨੀਆਂ ਇਹ ਕਦਮ ਇਸ ਲਈ ਚੁੱਕ ਰਹੀਆਂ ਹਨ ਤਾਂ ਜੋ ਉਹ ਆਪਣੇ ਗਾਹਕਾਂ ਨੂੰ ਜਿਓ 'ਚ ਪੋਰਟ ਕਰਾਉਣ ਤੋਂ ਰੋਕ ਸਕਣ। 
ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਜਿਓ ਆਪਣੇ ਗਾਹਕਾਂ ਨੂੰ 4G VoLTE ਸਰਵਿਸ ਦੇ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਆਪਣੇ ਗਾਹਕਾਂ ਨੂੰ ਘੱਟ ਕੀਮਤ 'ਚ ਫਰੀ ਕਾਲਸ ਅਤੇ ਡਾਟਾ ਵੀ ਮੁਹੱਈਆ ਕਰਵਾ ਰਹੀ ਹੈ। 

 

VoLTE ਕੀ ਹੈ-
VoLTE ਇਕ ਫੀਚਰ ਹੈ ਜੋ ਕਾਲਿੰਗ ਨੂੰ ਹੋਰ ਬਿਹਤਰ ਬਣਾਉਂਦਾ ਹੈ। ਇਹ ਕਾਲ ਨੂੰ ਡਾਟਾ ਫਾਰਮੇਟ 'ਚ ਉਪਲੱਬਧ ਕਰਾਉਂਦੀ ਹੈ। ਇਹ ਸਰਵਿਸ ਸਸਤੀਆਂ ਡਾਟਾ ਦਰਾਂ 'ਤੇ ਕਾਲ ਦੀ ਸੁਵਿਧਾ ਦਿੰਦੀ ਹੈ। ਖਬਰਾਂ ਮੁਤਾਬਕ ਤਿੰਨੇ ਕੰਪਨੀਆਂ ਸਸਤੀਆਂ ਦਰਾਂ 'ਤੇ VoLTE ਸਰਵਿਸ ਨੂੰ ਸ਼ੁਰੂ ਕਰਨਗੀਆਂ। ਜਦੋਂ ਸਮਾਰਟਫੋਨ ਬਾਜ਼ਾਰ 'ਚ ਘੱਟ ਬਜਟ 'ਚ VoLTE ਸਪੋਰਟ ਦੇ ਨਾਲ ਡਿਵਾਇਸ ਆਉਣੀ ਸ਼ੁਰੂ ਹੋਵੇਗੀ ਉਦੋਂ ਇਹ ਤਿੰਨੇ ਕੰਪਨੀਆਂ ਆਪਣੇ VoLTE ਸਰਵਿਸ ਨੂੰ ਲਾਂਚ ਕਰਨਗੀਆਂ।