ਏਅਰਟੈੱਲ ਨੇ ਅੰਡਮਾਨ ਤੇ ਨਿਕੋਬਾਰ ''ਚ ਸ਼ੁਰੂ ਕੀਤੀ ਆਪਣੀ 4ਜੀ ਸਰਵਿਸ

01/16/2019 1:09:09 PM

ਗੈਜੇਟ ਡੈਸਕ- ਦੂਰਸੰਚਾਰ ਦਿੱਗਜ ਭਾਰਤੀ ਏਅਰਟੈੱਲ ਨੇ ਅੰਡਮਾਨ ਤੇ ਨਿਕੋਬਾਰ ਟਾਪੂ ਸਮੂਹ 'ਚ 4ਜੀ ਸੇਵਾਵਾਂ ਲਾਂਚ ਕਰਨ ਦਾ ਐਲਾਨ ਕੀਤਾ। ਏਅਰਟੈੱਲ ਦੀਪਸਮੂਹ 'ਚ ਉੱਚ ਰਫ਼ਤਾਰ ਦਾ ਨੈੱਟਵਰਕ ਮੁਹੱਈਆ ਕਰਵਾਉਣ ਵਾਲੀ ਪਹਿਲੀ ਕੰਪਨੀ ਬਣ ਗਈ ਹੈ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਏਅਰਟੇਲ 4ਜੀ ਦੀਆਂ ਸੇਵਾਵਾਂ ਪਹਿਲਾਂ ਪੋਰਟਬਲੇਅਰ 'ਚ ਉਪਲੱਬਧ ਹੋਵੇਗੀ ਤੇ ਹੌਲੀ-ਹੌਲੀ ਇਸ ਦਾ ਵਿਸਥਾਰ ਦੀਪਸਮੂਹ ਦੇ ਹੋਰ ਹਿੱਸੀਆਂ 'ਚ ਕੀਤਾ ਜਾਵੇਗਾ।
ਬਿਆਨ 'ਚ ਕਿਹਾ ਗਿਆ, “ਗਾਹਕ 4ਜੀ ਸਿਮ 'ਚ ਮੁਫਤ ਅਪਗ੍ਰੇਡ ਕਰ ਸਕਦੇ ਹਨ ਤੇ ਕਈ ਰੋਮਾਂਚਕ ਪ੍ਰੀਪੇਡ ਤੇ ਪੋਸਟਪੇਡ ਪਲਾਨ 'ਚੋਂ ਚੁੱਣ ਸਕਦੇ ਹੋ, ਜੋ ਪ੍ਰੀਮੀਅਮ ਕੰਟੈਂਟ ਦੇ ਨਾਲ ਆਉਂਦੇ ਹਨ, ਜਿਨ੍ਹਾਂ 'ਚ ਨੈੱਟਫਲਿਕਸ, ਅਮੇਜ਼ਾਨ ਤੇ ਜੀ5 ਸ਼ਾਮਲ ਹੈ।

ਏਅਰਟੇਲ 4ਜੀ ਕਈ ਸਮਾਰਟ ਡਿਵਾਈਸਿਜ਼ ਲਈ ਉਪਲੱਬਧ ਰਹੇਗਾ, ਜਿਸ 'ਚ ਮੋਬਾਈਲ ਫੋਨਜ਼, ਡੌਂਗਲਸ ਤੇ 4ਜੀ ਹਾਟਸਪਾਟਸ ਸ਼ਾਮਲ ਹਨ।”ਕੰਪਨੀ ਨੇ ਦੇਸ਼ 'ਚ ਪਹਿਲੀ ਵਾਰ 4ਜੀ ਸੇਵਾਵਾਂ ਸਾਲ 2012 'ਚ ਕੋਲਕਾਤਾ 'ਚ ਲਾਂਚ ਕੀਤੀ ਸੀ।