Airtel ਨੇ ਪੇਸ਼ ਕੀਤੇ 5 ਸਸਤੇ ਪਲਾਨ, ਮਿਲੇਗੀ ਕਾਲਿੰਗ ਤੇ ਡਾਟਾ ਦੀ ਸੁਵਿਧਾ

Monday, Nov 26, 2018 - 12:06 PM (IST)

Airtel ਨੇ ਪੇਸ਼ ਕੀਤੇ 5 ਸਸਤੇ ਪਲਾਨ, ਮਿਲੇਗੀ ਕਾਲਿੰਗ ਤੇ ਡਾਟਾ ਦੀ ਸੁਵਿਧਾ

ਗੈਜੇਟ ਡੈਸਕ– ਦੇਸ਼ ਦੀ ਦੂਜੀ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੀ ‘ਸਮਾਰਟ ਰਿਚਾਰਜ ਕੈਟਾਗਿਰੀ’ ਤਹਿਤ 5 ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਇਹ ਪਲਾਨਜ਼ 34 ਰੁਪਏ, 64 ਰੁਪਏ, 94 ਰੁਪਏ, 144 ਰੁਪਏ ਅਤੇ 244 ਰੁਪਏ ਦੇ ਹਨ। ਇਨ੍ਹਾਂ ਪਲਾਨਜ਼ ’ਚ 84 ਦਿਨਾਂ ਤਕ ਦੀ ਮਿਆਦ ਮਿਲੇਗੀ। ਦੱਸ ਦੇਈਏ ਕਿ ਰਿਚਾਰਜ ਪਲਾਨਜ਼ ਨੂੰ ਸਭ ਤੋਂ ਪਹਿਲਾਂ ਸਤੰਬਰ ਮਹੀਨੇ ’ਚ ਪੇਸ਼ ਕੀਤਾ ਗਿਆ ਸੀ।

34 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ 100Mb ਡਾਟਾ ਅਤੇ 25.66 ਰੁਪਏ ਦਾ ਟਾਕ-ਟਾਈਮ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਹੋਮ ਨੈੱਟਵਰਕ ’ਤੇ ਆਊਟਗੋਇੰਗ ਕਾਲਸ ’ਤੇ 2.5 ਪੈਸੇ ਪ੍ਰਤੀ ਸੈਕਿੰਡ ਦੀ ਦਰ ਨਾਲ ਭੁਗਤਾਨ ਕਰਨਾ ਪਵੇਗਾ। 

64 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ 200 MB ਡਾਟਾ ਮਿਲੇਗਾ ਅਤੇ ਹੋਮ ਨੈੱਟਵਰਕ ’ਚ ਕੋਈ ਵੀ ਆਊਟਗੋਇੰਗ ਕਾਲ ਕਰਨ ’ਤੇ 1 ਪੈਸਾ ਪ੍ਰਤੀ ਸੈਕਿੰਡ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਵਿਚ ਗਾਹਕਾਂ ਨੂੰ 54 ਰੁਪਏ ਦਾ ਟਾਕਟਾਈਮ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ।

94 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ 94 ਰੁਪਏ ਦੇ ਟਾਕਟਾਈਮ ਦੇ ਨਾਲ 500MB ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ ਵੀ 28 ਦਿਨਾਂ ਦੀ ਹੀ ਹੋਵੇਗੀ। ਇਸ ਪਲਾਨ ’ਚ ਹੋਮ ਨੈੱਟਵਰਕ ’ਤੇ ਆਊਟਗੋਇੰਗ ਕਾਲ ਕਰਨ ’ਤੇ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ। 

144 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ 42 ਦਿਨਾਂ ਦੀ ਮਿਆਦ ਮਿਲੇਗੀ। ਇਸ ਵਿਚ 1 ਜੀ.ਬੀ. ਡਾਟਾ ਦੇ ਨਾਲ 144 ਰੁਪਏ ਦਾ ਟਾਕਟਾਈਮ ਵੀ ਗਾਹਕਾਂ ਨੂੰ ਮਿਲੇਗਾ। ਇਸ ਪਲਾਨ ’ਚ ਹੋਮ ਨੈੱਟਵਰਕ ’ਤੇ ਆਊਟਗੋਇੰਟ ਕਾਲ ਕਰਨ ’ਤੇ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ।

244 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ 2 ਜੀ.ਬੀ. ਡਾਟਾ ਮਿਲੇਗਾ ਅਤੇ ਹੋਮ ਨੈੱਟਵਰਕ ’ਤੇ ਆਊਟਗੋਇੰਗ ਕਾਲ ਕਰਨ ’ਤੇ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ ’ਚ ਗਾਹਕਾਂ ਨੂੰ 244 ਰੁਪਏ ਦਾ ਟਾਕਟਾਈਮ ਮਿਲੇਗਾ ਅਤੇ ਇਸ ਦੀ ਮਿਆਦ 84 ਦਿਨਾਂ ਦੀ ਹੋਵੇਗੀ।


Related News