ਜਿਓ ਦੇ ਮੁਕਾਬਲੇ Airtel ਨੇ 365GB ਡਾਟਾ ਨਾਲ ਲਾਂਚ ਕੀਤਾ ਨਵਾਂ ਪ੍ਰੀਪੇਡ ਪਲਾਨ

01/22/2019 1:20:18 PM

ਗੈਜੇਟ ਡੈਸਕ- ਏਅਰਟੈੱਲ ਨੇ ਰਿਲਾਇੰਸ ਜਿਓ ਨਾਲ ਮੁਕਾਬਲੇ ਲਈ ਆਪਣੇ ਪ੍ਰੀਪੇਡ ਯੂਜ਼ਰਸ ਲਈ ਇਕ ਨਵਾਂ ਸਾਲਾਨਾ ਪਲਾਨ ਨੂੰ ਲਾਂਚ ਕੀਤਾ ਹੈ। Telecom Talk ਦੀ ਰਿਪੋਰਟ ਦੇ ਮੁਤਾਬਕ ਏਅਰਟੈੱਲ ਦੇ ਇਸ ਨਵੇਂ ਪਲਾਨ ਦੀ ਕੀਮਤ 1,699 ਰੁਪਏ ਹੈ। ਏਅਰਟੈੱਲ ਦਾ 1,699 ਰੁਪਏ ਵਾਲਾ Airtel ਦੇ 1,699 ਰੁਪਏ ਵਾਲੇ ਪੈਕ ਦੀ ਮਿਆਦ 365 ਦਿਨਾਂ ਦੀ ਹੈ। Reliance Jio ਦੀ ਤਰ੍ਹਾਂ Airtel ਦੇ ਵੀ ਇਸ ਰੀਚਾਰਜ ਪਲਾਨ 'ਚ ਅਨਲਿਮਟਿਡ ਕਾਲਿੰਗ 'ਤੇ ਕੋਈ ਫੇਅਰ ਯੂਸੇਜ ਪਾਲਿਸੀ (ਐੱਫ. ਯੂ. ਪੀ) ਲਿਮਿਟ ਨਹੀਂ ਹੈ।  

ਰਿਪੋਰਟ ਮੁਤਾਬਕ ਇਸ ਪਲਾਨ ਨੂੰ ਫਿਲਹਾਲ ਹਿਮਾਚਲ ਪ੍ਰਦੇਸ਼ ਸਰਕਿਲ 'ਚ ਉਤਾਰਿਆ ਗਿਆ ਹੈ, ਉਮੀਦ ਹੈ ਕਿ ਕੰਪਨੀ ਆਪਣੇ ਇਸ ਸਾਲਾਨਾ ਪਲਾਨ ਨੂੰ ਹੋਰ ਸਰਕਿਲ 'ਚ ਵੀ ਲਿਆਵੇਗੀ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਨੂੰ ਓਪਨ ਮਾਰਕੀਟ 'ਚ ਪੇਸ਼ ਕਰ ਦਿੱਤਾ ਗਿਆ ਹੈ।
ਮਿਲਣਗੇ ਇਹ ਫਾਇਦੇ
ਏਅਰਟੈੱਲ ਦੇ ਇਸ 1,699 ਪਲਾਨ 'ਚ ਯੂਜ਼ਰ ਨੂੰ ਅਨਲਿਮਟਿਡ ਨੈਸ਼ਨਲ ਤੇ STD ਕਾਲਿੰਗ ਮਿਲਦੀ ਹੈ। ਕਾਲਿੰਗ ਲਈ ਕੋਈ FUP (ਫੇਅਰ ਯੂਸੇਜ਼ ਪਾਲਸੀ) ਲਿਮਿਟ ਨਹੀਂ ਰੱਖੀ ਗਈ ਹੈ। ਡਾਟਾ ਬੈਨੀਫਿਟਸ ਦੀ ਗੱਲ ਕਰੀਏ ਤਾਂ ਏਅਰਟੈੱਲ ਇਸ ਪਲਾਨ 'ਚ 172 ਡਾਟਾ ਰੋਜ਼ਾਨਾ ਦੇ ਰਹੀ ਹੈ। ਇਸ ਤੋਂ ਇਲਾਵਾ ਯੂਜ਼ਰ ਰੋਜ਼ਾਨਾ 100 ਐੱਸ. ਐੱਮ. ਐੱਸ ਰੋਜ਼ਾਨਾ ਭੇਜ ਸਕਦੇ ਹਨ। ਪਲਾਨ 'ਚ ਯੂਜ਼ਰ ਏਅਰਟੈੱਲ ਐਪ ਦੇ ਰਾਹੀਂ ਪ੍ਰੀਮੀਅਮ ਕੰਟੈਂਟ ਐਕਸੈਸ ਕਰ ਸਕਣਗੇ। ਕੰਪਨੀ ਵਲੋਂ ਕਿਹਾ ਗਿਆ ਕਿ ਇਸ ਪਲਾਨ ਨੂੰ ਬਾਕੀ ਸਰਕਲਸ 'ਚ ਵੀ ਜਲਦ ਲਾਂਚ ਕੀਤਾ ਜਾਵੇਗਾ।

ਜਿਓ ਦੇ ਇਸ ਪਲਾਨ ਨਾਲ ਹੈ ਮੁਕਾਬਲਾ
Airtel ਦੇ ਇਸ ਨਵੇਂ ਰੀਚਾਰਜ ਪਲਾਨ ਦੀ ਸਿੱਧੀ ਟੱਕਰ ਜਿਓ ਦੇ 1,699 ਰੁਪਏ ਵਾਲੇ ਪ੍ਰੀਪੇਡ ਪੈਕ ਨਾਲ ਹੋਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਰਿਲਾਇੰਸ ਜਿਓ ਅਨਲਿਮਟਿਡ ਵੁਆਈਸ ਕਾਲਿੰਗ, ਰੋਜ਼ਾਨਾ 100 ਐੱਸ. ਐੱਮ. ਐੱਸ ਤੇ ਰੋਜ਼ਾਨਾ 1.5 ਜੀ. ਬੀ ਡਾਟਾ ਦੇ ਨਾਲ ਆਉਂਦਾ ਹੈ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ।