50ਜੀ.ਬੀ. ਡਾਟਾ ਦੇ ਨਾਲ ਫ੍ਰੀ ਐਡ ਆਨ ਕੁਨੈਕਸ਼ਨ ਦੇ ਰਹੀ ਹੈ ਇਹ ਕੰਪਨੀ

Wednesday, Apr 04, 2018 - 02:28 PM (IST)

50ਜੀ.ਬੀ. ਡਾਟਾ ਦੇ ਨਾਲ ਫ੍ਰੀ ਐਡ ਆਨ ਕੁਨੈਕਸ਼ਨ ਦੇ ਰਹੀ ਹੈ ਇਹ ਕੰਪਨੀ

ਜਲੰਧਰ- ਭਾਰਤੀ ਏਅਰਟੈੱਲ ਨੇ ਇਕ ਵਾਰ ਫਿਰ ਆਪਣਾ 649 ਰੁਪਏ ਦਾ ਪਲਾਨ ਦੁਬਾਰਾ ਪੇਸ਼ ਕੀਤਾ ਹੈ। ਇਸ ਪਲਾਨ 'ਚ ਕੰਪਨੀ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਫਾਇਦਾ ਦੇ ਰਹੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਏਅਰਟੈੱਲ ਨੇ 649 ਰੁਪਏ ਦਾ ਪਲਾਨ ਹਟਾ ਦਿੱਤਾ ਸੀ ਅਤੇ ਇਸ ਦੇ ਬਦਲੇ 399 ਰੁਪਏ, 499 ਰੁਪਏ ਅਤੇ 799 ਰੁਪਏ ਦੇ ਪੋਸਟਪੇਡ ਪਲਾਨ ਪੇਸ਼ ਕੀਤੇ ਸਨ। ਹੁਣ ਕੰਪਨੀ ਨੇ ਇਕ ਵਾਰ ਫਿਰ 649 ਰੁਪਏ ਦਾ ਪੋਸਟਪੇਡ ਪਲਾਨ ਪੇਸ਼ ਕੀਤਾ ਹੈ। ਇਸ ਪੋਸਟਪੇਡ ਪਲਾਨ 'ਚ ਹੁਣ ਗਾਹਕਾਂ ਨੂੰ 50ਜੀ.ਬੀ. ਡਾਟਾ ਅਤੇ ਫ੍ਰੀ ਐਡ ਆਨ ਕਨੈਕਸ਼ਨ ਦੀ ਸੁਵਿਧਾ ਮਿਲੇਗੀ। 
50ਜੀ.ਬੀ. ਡਾਟਾ ਤੋਂ ਇਲਾਵਾ ਇਸ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਵੁਆਇਸ ਕਾਲ ਮਿਲਦੀ ਹੈ ਜੋ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ 'ਚ ਵੀ ਕੀਤੀ ਜਾ ਸਕਦੀ ਹੈ। ਨਾਲ ਹੀ ਹਰ ਰੋਜ਼ 100 ਲੋਕਲ ਅਤੇ ਨੈਸ਼ਨਲ ਐੱਸ.ਐੱਮ.ਐੱਸ. ਮੁਫਤ ਮਿਲਦੇ ਹਨ। ਇਸ ਤੋਂ ਇਲਾਵਾ ਗਾਹਕ ਏਅਰਟੈੱਲ ਵਿੰਕ ਮਿਊਜ਼ਿਕ, ਏਅਰਟੈੱਲ ਟੀ.ਵੀ. ਅਤੇ ਏਅਰਟੈੱਲ ਸਕਿਓਰ ਡਿਵਾਈਸ ਪ੍ਰੋਟੈਕਸ਼ਨ ਸਕੀਮ ਦਾ ਫਾਇਦਾ ਵੀ ਲੈ ਸਕਦੇ ਹਨ। ਰੀ-ਲਾਂਚ ਤੋਂ ਬਾਅਦ ਕੰਪਨੀ ਇਸ ਪਲਾਨ ਨੂੰ ਫ੍ਰੀ ਐਡ ਆਨ ਕੁਨੈਕਸ਼ਨ ਬੈਨੀਫਿਟਸ ਦੇ ਨਾਲ ਪੇਸ਼ ਕਰ ਰਹੀ ਹੈ। ਐਡ ਆਨ ਕੁਨੈਕਸ਼ਨ ਸਕੀਮ 'ਚ ਗਾਹਕ ਆਪਣੇ ਪ੍ਰਾਈਮ ਪਲਾਨ 'ਤੇ ਚਾਈਲਡ ਏਅਰਟੈੱਲ ਪੋਸਟਪੇਡ ਕੁਨੈਕਸ਼ਨ ਲੈ ਸਕਦੇ ਹਨ ਅਤੇ ਇਸ ਦੇ ਬਦਲੇ ਸਿਰਫ 100 ਰੁਪਏ ਦਾ ਹੀ ਭੁਗਤਾਨ ਕਰਨਾ ਹੋਵੇਗਾ। ਐਡ ਆਨ ਕੁਨੈਕਸ਼ਨ 'ਚ ਸ਼ਾਮਲ ਕੀਤਾ ਗਿਆ ਯੂਜ਼ਰ 649 ਰੁਪਏ ਦੇ ਪਲਾਨ 'ਤੇ ਮਿਲਣ ਵਾਲੇ ਸਾਰੇ ਫਾਇਦੇ ਲੈ ਸਕੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਐਡ ਆਨ ਕੁਨੈਕਸ਼ਨ ਸਕੀਮ 799 ਰੁਪਏ ਅਤੇ ਇਸ ਤੋਂ ਮਹਿੰਗੇ ਪਲਾਨ 'ਤੇ ਹੀ ਪੇਸ਼ ਕਰਦੀ ਸੀ। ਹੁਣ 799 ਰੁਪਏ ਦੇ ਪਲਾਨ 'ਤੇ ਗਾਹਕ ਦੋ ਐਡ ਆਨ ਕੁਨੈਕਸ਼ਨ ਪੇਸ਼ ਕਰ ਸਕਣਗੇ। ਉਥੇ ਹੀ 1199 ਰੁਪਏ ਦੇ ਪੋਸਟਪੇਡ ਪਲਾਨ 'ਚ ਹੁਣ ਤਿੰਨ ਐਡ ਆਨ ਕੁਨੈਕਸ਼ਨ ਸ਼ਾਮਲ ਕੀਤੇ ਜਾ ਸਕਦੇ ਹਨ।


Related News