ਏਅਰਟੈੱਲ ਦੇ ਖਾਸ ਪਲਾਨ, ਮਿਲੇਗਾ 4 ਲੱਖ ਤਕ ਦਾ ਜੀਵਨ ਬੀਮਾ

01/21/2020 5:05:29 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫਰ ਅਤੇ ਪਲਾਨ ਲਿਆਉਂਦੀਆਂ ਰਹਿੰਦੀਆਂ ਹਨ। ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਨਵੇਂ ਆਫਰ ਅਤੇ ਜ਼ਿਆਦਾ ਫਾਇਦਿਆਂ ਵਾਲੇ ਪਲਾਨਸ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਨ ਤਾਂ ਜੋ ਮੁਨਾਫਾ ਵਧਣ ਦੇ ਨਾਲ ਹੀ ਸਬਸਕ੍ਰਾਈਬਰ ਬੇਸ ’ਚ ਵਾਧਾ ਹੋਵੇ। ਇਸੇ ਕੜੀ ’ਚ ਏਅਰਟੈੱਲ ਨੇ ਹਾਲ ਹੀ ’ਚ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ 2 ਲੱਖ ਰੁਪਏ ਦਾ ਜੀਵਨ ਬੀਮਾ ਆਫਰ ਕੀਤਾ ਜਾ ਰਿਹਾ ਹੈ। ਕੰਪਨੀ ਇਸ ਤੋਂ ਪਹਿਲਾਂ ਵੀ ਜੀਵਨ ਬੀਮਾ ਦੇਣ ਵਾਲੇ ਪਲਾਨ ਲਾਂਚ ਕਰ ਚੁੱਕੀ ਹੈ। ਇਨ੍ਹਾਂ ’ਚ ਬੀਮੇ ਤੋਂ ਇਲਾਵਾ ਗਾਹਕਾਂ ਨੂੰ ਹੋਰ ਵੀ ਕਈ ਫਾਇਦੇ ਦਿੱਤੇ ਜਾ ਰਹੇ ਹਨ। 

ਏਅਰਟੈੱਲ ਦਾ 179 ਰੁਪਏ ਵਾਲਾ ਪਲਾਨ
ਏਅਰਟੈੱਲ ਦਾ ਇਹ ਪਲਾਨ 28 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਪਲਾਨ ’ਚ ਗਾਹਕਾਂ ਨੂੰ ਭਾਰਤੀ AXA ਵਲੋਂ 2 ਲੱਖ ਰੁਪਏ ਦਾ ਜੀਵਨ ਬੀਮਾ ਆਫਰ ਕੀਤਾ ਜਾ ਰਿਹਾ ਹੈ। ਪਲਾਨ ’ਚ ਮਿਲਣ ਵਾਲੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਦੇ ਨਾਲ 300 ਫ੍ਰੀ ਮੈਸੇਜ ਮਿਲਦੇ ਹਨ। ਡਾਟਾ ਗੱਲ ਕੀਤੀ ਜਾਵੇ ਤਾਂ ਇਸ ਪਲਾਨ ’ਚ ਪੂਰੀ ਮਿਆਦ ਤਕ ਕੁਲ 2 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। 

ਏਅਰਟੈੱਲ ਦਾ 279 ਰੁਪਏ ਵਾਲਾ ਪਲਾਨ
ਏਅਰਟੈੱਲ ਲਈ ਪਲਾਨ ’ਚ ਗਾਹਕਾਂ ਨੂੰ ਐੱਚ.ਡੀ.ਐੱਫ.ਸੀ. ਵਲੋਂ 4 ਲੱਖ ਰੁਪਏ ਦਾ ਜੀਵਨ ਬੀਮਾ ਦਿੱਤਾ ਜਾ ਰਿਹਾ ਹੈ। 28 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ ਇਸ ਪਲਾਨ ’ਚ ਕੰਪਨੀ ਰੋਜ਼ 2 ਜੀ.ਬੀ. ਡਾਟਾ ਅਤੇ 100 ਫ੍ਰੀ ਮੈਸੇਜ ਆਫਰ ਕਰ ਰਹੀ ਹੈ। ਪਲਾਨ ਨੂੰ ਸਬਸਕ੍ਰਾਈਬ ਕਰਾਉਣ ਵਾਲੇ ਗਾਹਕ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਫ੍ਰੀ ਕਾਲਿੰਗ ਕਰ ਸਕਦੇ ਹਨ। 

ਇੰਝ ਮਿਲੇਗੀ ਪਾਲਿਸੀ
ਉਪਰ ਦੱਸੇ ਗਏ ਕਿਸੇ ਵੀ ਪਲਾਨ ਨੂੰ ਐਕਟਿਵੇਟ ਕਰਾਉਣ ’ਤੇ ਗਾਹਕਾਂ ਕੋਲ ਪਾਲਿਸੀ ਐਕਟਿਵੇਸ਼ਨ ਦਾ ਮੈਸੇਜ ਪਹੁੰਚ ਜਾਵੇਗਾ। ਇਹ ਪਾਲਿਸੀ ਉਸੇ ਯੂਜ਼ਰ ਲਈ ਹੋਵੇਗੀ ਜਿਸ ਦੇ ਨਾਲ ਸਿਮ ਰਜਿਸਟਰਡ ਹੋਵੇਗੀ। ਇਸ ਤੋਂ ਬਾਅਦ ਗਾਹਕ ਏਅਰਟੈੱਲ ਥੈਂਕਸ ਐਪ ਜਾਂ ਨਜ਼ਦੀਕੀ ਰਿਟੇਲਰ ਤੋਂ ਐਡਰੈੱਸ ਅਤੇ ਨੋਮਿਨੀ ਡੀਟੇਲ ਭਰਵਾ ਕਦੇ ਹਨ। ਦੱਸ ਦੇਈਏ ਕਿ ਬੀਮਾ ਪਾਲਿਸੀ ’ਚ ਗਾਹਕ ਦਾ ਨਾਂ ਬਦਲਿਆ ਨਹੀਂ ਜਾ ਸਕਦਾ। ਇਸ ਲਈ ਬਿਹਤਰ ਹੋਵੇਗਾ ਕਿ ਪਾਲਿਸੀ ’ਚ ਡੀਟੇਲ ਐਂਟਰ ਕਰਦੇ ਸਮੇਂ ਉਸ ਨੂੰ ਦੋ ਵਾਰ ਚੈੱਕ ਕਰ ਲਓ। 

ਏਅਰਟੈੱਲ ਦੁਆਰਾ ਦਿੱਤੇ ਜਾਣ ਵਾਲੀ ਬੀਮਾ ਪਾਲਿਸੀ ਦੀ ਖਾਲ ਗੱਲ ਹੈ ਕਿ ਇਸ ਵਿਚ ਕਿਸੇ ਤਰ੍ਹਾਂ ਦੇ ਪੇਪਰ ਵਰਕ ਜਾਂ ਮੈਡੀਕਲ ਦੀ ਲੋੜ ਨਹੀਂ ਪੈਂਦੀ। ਏਅਰਟੈੱਲ ਦੇ ਇਸ ਆਫਰ ਦਾ ਲਾਭ 18 ਤੋਂ 54 ਸਾਲ ਦੀ ਉਮਰ ਵਾਲੇ ਗਾਹਕ ਲੈ ਸਕਦੇ ਹਨ। ਪਾਲਿਸੀ ਨਾਲ ਜੁੜੀਆਂ ਹੋਰ ਜਾਣਕਾਰੀਆਂ ਨੂੰ ਤੁਸੀਂ ਏਅਰਟੈੱਲ ਥੈਂਕਸ ਤੋਂ ਪ੍ਰਾਪਤ ਕਰ ਸਕਦੇ ਹੋ।