ਏਅਰਟੈੱਲ ਨੇ ਪੇਸ਼ ਕੀਤੇ 2 ਸਸਤੇ ਪਲਾਨਸ, 193 ਰੁਪਏ 'ਚ ਰੋਜ਼ਾਨਾ ਮਿਲੇਗਾ 1GB ਡਾਟਾ

05/24/2018 11:32:31 AM

ਜਲੰਧਰ— ਟੈਲੀਕਾਮ ਸੈਕਟਰ 'ਚ ਅਨਲਿਮਟਿਡ ਵੁਆਇਲ ਕਾਲ ਅਤੇ ਡੇਲੀ ਡਾਟਾ ਨੂੰ ਲੈ ਕੇ ਚੱਲ ਰਹੀ ਲੜਾਈ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਲੜਾਈ 'ਚ ਸਭ ਤੋਂ ਜ਼ਿਆਦਾ ਫਾਇਦਾ ਗਾਹਕਾਂ ਨੂੰ ਹੋ ਰਿਹਾ ਹੈ। ਇਸ ਡਾਟਾ ਵਾਰ 'ਚ ਸਭ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਆਪਣੇ ਪਲਾਨਸ ਨੂੰ ਘੱਟ ਕੀਮਤ 'ਚ ਪੇਸ਼ ਕੀਤਾ, ਜਿਸ ਤੋਂ ਬਾਅਦ ਸਾਰੀਆਂ ਟੈਲੀਕਾਮ ਕੰਪਨੀਆਂ ਜਿਓ ਦੀ ਰਾਹ 'ਤ ਚੱਲ ਪਈਆਂ ਹਨ। ਹੁਣ ਭਾਰਤੀ ਏਅਰਟੈੱਲ ਨੇ ਦੋ ਐਡ-ਆਨ ਪੈਕ ਨੂੰ 49 ਅਤੇ 193 ਰੁਪਏ ਦੀਆਂ ਕੀਮਤਾਂ 'ਚ ਪੇਸ਼ ਕੀਤਾ ਹੈ। 
ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ ਇਹ ਪਲਾਨ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ, ਦਿੱਲੀ, ਕਰਨਾਟਕ ਅਤੇ ਹੋਰ ਸਰਕਿਲਾਂ ਲਈ ਪੇਸ਼ ਕੀਤਾ ਗਿਆ ਹੈ। ਏਅਰਟੈੱਲ ਦੇ 49 ਰੁਪਏ ਵਾਲੇ ਪੈਕ 'ਚ 1 ਜੀ.ਬੀ.ਡਾਟਾ ਮਿਲ ਰਿਹਾ ਹੈ ਜੋ ਕਿ ਤੁਹਾਡੇ ਪਹਿਲੇ ਪਲਾਨ ਦੀ ਮਿਆਦ ਤਕ ਰਹੇਗਾ। ਜੇਕਰ ਤੁਸੀਂ 249 ਰੁਪਏ ਦਾ ਰੀਚਾਰਜ ਕਰਵਾਇਆ ਹੈ, ਜਿਸ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ ਤੁਹਾਨੂੰ 2ਜੀ.ਬੀ. ਡਾਟਾ ਪ੍ਰਤੀ ਦਿਨ ਮਿਲ ਰਿਹਾ ਹੈ ਤਾਂ ਤੁਹਾਨੂੰ 49 ਰੁਪਏ ਦੇ ਐਡ-ਆਨ ਪੈਕ ਤੋਂ ਬਾਅਦ 1ਜੀ.ਬੀ. ਵਾਧੂ ਡਾਟਾ ਮਿਲੇਗਾ। ਇਸ ਡਾਟਾ ਨੂੰ 2ਜੀ.ਬੀ. ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਇਸਤੇਮਾਲ ਕੀਤਾ ਜਾ ਸਕਦਾ ਹੈ। 

ਦੂਜੇ ਪਲਾਨ ਦੀ ਗੱਲ ਕਰੀਏ ਤਾਂ ਇਹ 193 ਰੁਪਏ ਦਾ ਹੈ, ਜਿਸ ਵਿਚ 1ਜੀ.ਬੀ. ਡੇਲੀ ਡਾਟਾ ਮਿਲ ਰਿਹਾ ਹੈ। ਇਸ ਪਲਾਨ ਦੇ ਨਾਲ ਜੇਕਰ ਤੁਸੀਂ 249 ਰੁਪਏ ਦਾ ਪਲਾਨ ਲਿਆ ਹੈ, ਜਿਸ ਵਿਚ 2ਜੀ.ਬੀ. ਡੇਲੀ ਡਾਟਾ ਮਿਲ ਰਿਹਾ ਹੈ ਤਾਂ ਇਸ ਪਲਾਨ ਦੇ ਨਾਲ ਐਡੀਸ਼ਨਲ 1ਜੀ.ਬੀ. ਡਾਟਾ ਮਿਲੇਗਾ। ਇਸ ਐਡ-ਆਨ ਪਲਾਨ ਤੋਂ ਬਾਅਦ ਗਾਹਕਾਂ ਨੂੰ ਰੋਜ਼ਾਨਾ 3ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਏਅਰਟੈੱਲ ਦਾ 92 ਰੁਪਏ ਦਾ ਪਲਾਨ ਵੀ ਹੈ, ਜਿਸ ਵਿਚ 7 ਦਿਨਾਂ ਦੀ ਮਿਆਦ ਨਾਲ 6ਜੀ.ਬੀ. 3ਜੀ/4ਜੀ ਡਾਟਾ ਮਿਲਦਾ ਹੈ। 
ਦੂਜੇ ਪਾਸੇ ਰਿਲਾਇੰਸ ਜਿਓ ਦੀ ਗੱਲ ਕਰੀਏ ਤਾਂ ਤੁਹਾਨੂੰ 4 ਐਡ-ਆਨ ਪੈਕ ਮਿਲਦੇ ਹਨ, ਜਿਸ ਦੀ ਕੀਮਤ 11 ਰੁਪਏ ਤੋਂ ਲੈ ਕੇ 101 ਰੁਪਏ ਹੈ। 11 ਰੁਪਏ ਦੇ ਪਲਾਨ 'ਚ 400 ਐੱਮ.ਬੀ. ਡਾਟਾ, 21 ਰੁਪਏ ਦੇ ਪਲਾਨ 'ਚ 1ਜੀ.ਬੀ. ਡਾਟਾ, 51 ਰੁਪਏ 'ਚ 3ਜੀ.ਬੀ. ਅਤੇ 101 ਰੁਪਏ 'ਚ 6ਜੀ.ਬੀ. ਡਾਟਾ ਮਿਲਦਾ ਹੈ।