ਹੋਲੀ ਆਫਰ:Airtel ਪੇਸ਼ ਕਰੇਗਾ Surprise offer, ਯੂਜ਼ਰਸ ਨੂੰ ਮਿਲੇਗਾ ਮੁਫਤ ਡਾਟਾ

03/05/2017 1:24:20 PM

ਜਲੰਧਰ : ਫ੍ਰੀ ਸਰਵਿਸ ਦੇ ਨਾਲ ਟੈਲੀਕਾਮ ਇੰਡਸਟਰੀ ''ਚ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਦੇ ਨਵੇਂ ਪ੍ਰਾਇਮ ਸਰਵਿਸ ਨੇ ਟੈਲੀਕਾਮ ਕੰਪਨੀਆਂ ''ਚ ਨਵੇਂ ਸਿਰੇ ਤੋਂ ਟੈਰਿਫ ਵਾਰ ਛੇੜ ਦਿੱਤੀ ਹੈ ਇਸ ਪ੍ਰਾਇਸ ਵਾਰ ਨਾਲ ਸਭ ਤੋਂ ਜ਼ਿਆਦਾ ਫਾਇਦਾ ਸਿਰਫ ਯੂਜ਼ਰਸ ਨੂੰ ਹੋ ਰਿਹਾ ਹੈ। ਹਾਲ ਹੀ ''ਚ ਏਅਰਟੈੱਲ ਨੇ 145 ਰੁਪਏ ਦਾ ਆਫਰ ਪੇਸ਼ ਕੀਤਾ। ਇਸ ਆਫਰ ''ਚ 4G ਡਾਟਾ ਅਤੇ ਅਨਲਿਮਟਿਡ ਵੌਇਸ ਕਾਲਸ ਦਾ ਆਫਰ ਪੇਸ਼ ਕੀਤਾ ਗਿਆ ਸੀ। ਏਅਰਟੈੱਲ ਦੇ ਇਸ ਆਫਰ ਨੂੰ ਟੱਕਰ ਦੇਣ ਲਈ ਆਈਡੀਆ ਅਤੇ ਵੋਡਾਫੋਨ ਨੇ ਵੀ ਇਸ ਤੋਂ ਮਿਲਦੇ-ਜੁਲਦੇ ਆਫਰ ਪੇਸ਼ ਕੀਤੇ। ਉਥੇ ਹੀ, ਹੁਣ ਏਅਰਟੈੱਲ ਆਪਣੇ ਪੋਸਟਪੇਡ ਯੂਜ਼ਰਸ ਲਈ ਨਵੇਂ ਪਲਾਨ ਨੂੰ ਲੈ ਕੇ ਆ ਰਹੀ ਹੈ। ਜਿਸ ਨੂੰ ਜਲਦ ਹੀ ਪੇਸ਼ ਕੀਤਾ ਜਾਵੇਗਾ ।

ਭਾਰਤੀ ਏਅਰਟੈੱਲ ਦੇ 35O ਗੋਪਾਲ ਵਿੱਟਲ ਨੇ ਦੱਸਿਆ ਕਿ ਯੂਜ਼ਰਸ ਨੂੰ ਈਮੇਲ ਤੇਂ ਇਸ ਪਲਾਨ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ''ਚ ਏਅਰਟੈੱਲ ਆਪਣੇ ਪੋਸਟਪੇਡ ਗਾਹਕਾਂ ਨੂੰ ਫ੍ਰੀ ਡਾਟਾ ਦੇਵੇਗੀ। ਇਸ ਨੂੰ Airtel Surprise” ਨਾਮ ਦਿੱਤਾ ਗਿਆ ਹੈ। ਇਸ ਆਫਰ ਦਾ ਮੁਨਾਫ਼ਾ 13 ਮਾਰਚ ਨੂੰ ਮਾਏ ਏਅਰਟੈੱਲ ਐਪ ''ਚ ਲਾਗਇਨ ਕਰਕੇ ਲਿਆ ਜਾ ਸਕਦਾ ਹੈ। ਫਿਲਹਾਲ ਇਸ ਖਾਸ ਆਫਰ ''ਚ ਕੀ ਹੋਵੇਗਾ ਇਸ ਬਾਰੇ ''ਚ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਪਲਾਨ ਏਅਰਟੈੱਲ ਦੇ ਹਾਲ ਹੀ ''ਚ ਪੇਸ਼ ਕੀਤੇ ਗਏ ''ਸਰਪ੍ਰਾਇਜ ਆਫਰ'' ਦਾ ਐਕਸਟੇਂਸ਼ਨ ਹੋ ਸਕਦਾ ਹੈ ਜੋ ਕਿ ਬਰਾਡਬੈਂਡ ਯੂਜ਼ਰਸ ਲਈ ਸੀ।  ਤੁਹਾਨੂੰ ਦੱਸ ਦਈਏ ਕਿ ਇਹ ਪਲਾਨ 13 ਮਾਰਚ ਨੂੰ ਹੋਲੀ ਦੇ ਦਿਨ ਨੂੰ ਅਤੇ ਰੰਗੀਨ ਬਣਾ ਸਕਦਾ ਹੈ।