Airtel ਦਾ ਸ਼ਾਨਦਾਰ ਆਫਰ, ਨਵੇਂ ਬ੍ਰਾਡਬੈਂਡ ਯੂਜ਼ਰਸ ਨੂੰ 1,000 ਰੁਪਏ ਦਾ ਡਿਸਕਾਊਂਟ

12/12/2019 7:26:12 PM

ਗੈਜੇਟ ਡੈਸਕ—ਟੈਲੀਕਾਮ ਦੀ ਤਰ੍ਹਾਂ ਬ੍ਰਾਡਬੈਂਡ ਸੈਕਟਰ 'ਚ ਵੀ ਮੁਕਾਬਲਾ ਕਾਫੀ ਵਧ ਗਿਆ ਹੈ। ਕੰਪਨੀਆਂ ਆਪਣੇ ਸਬਸਕਰਾਈਬਰ ਬੇਸ ਨੂੰ ਵਧਾਉਣ ਲਈ ਨਵੇਂ-ਨਵੇਂ ਆਫਰ ਅਤੇ ਪਲਾਨ ਲਿਆ ਰਹੀਆਂ ਹਨ। ਇਸ ਮੁਕਾਬਲੇ 'ਚ ਏਅਰਟੈੱਲ ਵੀ ਆਪਣੀ ਬ੍ਰਾਡਬੈਂਡ ਸਰਵਿਸ 'ਤੇ ਖਾਸ ਆਫਰ ਦੇ ਰਿਹਾ ਹੈ। ਨਵੇਂ ਆਫਰ ਤਹਿਤ ਕੰਪਨੀ ਆਪਣੇ ਨਵੇਂ ਬ੍ਰਾਡਬੈਂਡ ਸਰਵਿਸ 'ਤੇ ਖਾਸ ਆਫਰ ਦ ਰਹੀ ਹੈ। ਨਵੇਂ ਆਫਰ ਤਹਿਤ ਕੰਪਨੀ ਆਪਣੇ ਨਵੇਂ ਬ੍ਰਾਡਬੈਂਡ ਯੂਜ਼ਰਸ ਨੂੰ 1000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ ਆਫਰ ਦੀ ਜਾਣਕਾਰੀ ਕੰਪਨੀ ਦੀ ਵੈੱਬਸਾਈਟ ਦੇ ਬ੍ਰਾਡਬੈਂਡ ਸੈਕਸ਼ਨ 'ਚ ਦਿੱਤੀ ਗਈ ਹੈ।

1,000 ਰੁਪਏ ਦਾ ਡਿਸਕਾਊਂਟ ਜਾਂ ਇਕ ਮਹੀਨੇ ਦੀ ਫ੍ਰੀ ਸਰਵਿਸ
ਆਫਰ 'ਚ ਕੰਪਨੀ ਏਅਰਟੈੱਲ ਐਕਸਟਰੀਮ ਫਾਇਬਰ ਦਾ ਨਵਾਂ ਕਨੈਕਸ਼ਨ ਲੈਣ ਵਾਲੇ ਯੂਜ਼ਰਸ ਨੂੰ 1,000 ਰੁਪਏ ਦਾ ਡਿਸਕਾਊਂਟ ਜਾਂ ਇਕ ਮਹੀਨੇ ਦੀ ਫ੍ਰੀ ਸਰਵਿਸ ਆਫਰ ਕਰ ਰਹੀ ਹੈ। ਕੰਪਨੀ ਦਾ ਇਹ ਆਫਰ ਸੀਮਿਤ ਸਮੇਂ ਲਈ ਹੈ ਅਤੇ ਰਾਤ ਇਹ ਖਾਤਮ ਹੋ ਜਾਵੇਗਾ। ਏਅਰਟੈੱਲ ਇਸ ਆਫਰ ਨੂੰ ਅਜੇ ਚੇਨਈ ਸਰਕਲ 'ਚ ਹੀ ਉਪਲੱਬਧ ਕਰਵਾ ਰਿਹਾ ਹੈ।

ਫ੍ਰੀ ਮਿਲ ਰਿਹੈ ਏਅਰਟੈੱਲ ਐਕਸਟਰੀਮ ਐਪਸ ਦਾ ਸਬਸਕਰੀਪਸ਼ਨ
ਜੇਕਰ ਕੋਈ ਯੂਜ਼ਰ ਏਅਰਟੈੱਲ ਐਕਸਟਰੀਮ ਦੇ 799 ਰੁਪਏ ਵਾਲੇ ਪਲਾਨ ਨੂੰ ਸਬਸਕਰਾਈਬ ਕਰਵਾਉਂਦਾ ਹੈ ਤਾਂ ਉਸ ਨੂੰ ਪਹਿਲੇ ਮਹੀਨੇ ਦੇ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ। ਦੱਸ ਦੇਈਏ ਕਿ 799 ਰੁਪਏ ਵਾਲੇ ਇਸ ਪਲਾਨ 'ਚ ਕੰਪਨੀ 100Mbps ਦੀ ਸਪੀਡ ਨਾਲ 150 ਜੀ.ਬੀ. ਡਾਟਾ ਆਫਰ ਕਰ ਰਹੀ ਹੈ। ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ 'ਚ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਕਾਲਿੰਗ ਅਤੇ ਏਅਰਟੈੱਲ ਐਕਸਟਰੀਮ ਐਪਸ ਦਾ ਫ੍ਰੀ ਸਬਸਕਰੀਪਸ਼ਨ ਸ਼ਾਮਲ ਹੈ।

ਏਅਰਟੈੱਲ ਦੇ ਬ੍ਰਾਡਬੈਂਡ ਪਲਾਨਸ
ਏਅਰਟੈੱਲ ਦੇ ਪੋਰਟਫੋਲੀਓ 'ਚ ਕਈ ਹੋਰ ਬ੍ਰਾਡਬੈਂਡ ਪਲਾਨ ਸ਼ਾਮਲ ਹਨ। ਇਨ੍ਹਾਂ 'ਚ ਸਭ ਤੋਂ ਮਸ਼ਹੂਰ ਹੈ 999 ਰੁਪਏ ਵਾਲਾ ਬ੍ਰਾਡਬੈਂਡ ਪਲਾਨ। ਇਸ ਪਲਾਨ 'ਚ ਯੂਜ਼ਰਸ ਨੂੰ 100 ਐੱਮ.ਬੀ.ਪੀ.ਐੱਸ. ਦੀ ਇੰਟਰਨੈੱਟ ਸਪੀਡ ਨਾਲ 300 ਜੀ.ਬੀ. ਡਾਟਾ ਮਿਲਦਾ ਹੈ। ਪਲਾਨ ਅਨਲਿਮਟਿਡ ਕਾਲਿੰਗ ਬੈਨੀਫਿਟ ਨਾਲ ਆਉਂਦਾ ਹੈ। ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ ਇਕ ਸਾਲ ਦੇ ਐਮਾਜ਼ੋਨ ਪ੍ਰਾਈਮ ਸਬਸਕਰੀਪਸ਼ਨ ਨਾਲ, ਤਿੰਨ ਮਹੀਨੇ ਦਾ ਨੈੱਟਫਲਿਕਸ, 5ਜੀ ਪ੍ਰੀਮਿਅਮ ਅਤੇ ਏਅਰਟੈੱਲ ਐਕਸਟਰੀਮ ਪ੍ਰੀਮਿਅਮ ਦਾ ਵੀ ਸਬਸਕਰੀਪਸ਼ਨ ਮਿਲਦਾ ਹੈ।

ਅਨਲਿਮਟਿਡ ਡਾਟਾ ਦਾ ਫਾਇਦਾ
ਏਅਰਟੈੱਲ ਬ੍ਰਾਡਬੈਂਡ ਪਲਾਨ 'ਚ ਮਿਲਣ ਵਾਲੇ ਐੱਫ.ਯੂ.ਪੀ. ਡਾਟਾ ਜੇਕਰ ਯੂਜ਼ਰ ਨੂੰ ਘੱਟ ਲੱਗਦਾ ਹੈ ਤਾਂ ਕੰਪਨੀ ਇਸ ਨੂੰ ਅਨਲਿਮਟਿਡ ਡਾਟਾ ਆਫਰ ਕਰਨ ਵਾਲੇ ਪਲਾਨ 'ਚ ਕਨਵਰਟ ਕਰਨ ਦੀ ਸੁਵਿਧਾ ਵੀ ਦੇ ਰਹੀ ਹੈ। ਇਸ ਦੇ ਲਈ ਯੂਜ਼ਰਸ ਨੂੰ ਕਿਸੇ ਵੀ ਪਲਾਨ ਨਾਲ ਵੱਖ ਤੋਂ 299 ਰੁਪਏ ਦੇਣੇ ਹੋਣਗੇ।

Karan Kumar

This news is Content Editor Karan Kumar