Airtel ਦੇ ਨਵੇਂ ਸੈੱਟ-ਟਾਪ ਬਾਕਸ ਦੀਆਂ 5 ਖਾਸ ਗੱਲਾਂ

09/04/2019 4:12:59 PM

ਗੈਜੇਟ ਡੈਸਕ– ਰਿਲਾਇੰਸ ਜਿਓ ਦੇ ਸੈੱਟ-ਟਾਪ ਬਾਕਸ ਦੀ ਟੱਕਰ ’ਚ ਏਅਰਟੈੱਲ ਨਵਾਂ ਸੈੱਟ-ਟਾਪ ਬਾਕਸ ਐਕਟਰੀਮ ਲੈ ਕੇ ਆਈ ਹੈ। ਰਿਲਾਇੰਸ ਜਿਓ ਆਪਣੇ ਗੀਗਾ ਫਾਈਬਰ ਕੁਨੈਕਸ਼ਨ ਦੇ ਨਾਲ ਸੈੱਟ-ਟਾਪ ਬਾਕਸ ਫ੍ਰੀ ’ਚ ਦੇਵੇਗੀ। ਉਥੇ ਹੀ ਏਅਰਟੈੱਲ ਦੇ ਸੈੱਟ-ਟਾਪ ਬਾਕਸ ਐਕਸਟਰੀਮ ਦੀ ਕੀਮਤ 3,999 ਰੁਪਏ ਹੈ। ਏਅਰਟੈੱਲ ਐਕਸਟਰੀਮ ਬਾਕਸ, ਕੰਪਲੀਮੈਂਟਰੀ ਵਨ ਈਅਰ ਸਬਸਕ੍ਰਿਪਸ਼ਨ (ਕੀਮਤ 999 ਰੁਪਏ) ਦੇ ਨਾਲ ਆਇਆ ਹੈ। ਉਥੇ ਹੀ ਏਅਰਟੈੱਲ ਡਿਜੀਟਲ ਟੀਵੀ ਦੇ ਸਾਰੇ ਮੌਜੂਦਾ ਗਾਹਕ 2,249 ਰੁਪਏ ਦੇ ਸਪੈਸ਼ਲ ਪ੍ਰਾਈਜ਼ ’ਤੇ ਏਅਰਟੈੱਲ ਐਕਸਟਰੀਮ ਬਾਕਸ ਅਪਗ੍ਰੇਡ ਕਰ ਸਕਣਗੇ। ਤਾਂ ਆਓ ਜਾਣਦੇ ਹਾਂ ਏਅਰਟੈੱਲ ਦੇ ਸੈੱਟ-ਟਾਪ ਬਾਕਸ ਦੀਆਂ 5 ਖਾਸ ਗੱਲਾਂ। 

ਕੋਈ ਵੀ ਟੀਵੀ ਬਣ ਜਾਵੇਗਾ ਸਮਾਰਟ
ਏਅਰਟੈੱਲ ਦਾ ਦਾਅਵਾ ਹੈ ਕਿ ਉਸ ਦਾ ਸੈੱਟ-ਟਾਪ ਬਾਕਸ ਐਕਸਟਰੀਮ ਕਿਸੇ ਵੀ ਰੈਗੁਲਰ ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਦੇਵੇਗਾ। ਏਅਰਟੈੱਲ ਦਾ ਨਵਾਂ ਸੈੱਟ-ਟਾਪ ਬਾਕਸ ਐਂਡਰਾਇਡ 9.0 ਨਾਲ ਲੈਸ ਹੋਵੇਗਾ। ਇਹ ਸੈੱਟ-ਟਾਪ ਬਾਕਸ ਸੈਟੇਲਾਈਟ ਟੀਵੀ ਅਤੇ OTT ਕੰਟੈਂਟ ਨੂੰ ਇਕੱਠੇ ਤੁਹਾਡੇ ਟੀਵੀ ਸਕਰੀਨ ’ਤੇ ਲਿਆਉਂਦਾ ਹੈ। 

ਬੋਲ ਕੇ ਟੀਵੀ ਨੂੰ ਦੇ ਸਕੋਗੇ ਕਮਾਂਡ
ਏਅਰਟੈੱਲ ਐਕਸਟਰੀਮ ’ਚ ਤੁਹਾਨੂੰ ਵਾਈ-ਫਾਈ ਅਤੇ ਬਲੂਟੁੱਥ ਕੁਨੈਕਟੀਵਿਟੀ ਮਿਲੇਗੀ। ਨਾਲ ਹੀ, ਇਸ ਵਿਚ ਯੂਨੀਵਰਸਲ ਰਿਮੋਟ ਹੋਵੇਗਾ, ਜਿਸ ਵਿਚ ਗੂਗਲ ਅਸਿਸਟੈਂਟ ਬੇਸਡ ਵਾਇਸ ਸਰਚ ਹੋਵੇਗਾ। ਯਾਨੀ, ਤੁਸੀਂ ਬੋਲ ਕੇ ਵੀ ਆਪਣੇ ਟੀਵੀ ਨੂੰ ਕਮਾਂਡ ਦੇ ਸਕੋਗੇ। ਨਾਲ ਹੀ, ਆਪਣੇ ਸਮਾਰਟਫੋਨ ਦਾ ਇਸਤੇਮਾਲ ਰਿਮੋਟ ਕੰਟਰੋਲ ਦੇ ਰੂਪ ’ਚ ਕਰ ਸਕੋਗੇ। 

500 ਤੋਂ ਜ਼ਿਆਦਾ ਚੈਨਲਸ ਦਾ ਆਪਸ਼ਨ
ਏਅਰਟੈੱਲ ਦੇ ਇਸ ਨਵੇਂ ਸੈੱਟ-ਟਾਪ ਬਾਕਸ ’ਚ ਗਾਹਕਾਂ ਕੋਲ 500 ਤੋਂ ਜ਼ਿਆਦਾ ਚੈਨਲਸ ’ਚੋਂ ਚੁਣਨ ਦਾ ਆਪਸ਼ਨ ਹੋਵੇਗਾ। ਏਅਰਟੈੱਲ ਐਕਸਟਰੀਮ ਬਾਕਸ ’ਚ ਏਅਰਟੈੱਲ ਐਕਸਟਰੀਮ ਐਪ, ਨੈੱਟਫਲਿਕਸ, ਅਮੇਜ਼ਨ ਪ੍ਰਾਈਮ ਵੀਡੀਓ, ਯੂਟਿਊਪ ਅਤੇ ਏਅਰਟੈੱਲ ਐਪ ਪਹਿਲਾਂ ਤੋਂਹੀ ਇੰਸਟਾਲਡ ਹੋਵੇਗਾ। 

ਟੀਵੀ ’ਤੇ ਚਲਾਓ ਫੋਨ ਦਾ ਕੰਟੈਂਟ
ਏਅਰਟੈੱਲ ਦੇ ਨਵੇਂ ਸੈੱਟ-ਟਾਪ ਬਾਕਸ ’ਚ ਬਿਲਟ ਇਨ ਕ੍ਰੋਮਕਾਸਟ ਹੋਵੇਗਾ। ਇਸ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਕੰਟੈਂਟ ਨੂੰ ਬੜੀ ਆਸਾਨੀ ਨਾਲ ਟੈਲੀਵਿਜ਼ਨ ’ਤੇ ਚਲਾ ਸਕੋਗੇ। ਯਾਨੀ, ਸਮਾਰਟਫੋਨ ’ਚ ਸੇਵ ਕਿਸੇ ਵੀ ਵੀਡੀਓ ਨੂੰ ਤੁਸੀਂ ਟੀਵੀ ’ਤੇ ਚਲਾ ਸਕਦੇ ਹੋ। 


Related News