Airtel ਦੇ ਇਨ੍ਹਾਂ ਪਲਾਨਜ਼ ’ਚ 3 ਮਹੀਨੇ ਲਈ ਫ੍ਰੀ ਮਿਲੇਗਾ Netflix

08/03/2019 2:35:12 PM

ਗੈਜੇਟ ਡੈਸਕ– ਜਿਓ ਗੀਗਾ ਫਾਈਬਰ ਦੀ ਲਾਂਚਿੰਗ ਤਰੀਕ ਨੇੜੇ ਆਉਂਦੀ ਜਾ ਰਹੀ ਹੈ। ਉਮੀਦ ਹੈ ਕਿ ਇਸ ਨੂੰ 12 ਅਗਸਤ ਨੂੰ ਰਿਲਾਇਸ AGM ਦੌਰਾਨ ਲਾਂਚ ਕੀਤਾ ਜਾ ਸਕਦਾ ਹੈ। ਟੈਲੀਕਾਮ ਸੈਕਟਰ ’ਚ ਜਿਓ ਦਾ ਦਬਦਬਾ ਪਹਿਲਾਂ ਹੀ ਹੈ। ਹੁਣ ਜਿਓ ਬ੍ਰਾਡਬੈਂਡ ਸੈਕਟਰ ’ਚ ਤਹਿਲਕਾ ਮਚਾਉਣ ਦੀ ਤਿਆਰੀ ’ਚ ਹੈ। ਟੈਲੀਕਾਮ ਸੈਕਟਰ ’ਚ ਸਿਰਫ ਏਅਰਟੈੱਲ ਹੀ ਇਕ ਮਾਤਰ ਕੰਪਨੀ ਹੈ ਜੋ ਜਿਓ ਨੂੰ ਟੱਕਰ ਦਿੰਦੀ ਹੈ। ਹੁਣ ਏਅਰਟੈੱਲ ਵਲੋਂ ਜਿਓ ਗੀਗਾ ਫਾਈਬਰ ਦੇ ਆਉਣ ਤੋਂ ਪਹਿਲਾਂ ਬ੍ਰਾਡਬੈਂਡ ਸੈਕਟਰ ’ਚ ਬਾਜ਼ਾਰ ’ਚ ਮਜਬੂਤ ਸਥਿਤੀ ’ਚ ਆਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਗਈ ਹੈ। ਏਅਰਟੈੱਲ ਆਪਣੇ V-ਫਾਈਬਰ ਬ੍ਰਾਡਬੈਂਡ ਪਲਾਨਜ਼ ਦੇ ਨਾਲ ਢੇਰਾਂ ਫਾਇਦੇ ਗਾਹਕਾਂ ਨੂੰ ਦਿੰਦੀ ਹੈ। 

ਬਹੁਤ ਸਾਰੇ ਸਰਕਿਲਾਂ ’ਚ ਏਅਰਟੈੱਲ ਦੁਆਰਾ 799 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਬ੍ਰਾਡਬੈਂਡ ਪਲਾਨਜ਼ ਆਫਰ ਕੀਤੇ ਜਾਂਦੇ ਹਨ। ਏਅਰਟੈੱਲ ਦੇ ਪੋਰਟਫੋਲੀਓ ’ਚ 7.99 ਰੁਪਏ ਵਾਲਾ ਪਲਾਨ ਸਭ ਤੋਂ ਸਸਤਾ ਪਲਾਨ ਹੈ। ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 100 ਜੀ.ਬੀ. ਡਾਟਾ 40 Mbps ਦੀ ਸਪੀਡ ਨਾਲ ਦਿੱਤਾ ਜਾਂਦਾ ਹੈ। ਨਾਲ ਹੀ ਇਥੇ ਫ੍ਰੀ ਅਨਲਿਮਟਿਡ ਕਾਲਿੰਗ ਵੀ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਪਲਾਨ ’ਚ ਏਅਰਟੈੱਲ ਥੈਂਕਸ ਦੇ ਫਾਇਦੇ ਗਾਹਕਾਂ ਨੂੰ ਨਹੀਂ ਦਿੱਤੇ ਜਾਂਦੇ। 

ਏਅਰਟੈੱਲ ਥੈਂਕਸ ਤਹਿਤ ਗਾਹਕਾਂ ਨੂੰ ਇਕ ਸਾਲ ਲਈ ਫ੍ਰੀ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ, 3 ਮਹੀਨੇ ਦਾ ਨੈੱਟਫਲਿਕਸ ਸਬਸਕ੍ਰਿਪਸ਼ਨ, Zee5 ਪ੍ਰੀਮੀਅਮ ਅਤੇ ਏਅਰਟੈੱਲ ਟੀਵੀ ਪ੍ਰੀਮੀਅਮ ਦਾ ਸਬਸਕ੍ਰਿਪਸ਼੍ਵ ਗਾਹਕਾਂ ਨੂੰ ਦਿੱਤਾ ਜਾਂਦਾ ਹੈ। ਅਜਿਹੇ ’ਚ ਇਨ੍ਹਾਂ ਆਫਰਜ਼ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਏਅਰਟੈੱਲ ਦੇ ਬ੍ਰਾਡਬੈਂਡ ਪੋਰਟਫੋਲੀਓ ’ਚੋਂ 1,099 ਰੁਪਏ, 1,599 ਰੁਪਏ ਜਾਂ 1,999 ਰੁਪਏ ਵਾਲੇ ਕਿਸੇ ਇਕ ਪਲਾਨ ਨੂੰ ਸਿਲੈਕਟ ਕਰਨਾ ਹੋਵੇਗਾ। 

1,099 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਨਾਲ ਹੀ ਏਅਰਟੈੱਲ ਥੈਂਕਸ ਬੈਨਿਫਿਟ ਦੀ ਸ਼ੁਰੂਆਤ ਹੁੰਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ 100 Mbps ਦੀ ਸਪੀਡ, 300 ਜੀ.ਬੀ. ਡਾਟਾ, 500 ਜੀ.ਬੀ. ਡਾਟਾ, 6 ਮਹੀਨੇ ਦੀ ਮਿਆਦ ਅਤੇ ਫ੍ਰੀ ਅਨਲਿਮਟਿਡ ਕਾਲਿੰਗ ਮਿਲਦੀ ਹੈ। ਨਾਲ ਹੀ ਇਸ ਪਲਾਨ ’ਚ ਡਾਟਾ ਰੋਲ ਓਵਰ ਦਾ ਵੀ ਫਾਇਦਾ ਦਿੱਤਾ ਜਾਂਦਾ ਹੈ। 


Related News