Airtel ਨੇ ਇਨ੍ਹਾਂ ਰਾਜਾਂ ’ਚ ਸ਼ੁਰੂ ਕੀਤੀ VoLTE ਸਰਵਿਸ

10/04/2018 5:43:34 PM

ਗੈਜੇਟ ਡੈਸਕ– ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਬੁੱਧਵਾਰ ਨੂੰ ਸਿੱਕਮ ਅਤੇ ਪੱਛਮੀ ਬੰਗਾਲ ’ਚ ਆਪਣੀ ਸੇਵਾ ਦਾ ਵਿਸਤਾਰ ਕੀਤਾ ਹੈ। ਕੰਪਨੀ ਨੇ ਇਨ੍ਹਾਂ ਦੋ ਰਾਜਾਂ ’ਚ ਵੁਆਇਸ ਓਵਰ LTE (VoLTE) ਸਰਵਿਸ ਦਾ ਐਲਾਨ ਕੀਤਾ ਹੈ। ਏਅਰਟੈੱਲ ਦਾ ਹੈੱਡਕੁਆਟਰ ਨਵੀਂ ਦਿੱਲੀ ’ਚ ਹੈ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਕੋਲਕਾਤਾ ’ਚ ਹਾਈ-ਸਪੀਡ ਵਾਇਰਲੈੱਸ ਕੰਮਿਊਨੀਕੇਸ਼ਨ ਟੈਕਨਾਲੋਜੀ ਰੋਲ ਆਊਟ ਕੀਤੀ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ ਸਿੱਕਮ ਅਤੇ ਪੱਛਮੀ ਬੰਗਾਲ ’ਚ 4ਜੀ ਕਪੈਸਿਟੀ ਰੈਂਪਿੰਗ ਅਪ ਕਰ ਚੁੱਕੀ ਹੈ। 

ਏਅਰਟੈੱਲ ਨੇ ਆਪਣੀ ਰਿਲੀਜ਼ ’ਚ ਕਿਹਾ ਹੈ ਕਿ ਇਨ੍ਹਾਂ ਦੋ ਰਾਜਾਂ ’ਚ VoLTE ਸਰਵਿਸ ਲਈਐਡੀਸ਼ਨਲ ਡਾਟਾ ਚਾਰਜਿਸ ਨਹੀਂ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ 4ਜੀ ਨੈੱਟਵਰਕ ਨਹੀਂ ਹੋਵੇਗਾ ਤਾਂ VoLTE ਕਾਲ ਆਟੋਮੈਟਿਕਲੀ 3ਜੀ/2ਜੀ ਨੈੱਟਵਰਕ ’ਚ ਬੈਕ ਹੋ ਜਾਵੇਗੀ।


Related News