ਏਅਰਟੈੱਲ ਨੇ ਔਰਤਾਂ ਦੀ ਸੁਰੱਖਿਆ ਲਈ ਪੇਸ਼ ਕੀਤੀ ਨਵੀਂ ਐਪ

04/15/2019 12:57:39 PM

ਗੈਜੇਟ ਡੈਸਕ– ਦੁਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ FICCI ਲੇਡੀਜ਼ ਆਰਗੇਨਾਈਜ਼ੇਸ਼ਨ ਦੇ ਨਾਲ ਮਿਲ ਕੇ ਔਰਤਾਂ ਦੀ ਮਦਦ ਲਈ ‘ਮਾਈ ਸਰਕਲ’ ਐਪ ਪੇਸ਼ ਕੀਤੀ ਹੈ। ਇਸ ਐਪ ਨੂੰ ਏਅਰਟੈੱਲ ਤੋਂ ਇਲਾਵਾ ਹੋਰ ਦੂਰਸੰਚਾਰ ਕੰਪਨੀਆਂ ਦੇ ਗਾਹਕ ਵੀ ਇਸਤੇਮਾਲ ਕਰ ਸਕਦੇ ਹੋ।

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਮਾਈ ਸਰਕਲ ਐਪ ਰਾਹੀਂ ਔਰਤਾਂ ਆਪਣੇ ਪਰਿਵਾਰ ਦੇ 5 ਮੈਂਬਰਾਂ ਜਾਂ ਦੋਸਤਾਂ ਨੂੰ ਅੰਗਰੇਜੀ, ਹਿੰਦੀ, ਤਮਿਲ, ਤੇਲਗੂ, ਮਲਿਆਲਮ, ਕੰਨੜ, ਮਰਾਠੀ, ਪੰਜਾਬੀ, ਬੰਗਲਾ, ਉਰਦੂ, ਅਸਮੀ, ਓੜੀਆ ਅਤੇ ਗੁਜਰਾਤੀ ਸਮੇਤ 13 ਭਾਸ਼ਾਵਾਂ ’ਚ ਮੁਸੀਬਤ ਵੇਲੇ ਸੁਨੇਹਾ (ਸੇਵ ਆਵਰ ਸੋਲ: ਐੱਸ.ਓ.ਐੱਸ.) ਭੇਜ ਸਕਦੀਆਂ ਹਨ। ਇਹ ਐਪ ਐਂਡਰਾਇਡ ਦੇ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ’ਤੇ ਮੁਫਤ ’ਚ ਡਾਊਨਲੋਡ ਲਈ ਉਪਲੱਬਧ ਹੈ।