ਏਅਰਟੈੱਲ ਨੇ ਨੋਕੀਆ ਦੀ ਮਦਦ ਨਾਲ ਪੇਸ਼ ਕੀਤਾ ਕਲਾਊਡ ਅਧਾਰਿਤ VoLTE ਨੈੱਟਵਰਕ

07/07/2020 2:01:36 PM

ਗੈਜੇਟ ਡੈਸਕ– ਨੋਕੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਸਾਫਟਵੇਅਰ ਉਤਪਾਦ ਭਾਰਤ ’ਚ ਏਅਰਟੈੱਲ ਦੀ ਵੌਇਸ ਓਵਰ ਐੱਲ.ਟੀ.ਈ. (VoLTE) ਨੈੱਟਵਰਕ ਨੂੰ ਸਮਰੱਥ ਬਣਾ ਰਹੇ ਹਨ। ਏਅਰਟੈੱਲ ਆਪਣੀ ‘ਕਲਾਊਡਿਫਿਕੇਸ਼ਨ ਰਣਨੀਤੀ’ ਤਹਿਤ ਨੋਕੀਆ ਦੇ ਕਲਾਊਡਬੈਂਡ ਇੰਫਰਾਸਟ੍ਰਕਚਰ ਸਾਫਟਵੇਅਰ ਨੂੰ ਲਾਗੂ ਕਰੇਗੀ। ਨੋਕੀਆ ਨੇ ਇਕ ਬਿਆਨ ’ਚ ਦੱਸਿਆ ਕਿ ਇਹ ਨੈੱਟਵਰਕ 11 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਸੁਚਾਰੂ ਰੂਪ ਨਾਲ ਸੇਵਾਵਾਂ ਮੁਹੱਈਆ ਕਰਵਾ ਸਕਦਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਅਤੇ ਦੁਨੀਆ ’ਚ ਨੋਕੀਆ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਕਲਾਊਡ ਅਧਾਰਿਤ VoLTE ਨੈੱਟਵਰਕ ਹੈ। 

ਬਿਆਨ ’ਚ ਕਿਹਾ ਗਿਆ ਹੈ ਕਿ ਏਅਰਟੈੱਲ ਨੇ ਨੋਕੀਆ ਦੇ ਸਾਫਟਵੇਅਰ ਦੇ ਆਧਾਰ ’ਤੇ ਭਾਰਤ ਦਾ ਸਭ ਤੋਂ ਵੱਡਾ ਖੁੱਲ੍ਹਾ ਕਲਾਊਡ ਅਧਾਰਿਤ ਵੀ.ਓ.ਐੱਲ.ਟੀ.ਈ. ਨੈੱਟਵਰਕ ਤਿਆਰ ਕੀਤਾ ਹੈ, ਜਿਸ ਨਾਲ ਏਅਰਟੈੱਲ ਆਪਣੇ ਗਾਹਕਾਂ ਨੂੰ ਜ਼ਿਆਦਾ ਤੇਜ਼ ਅਤੇ ਜ਼ਿਆਦਾ ਭਰੋਸੇਮੰਦ ਅਤੇ ਕਿਫਾਇਤੀ ਕਾਲ ਸੇਵਾਵਾਂ ਮੁਹੱਈਆ ਕਰਵਾ ਸਕਦਾ ਹੈ। ਬਿਆਨ ਮੁਤਾਬਕ, ਇਹ ਹੱਲ ਭਾਰਤ ਦੇ ਸਾਰੇ 22 ਦੂਰਸੰਚਾਰ ਸੇਵਾ ਖੇਤਰਾਂ ’ਚ ਮੁਹੱਈਆ ਹੋਵੇਗਾ ਅਤੇ ਪਾਰੰਪਰਿਕ 2ਜੀ ਜਾਂ 3ਜੀ ਸਰਕਿਟ ਦੇ ਮੁਕਾਬਲੇ ਬਹੁਤ ਘੱਟ ਬਿਜਲੀ ਅਤੇ ਥਾਂ ਲੈਂਦਾ ਹੈ। 


Rakesh

Content Editor

Related News