ਏਅਰਟੈੱਲ ਨੇ ਪੇਸ਼ ਕੀਤੇ 3 ਨਵੇਂ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 2ਜੀ.ਬੀ. ਤਕ ਡਾਟਾ

12/13/2019 1:05:17 AM

ਗੈਜੇਟ ਡੈਸਕ—ਨਵੇਂ ਟੈਰਿਫ ਪਲਾਨਸ ਆ ਚੁੱਕੇ ਹਨ ਜੋ ਕਿ ਪਹਿਲੇ ਦੇ ਮੁਕਾਬਲੇ ਮਹਿੰਗੇ ਹਨ। ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਆਪਣੇ ਯੂਜ਼ਰਸ ਨੂੰ ਰਿਚਾਰਜ ਪਲਾਨਸ 'ਚ ਅਨਲਿਮਟਿਡ ਕਾਲਿੰਗ ਦਾ ਵੀ ਫਾਇਦਾ ਦੇ ਰਹੀ ਹੈ। ਜਦਕਿ ਰਿਲਾਇੰਸ ਜਿਓ ਆਪਣੇ ਯੂਜ਼ਰਸ ਨੂੰ ਜਿਓ-ਟੂ-ਜਿਓ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੈੱਟਵਰਕਸ 'ਤੇ ਕਾਲ ਕਰਨ ਲਈ ਐੱਫ.ਯੂ.ਪੀ. ਮਿੰਟਸ ਦੇ ਰਹੀ ਹੈ। ਜੇਕਰ ਤੁਸੀਂ ਏਅਰਟੈੱਲ ਯੂਜ਼ਰ ਹੋ ਅਤੇ ਅਨਲਿਮਟਿਡ ਕਾਲਿੰਗ ਵਾਲੇ ਪਲਾਨਸ ਚਾਹੁੰਦੇ ਹੋ ਤਾਂ ਏਅਰਟੈੱਲ ਨੇ ਆਪਣੇ ਪੋਰਟਫੋਲੀਓ 'ਚ 3 ਨਵੇਂ ਪਲਾਨ ਜੋੜੇ ਹਨ। ਇਨ੍ਹਾਂ 3 ਨਵੇਂ ਪਲਾਨਸ 'ਚ ਯੂਜ਼ਰਸ ਨੂੰ ਦੂਜੇ ਨੈੱਟਵਰਕ 'ਤੇ ਫ੍ਰੀ ਕਾਲਿੰਗ ਦਾ ਫਾਇਦਾ ਮਿਲਦਾ ਹੈ।

ਏਅਰਟੈੱਲ ਦਾ 219 ਰੁਪਏ ਵਾਲਾ ਪ੍ਰੀਪੇਡ ਪਲਾਨ
ਏਅਰਟੈੱਲ ਦੇ 219 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਭਾਵ ਯੂਜ਼ਰਸ ਏਅਰਟੈੱਲ ਤੋਂ ਇਲਾਵਾ ਦੂਜੇ ਨੈੱਟਵਰਕਸ 'ਤੇ ਵੀ ਫ੍ਰੀ ਅਨਲਿਮਟਿਡ ਕਾਲ ਕਰ ਸਕਦੇ ਹਨ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1ਜੀ.ਬੀ. ਡਾਟਾ ਮਿਲਦਾ ਹੈ। 219 ਰੁਪਏ ਵਾਲੇ ਇਸ ਪਲਾਨ 'ਚ ਰੋਜ਼ਾਨਾ 100 ਐੱਮ.ਐੱਸ.ਐੱਸ. ਭੇਜਣ ਦਾ ਸਹੂਲਤ ਮਿਲਦੀ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਤੋਂ ਇਲਾਵਾ ਇਸ ਪਲਾਨ 'ਚ ਫ੍ਰੀ Hello Tunes ਅਤੇ ਏਅਰਟੈੱਲ Xstream ਐਪ ਦਾ ਐਕਸੈੱਸ ਮਿਲਦਾ ਹੈ।

399 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 1.5 ਜੀ.ਬੀ. ਡਾਟਾ
ਏਅਰਟੈੱਲ ਦੇ ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਇਸ ਪਲਾਨ 'ਚ ਦੂਜੇ ਸਾਰੇ ਨੈੱਟਵਰਕਸ 'ਤੇ ਅਨਲਿਮਟਿਡ ਕਾਲਿੰਦ ਦਾ ਫਾਇਦਾ ਯੂਜ਼ਰਸ ਨੂੰ ਮਿਲਦਾ ਹੈ। 399 ਰੁਪਏ ਵਾਲੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1.5. ਜੀ.ਬੀ. ਡਾਟਾ ਮਿਲੇਗਾ। ਭਾਵ ਯੂਜ਼ਰਸ ਨੂੰ 56 ਦਿਨ 'ਚ ਕੁਲ 84ਜੀ.ਬੀ. ਡਾਟਾ ਮਿਲੇਗਾ। ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਏਅਰਟੈੱਲ ਦੇ ਇਸ ਰਿਚਾਰਜ ਪਲਾਨ 'ਚ ਫ੍ਰੀ Hello Tunes ਅਤੇ ਏਅਰਟੈੱਲ Xstream ਐਪ ਦਾ ਐਕਸੈੱਸ ਵੀ ਮਿਲੇਗਾ। 

449 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ
ਏਅਰਟੈੱਲ ਦੇ ਇਸ ਪ੍ਰੀਪੇਡ ਰਿਚਾਰਜ ਪਲਾਨ 'ਚ ਯੂਜ਼ਰਸ ਨੂੰ 56 ਦਿਨ ਦੀ ਮਿਆਦ ਮਿਲਦੀ ਹੈ। ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਏਅਰਟੈੱਲ ਦੇ ਨਾਲ-ਨਾਲ ਦੂਜੇ ਨੈੱਟਵਰਕਸ 'ਤੇ ਅਨਲਿਮਟਿਡ ਕਾਲਿੰਗ ਦਾ ਬੈਨੀਫਿਟ ਮਿਲਦਾ ਹੈ। ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਭਾਵ ਯੂਜ਼ਰਸ ਨੂੰ ਕੁਲ 112 ਜੀ.ਬੀ. ਡਾਟਾ ਮਿਲੇਗਾ। ਪਲਾਨ 'ਚ ਰੋਜ਼ਾਨਾ 90 ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਹੈ। ਇਨ੍ਹਾਂ ਸਾਰੇ ਬੈਨੀਫਿਟਸ ਤੋਂ ਯੂਜ਼ਰਸ ਨੂੰ ਫ੍ਰੀ  Hello Tunes ਅਤੇ ਏਅਰਟੈੱਲ Xstream ਐਪ ਦਾ ਐਕਸੈੱਸ ਵੀ ਮਿਲੇਗਾ।

Karan Kumar

This news is Content Editor Karan Kumar