4ਜੀ ਡਾਊਨਲੋਡ ਸਪੀਡ 'ਚ airtel ਟਾਪ 'ਤੇ, ਅਪਲੋਡ ਸਪੀਡ 'ਚ ਇਸ ਕੰਪਨੀ ਨੇ ਮਾਰੀ ਬਾਜੀ

02/22/2019 12:33:42 PM

ਗੈਜੇਟ ਡੈਸਕ- ਭਾਰਤੀ ਬਾਜ਼ਾਰ 'ਚ ਟੈਲੀਕਾਮ ਕੰਪਨੀ Airtel ਦਾ ਇੰਟਰਨੈੱਟ ਸਭ ਤੋਂ ਤੇਜ਼ 4G ਡਾਊਨਲੋਡ ਸਪੀਡ ਦੇ ਰਿਹੇ ਹੈ। ਉਥੇ ਹੀ, Relaince Jio ਦੀ ਗੱਲ ਕਰੀਏ ਤਾਂ ਇਹ Whatsapp ਵਰਗੀ ਐਪਸ ਦੇ ਐਕਸੇਸ 'ਚ ਬਿਹਤਰ ਐਕਸਪੀਰੀਅਨਸ ਪ੍ਰਦਾਨ ਕਰ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਮੋਬਾਈਲ ਕੁਆਲਿਟੀ ਮੇਜਰਮੈਂਟ ਕੰਪਨੀ Tutela ਨੇ ਆਪਣੀ ਰਿਪੋਰਟ 'ਚ ਦਿੱਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਕ ਭਾਰਤ ਦੇ ਸਾਰੇ ਟੈਲੀਕਾਮ ਆਪਰੇਟਰਸ ਦੁਆਰਾ ਦਿੱਤੀ ਜਾਣ ਵਾਲੀ ਸਰਵਿਸ ਨੂੰ ਟੈਸਟ ਕੀਤਾ ਗਿਆ ਹੈ। 

ਡਾਊਨਲੋਡ ਸਪੀਡ 'ਚ Airtel ਟਾਪ 'ਤੇ :
ਰਿਪੋਰਟ ਦੇ ਮੁਤਾਬਕ Jio ਯੂਜ਼ਰ ਨੂੰ ਓਵਰਆਲ ਬਿਹਤਰ ਅਨੁਭਵ ਦੇਣ 'ਚ ਸਮਰੱਥ ਹੈ। ਇਹ ਸਾਰੇ ਲੋਕਪ੍ਰਿਯ ਐਪਸ ਨੂੰ ਬਿਹਤਰ ਸਰਵਿਸ ਦਿੰਦਾ ਹੈ। ਜੇਕਰ ਬਾਕੀ ਟੈਲੀਕਾਮ ਕੰਪਨੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 96 ਫੀਸਦੀ ਬਿਹਤਰ ਹੈ। ਇਸ ਤੋਂ ਇਲਾਵਾ 1irtel ਯੂਜ਼ਰਸ ਨੂੰ 48 ਫੀਸਦੀ ਸਮਾਂ 'ਤੇ ਬਿਹਤਰ ਕੁਨੈਕਸ਼ਨ ਸਰਵਿਸ ਦਿੱਤੀ ਗਈ ਹੈ। ਉਥੇ ਹੀ Jio ਇਸ ਮਾਮਲੇ 'ਚ 46 ਫੀਸਦੀ ਪਿੱਛੇ ਹੈ। ਉਥੇ ਹੀ Airtel ਦੀ 4G ਸਪੀਡ Jio ਤੋਂ ਬਿਹਤਰ ਹੈ। ਅਜਿਹੇ 'ਚ ਇਸ ਨੂੰ ਭਾਰਤ ਸਭ ਤੋਂ ਤੇਜ ਨੈੱਟਵਰਕ ਕਿਹਾ ਜਾ ਸਕਦਾ ਹੈ। ਪਰ ਜੇਕਰ ਗੱਲ 3G ਦੀ ਹੋ ਤਾਂ ਇਹ ਬਾਕੀ ਦੀਆਂ ਕੰਪਨੀਆਂ ਤੋਂ ਕਾਫ਼ੀ ਸਲੋਅ ਹੈ। Jio ਦੀ 4G ਡਾਉਨਲੋਡ ਸਪੀਡ ਸਾਰੇ ਨੈੱਟਵਰਕ ਤੋਂ ਕਾਫ਼ੀ ਸਲੋਅ ਹੈ।

ਅਪਲੋਡ ਸਪੀਡ 'ਚ Vodafone-Idea ਨੇ ਮਾਰੀ ਬਾਜੀ
Vodafone-idea ਦੀ 4G ਅਪਲੋਡ ਸਪੀਡ ਸਭ ਤੋਂ ਤੇਜ ਹੈ। idea ਦੀ ਅਪਲੋਡ ਸਪੀਡ 4.7Mbps ਹੈ। ਉਥੇ ਹੀ, Vodafone ਦੀ 4.5 Mbps ਹੈ। Jio ਦੀ ਗੱਲ ਕਰੀਏ ਤਾਂ ਇਸ ਦੀ ਔਸਤ ਅਪਲੋਡ ਸਪੀਡ 3.8Mbps ਹੈ।

ਪਰ ਸਭ ਤੋਂ ਅਹਿਮ ਗੱਲ ਇਹ ਦੀ TRAI ਦੇ ਜਨਵਰੀ ਦੇ ਸਪੀਡ ਚਾਰਟ 'ਚ Jio ਦੀ ਸਪੀਡ 1irtel ਤੋਂ ਲਗਭਗ ਦੁਗਣੀ ਰਹੀ। TRAI ਦੀ ਰਿਪੋਰਟ ਮੁਤਾਬਕ Jio ਦੀ ਡਾਊਨਲੋਡ ਸਪੀਡ 18. 8Mbps ਤਾਂ Airtel ਦੀ 9.5Mbps ਰਹੀ। ਜੇਕਰ ਅਪਲੋਡ ਸਪੀਡ ਦੀ ਗੱਲ ਕਰੀਏ ਤਾਂ 9dea ਨੇ ਬਾਜੀ ਮਾਰੀ।