ਏਅਰਟੈੱਲ ਨੇ ਇਸ ਸੂਬੇ 'ਚ ਬੰਦ ਕੀਤੀ ਆਪਣੀ 3ਜੀ ਸਰਵਿਸ

10/11/2019 11:02:36 PM

ਗੈਜੇਟ ਡੈਸਕ—ਭਾਰਤੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਹਰਿਆਣਾ 'ਚ 3ਜੀ ਨੈੱਟਵਰਕ ਸ਼ਟਡਾਊਨ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਥੇ 4ਜੀ ਨੈੱਟਵਰਕ ਨੂੰ ਬਿਹਤਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਕਸਟਮਰਸ ਨੂੰ ਵਲਰਡ ਕਲਾਸ ਹਾਈ ਸਪੀਡ ਨੈੱਟਵਰਕ ਮਿਲ ਸਕੇ।

ਏਅਰਟੈੱਲ ਨੇ ਕਿਹਾ ਕਿ ਕੰਪਨੀ ਹਰਿਆਣਾ 'ਚ 2ਜੀ ਸਰਵਿਸ ਜਾਰੀ ਰਖੇਗੀ ਤਾਂ ਕਿ ਫੀਚਰ ਫੋਨ ਯੂਜ਼ਰਸ ਨੂੰ ਦਿੱਕਤ ਨਾ ਹੋਵੇ। ਕਿਉਂਕਿ ਫੀਚਰ ਫੋਨ 'ਚ ਹੁਣ ਵੀ 2ਜੀ ਦੀ ਵਰਤੋਂ ਹੁੰਦੀ ਹੈ। ਇਸ ਲਈ ਕੰਪਨੀ ਨੇ ਅਜਿਹਾ ਫੈਸਲਾ ਲਿਆ ਹੈ। ਏਅਰਟੈੱਲ ਨੇ ਇਸ ਤੋਂ ਪਹਿਲਾਂ ਕੋਲਕਾਤਾ 'ਚ 3ਜੀ ਸਰਵਿਸ ਬੰਦ ਕੀਤੀ ਸੀ। ਹਰਿਆਣਾ ਦੂਜਾ ਸੂਬਾ ਹੈ ਜਿਥੋ ਏਅਰਟੈੱਲ 3ਜੀ ਸਰਵਿਸ ਬੰਦ ਕਰ ਰਹੀ ਹੈ।

ਏਅਰਟੈੱਲ ਮੁਤਾਬਕ ਏਅਰਟੈੱਲ ਦੇ ਸਾਰੇ 3ਜੀ ਕਸਟਮਰਸ ਨੂੰ ਨੋਟੀਫਿਕੇਸ਼ਨ ਦਿੱਤੇ ਜਾਵੇਗਾ ਅਤੇ ਉਨ੍ਹਾਂ ਨੂੰ ਆਪਣਾ ਹੈਂਡਸੈੱਟ/ਸਿਮ ਅਪਗ੍ਰੇਡ ਕਰਨ ਲਈ ਸੁਚੇਤ ਕੀਤਾ ਜਾਵੇਗਾ ਤਾਂ ਕਿ ਉਹ ਏਅਰਟੈੱਲ 4ਜੀ ਦੀ ਵਰਤੋਂ ਕਰ ਸਕਣ। ਜੋ ਕਸਟਮਰ 3ਜੀ ਹੈਂਡਸੈੱਟ ਅਪਗ੍ਰੇਡ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵੀ ਵੌਇਸ ਕਾਲਿੰਗ ਮਿਲਦੀ ਰਹੇਗੀ। ਭਾਰਤੀ ਏਅਰਟੈੱਲ ਦੇ   ਅਪਰ ਨਾਰਥ ਹੱਬ ਸੀ.ਈ.ਓ. ਮਨੁ ਸੂਦ ਨੇ ਕਿਹਾ ਕਿ ਮੌਜੂਦਾ ਸਮਾਰਟਫੋਨ ਇਕੋਸਿਸਟਮ ਸਾਫਤੌਰ 'ਤੇ 4ਜੀ ਡਿਵਾਈਸੇਜ 'ਚ ਸ਼ਿਫਟ ਹੋ ਗਿਆ ਹੈ। ਕਿਉਂਕਿ ਕਸਟਮਰਸ ਨੂੰ ਹਾਈ ਸਪੀਡ 4ਜੀ ਸਰਵਿਸ ਚਾਹੀਦੀ ਹੈ। ਰਹਿਆਣਾ 'ਚ 3ਜੀ ਸਪੈਕਟਰਮ  (2100Mhz) ਦੀ ਰੀਫ੍ਰੇਮਿੰਗ ਕਰਕੇ ਇਸ ਨੂੰ 4G (LTE 2100) 'ਚ ਅਪਗ੍ਰੇਡ ਕੀਤਾ ਜਾ ਰਿਹਾ ਹੈ ਜੋ ਨੈੱਟਵਰਕ ਦੀ ਸਮਰੱਥਾ ਨੂੰ ਵਧਾਵੇਗਾ ਅਤੇ ਇਸ ਨਾਲ ਸੂਬੇ ਭਰ 'ਚ ਏਅਰਟੈੱਲ 4ਜੀ ਸਰਵਿਸ ਦਾ ਵਿਸਤਾਰ ਹੋਵੇਗਾ। ਕੰਪਨੀ ਨੇ ਕਿਹਾ ਕਿ 4ਜੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 2100 MHz ਬੈਂਡ ਸਪੈਕਟਰਮ ਡਿਪਲਾਏ ਕੀਤਾ ਗਿਆ ਹੈ। ਇਸ ਕਾਰਨ ਕੰਪਨੀ ਹੁਣ ਟਰਾਈ ਬੈਂਡ ਸਪੈਕਟਰਮ ਬੈਂਕ 'ਤੇ ਹਾਈ ਸਪੀਡ 4ਜੀ ਪ੍ਰੋਵਾਇਡ ਕਰ ਰਹੀ ਹੈ।


Karan Kumar

Content Editor

Related News