Airtel Digital TV ਦੇ ਇਸ ਪਲਾਨ ’ਚ ਮਿਲੇਗਾ 30 ਦਿਨਾਂ ਦਾ ਫ੍ਰੀ ਸਬਸਕ੍ਰਿਪਸ਼ਨ

10/19/2019 11:14:00 AM

ਗੈਜੇਟ ਡੈਸਕ– ਦੀਵਾਲੀ ਆਉਣ ਵਾਲੀ ਹੈ, ਅਜਿਹੇ ’ਚ ਸਾਰੀਆਂ ਟੈਲੀਕਮਿਊਨੀਕੇਸ਼ਨ ਕੰਪਨੀਆਂ ਗਾਹਕਾਂ ਲਈ ਡਿਸਕਾਊਂਟ ਆਫਰ ਕਰ ਰਹੀਆਂ ਹਨ। ਇਸੇ ਕੜੀ ’ਚ ਏਅਰਟੈੱਲ ਦਾ ਬੇਸਪੈਕ ਆਫਰ ਕਾਫੀ ਫਾਇਦੇਮੰਦ ਹੋ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਏਅਰਟੈੱਲ ਡਿਜੀਟਲ ਮਾਰਕੀਟ ’ਚ ਕਾਫੀ ਬਿਹਤਰ ਤਰੀਕੇ ਨਾਲ ਉਭਰ ਕੇ ਆਈ ਹੈ। ਟਾਟਾ ਸਕਾਈ ਅਤੇ ਡਿਸ਼ ਟੀਵੀ ਤੋਂ ਬਾਅਦ ਡੀ.ਟੀ.ਐੱਚ. ਸੈਗਮੈਂਟ ’ਚ ਏਅਰਟੈੱਲ ਤੀਜਾ ਸਭ ਤੋਂ ਵੱਡਾ ਪਲੇਅਰ ਹੈ। ਇਹ ਚੈਨਲਸ ’ਤੇ ਕੋਈ ਪ੍ਰਮੋਸ਼ਨਲ ਆਫਰ ਨਹੀਂ ਦੇ ਰਿਹਾ, ਇਸ ਲਈ ਇਹ ਨਵਾਂ ਆਫਰ ਕਾਫੀ ਮਹੱਤਵਪੂਰਨ ਹੈ। 

ਕੀ ਹੈ ਏਅਰਟੈੱਲ ਬੇਸਪੈਕ
ਤੁਸੀਂ ਤਮਾਮ ਡੀ.ਟੀ.ਐੱਚ. ਪਲਾਨਸ ਦੇ ਲਾਂਗ ਟਰਮ ਪਲਾਨਸ ਬਾਰੇ ਜ਼ਰੂਰ ਸੁਣਿਆ ਹੋਵੇਗਾ। ਖਾਸਤੌਰ ’ਤੇ ਇਸ ਲਾਂਗ ਟਰਮ ਪਲਾਨ ’ਚ ਇਕੱਠੀ ਪੇਮੈਂਟ ਕਰਨ ’ਤੇ ਗਾਹਕਾਂ ਨੂੰ ਕੁਝ ਫ੍ਰੀ ਸਰਵਿਸ ਮੰਥ ਵੀ ਮਿਲਦੇ ਹਨ। ਟਾਟਾ ਸਕਾਈ ਦਾ ਕੈਸ਼ਬੈਕ ਆਫਰ ਹੈ ਜਦੋਂਕਿ ਡੀ.ਟੀ.ਐੱਚ ਅਤੇ ਡਿਸ਼ ਟੀਵੀ  ਇਸ ਨੂੰ ਲਾਂਗ ਟਰਮ ’ਚ ਹੀ ਦਿੰਦੇ ਹਨ। ਪਰ ਏਅਰਟੈੱਲ ਡਿਜੀਟਲ ਟੀਵੀ ਨੇ ਇਸ ਨੂੰ ਲਾਂਗ ਟਰਮ ਪਲਾਨ ਦੇ ਬੇਸਪੈਕ ਦੇ ਰੂਪ ’ਚ ਉਤਾਰਿਆ ਹੈ। ਏਅਰਟੈੱਲ ਡਿਜੀਟਲ ਟੀਵੀ ਨੇ ਇਸ ਨੂੰ ਐਡਵਾਂਸਡ ਰੈਂਟਲ ਪਲਾਨ ਦੀ ਤਰ੍ਹਾਂ ਲਿਸਟ ਕੀਤਾ ਹੈ ਅਤੇ ਜਿਸ ਤਰ੍ਹਾਂ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਗਾਹਕਾਂ ਨੂੰ ਏਅਰਟੈੱਲ ਡਿਜੀਟਲ ਟੀਵੀ ਅਕਾਊਂਟ ਨੂੰ ਐਨੁਅਲ ਜਾਂ ਸੈਮੀ-ਐਨੁਅਲ ਪਲਾਨ ਨਾਲ ਰਿਚਾਰਜ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਗਾਹਕਾਂ ਨੂੰ ਫ੍ਰੀ ਸਰਵਿਸ ਦਿਨਾਂ ਦਾ ਫਾਇਦਾ ਮਿਲੇਗਾ। 

ਕਿਵੇਂ ਕੰਮ ਕਰਦਾ ਹੈ ਬੇਸਪੈਕ
ਸਭ ਤੋਂ ਪਹਿਲਾਂ ਗਾਹਕਾਂ ਨੂੰ ਏਅਰਟੈੱਲ ਡਿਜੀਟਲ ਟੀਵੀ ਅਕਾਊਂਟ ਨੂੰ ਸੈਮੀ-ਐਨੁਅਲ ਪਲਾਨ ਨਾਲ ਰਿਚਾਰਜ ਕਰਨਾ ਹੋਵੇਗਾ। ਇਸ ’ਤੇ ਉਨ੍ਹਾਂ ਨੂੰ 15 ਦਿਨਾਂ ਦੀ ਫ੍ਰੀ ਸਰਵਿਸ ਮਿਲੇਗਾ। ਇਕ ਸਾਲ ਵਾਲੇ ਪਲਾਨ ’ਚ ਗਾਹਕਾਂ ਨੂੰ ਸਿਰਫ 11 ਮਹੀਨਿਆਂ ਲਈ ਹੀ ਐਡਵਾਸ ਰਿਚਾਰਜ ਕਰਨਾ ਹੋਵੇਗਾ, ਜਦੋਂਕਿ 12ਵਾਂ ਮਹੀਨਾ ਫ੍ਰੀ ਹੋਵੇਗਾ। 

290 ਰੁਪਏ ’ਚ ਹੈ ਏਅਰਟੈੱਲ ਦਾ ਦਬੰਗ ਸਪੋਰਟ ਪੈਕ
ਏਅਰਟੈੱਲ ਡਿਜੀਟਲ ਟੀਵੀ ਬੇਸਪੈਕਸ ਤਹਿਤ ਦਬੰਗ ਸਪੋਰਟ ਪੈਕ 290 ਰੁਪਏ ਮਹੀਨਾ, ਵੈਲਿਊ ਸਪੋਰਟਸ ਲਾਈਟ ਪੈਕ 332 ਰੁਪਏਮਹੀਨਾ, ਵੈਲਿਊ ਸਪੋਰਟ ਪੈਕ 360 ਰੁਪਏ ਮਹੀਨਾ ਅਤੇ ਮੇਗਾ ਪੈਕ 510 ਰੁਪਏ ਮਹੀਨਾ ਉਪਲੱਬਧ ਹੈ। 11 ਮਹੀਨੇ ਦਾ ਐਡਵਾਂਸ ਪੇਮੈਂਟ ਕਰਨ ’ਤੇ 12ਵਾਂ ਮਹੀਨਾ ਫ੍ਰੀ ਹੋਵੇਗਾ। 


Related News