ਏਅਰਟੈੱਲ ਨੇ ਬ੍ਰਾਡਬੈਂਡ ਗਾਹਕਾਂ ਲਈ ਪੇਸ਼ ਕੀਤਾ ਖਾਸ ਪਲਾਨ, ਮਿਲੇਗਾ ਇਹ ਫਾਇਦਾ

06/17/2019 12:37:18 PM

ਗੈਜੇਟ ਡੈਸਕ– ਰਿਲਾਇੰਸ ਜਿਓ ਦੀ ਗੀਗਾ ਫਾਇਬਰ ਸਰਵਿਸ ਕਾਰਨ ਟੈਲੀਕਾਮ ਸੈਕਟਰ ’ਚ ਮੁਕਾਬਲੇਬਾਜ਼ੀ ਕਾਫੀ ਵੱਧ ਗਈ ਹੈ। ਇਸੇ ਨੂੰ ਦੇਖਦੇ ਹੋਏ ਏਅਰਟੈੱਲ ਨੇ ਆਪਣੇ ਬ੍ਰਾਡਬੈਂਡ ਗਾਹਕਾਂ ਲਈ ਕੁਝ ਅਜਿਹੇ ਹੀ ਪਲਾਨਸ ਪੇਸ਼ ਕੀਤੇ ਹਨ ਜਿਨ੍ਹਾਂ ’ਚ ਅਨਲਿਮਟਿਡ ਡਾਟਾ ਦੇ ਨਾਲ ਹੋਰ ਕਈ ਫਾਇਦੇ ਦਿੱਤੇ ਜਾ ਰਹੇ ਹਨ। ਦਿੱਲੀ ’ਚ ਗਾਹਕਾਂ ਲਈ ਏਅਰਟੈੱਲ 1999 ਰੁਪਏ ਦਾ ਅਨਲਿਮਟਿਡ ਪਲਾਨ ਆਫਰ ਕਰ ਰਹੀ ਹੈ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਡਾਟਾ ਦੇ ਨਾਲ ਹੀ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਸ ਦੀ ਸੁਵਿਧਾ ਮਿਲੇਗੀ। ਪਲਾਨ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਗਾਹਕਾਂ ਨੂੰ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਮਿਲੇਗਾ। ਇਸ ਪਲਾਨ ਨੂੰ 6 ਮਹੀਨਿਆਂ ਲਈ ਸਬਸਕ੍ਰਾਈਬ ਕਰਨ ’ਤੇ ਗਾਹਕਾਂ ਨੂੰ 1,849 ਰੁਪਏ ਅਤੇ ਐਨੁਅਲ ਸਬਸਕ੍ਰਿਪਸ਼ਨ ਲਈ 1,699 ਰੁਪਏ ਦੇਣੇ ਹੋਣਗੇ। 

ਉਥੇ ਹੀ ਗੱਲ ਕੀਤੀ ਜਾਵੇ ਹੈਦਰਾਬਾਦ ਦੀ ਤਾਂ ਇਥੋਂ ਦੇ ਗਾਹਕਾਂ ਨੂੰ ਵੀ ਅਨਲਿਮਟਿਡ ਡਾਟਾ ਬੈਨਿਫਿਟ ਕੰਪਨੀ ਦੁਆਰਾ ਆਫਰ ਕੀਤਾ ਜਾ ਰਿਹਾ ਹੈ। ਹੈਦਰਾਬਾਦ ’ਚ ਰਹਿਣ ਵਾਲੇ ਏਅਰਟੈੱਲ ਦੇ ਗਾਹਕਾਂ ਨੂੰ 699 ਰੁਪਏ ਅਤੇ 1,299 ਰੁਪਏ ਦੇ ਬ੍ਰਾਡਬੈਂਡ ਪਲਾਨ ’ਚ ਅਨਲਿਮਟਿਡ ਡਾਟਾ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਇਥੇ 1,599 ਰੁਪਏ ਦਾ ਪਲਾਨ ਵੀ ਲੈ ਕੇ ਆਈ ਹੈ ਜਿਸ ਵਿਚ ਗਾਹਕਾਂ ਨੂੰ 300 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। 


Related News