Airtel ਦੇ ਨਵੇਂ ਗਾਹਕਾਂ ਲਈ ਬੈਸਟ ਪਲਾਨ, 84 ਦਿਨਾਂ ਲਈ ਮਿਲਣਗੇ ਇਹ ਫਾਇਦੇ

11/08/2019 4:53:01 PM

ਗੈਜੇਟ ਡੈਸਕ– ਟੈਲੀਕਾਮ ਇੰਡਸਟਰੀ ’ਚ ਘੱਟ ਕੀਮਤ ’ਚ ਜ਼ਿਆਦਾ ਫਾਇਦਿਆਂ ਵਾਲੇ ਪਲਾਨ ਦੇਣ ਲਈ ਮੁਕਾਬਲੇਬਾਜ਼ੀ ਚੱਲ ਰਹੀ ਹੈ। ਕੰਪਨੀਆਂ ਆਕਰਸ਼ਕ ਪਲਾਨ ਆਫਰ ਕਰਕੇ ਆਪਣੇ ਸਬਸਕ੍ਰਾਈਬਰ ਬੇਸ ਨੂੰ ਵਧਾਉਣਾ ਚਾਹੁੰਦੀਆਂ ਹਨ। ਇਸ ਨਾਲ ਕੰਪਨੀ ਨੂੰ ਚੰਗਾ ਰੈਵੇਨਿਊ ਵੀ ਮਿਲਦਾ ਹੈ। ਇੰਡਸਟਰੀ ’ਚ ਮੁਕਾਬਲੇਬਾਜ਼ੀ ਇਸ ਲਈ ਵੀ ਕਾਫੀ ਵਧ ਗਈ ਹੈ ਕਿਉਂਕਿ ਅੱਜ ਦੇ ਸਮੇਂ ’ਚ ਗਾਹਕ ਖਰਾਬ ਸਰਵਿਸ ਮਿਲਣ ’ਤੇ ਆਪਰੇਟਰ ਬਦਲਣ ’ਚ ਦੇਰ ਨਹੀਂ ਕਰਦੇ। ਜੇਕਰ ਤੁਸੀਂ ਵੀ ਆਪਣੇ ਟਾਲੀਕਾਮ ਆਪਰੇਟਰ ਬਦਲਣਾ ਚਾਹੁੰਦੇ ਹੋ ਅਤੇ ਤੁਹਾਡਾ ਨਵਾਂ ਆਪਰੇਟਰ ਏਅਰਟੈੱਲ ਹੈ ਤਾਂ ਅਸੀਂ ਤੁਹਾਨੂੰ ਕੁਝ ਬੈਸਟ ਫਰਸਟ ਟਾਈਮ ਰੀਚਾਰਜ ਪਲਾਨਸ ਬਾਰੇ ਦੱਸ ਰਹੇ ਹਾਂ। ਨਵੇਂ ਗਾਹਕਾਂ ਲਈ ਏਅਰਟੈੱਲ ਦੇ ਪੋਰਟਫੋਲੀਓ ’ਚ ਕਈ ਫਰਸਟ ਟਾਈਮ ਰੀਚਾਰਜ ਪਲਾਨ ਮੌਜੂਦ ਹਨ। ਇਨ੍ਹਾਂ ਪਲਾਨਸ ਦੀ ਸ਼ੁਰੂਆਤ 178 ਰੁਪਏ ਤੋਂ ਹੁੰਦੀ ਹੈ।

178 ਰੁਪਏ ਦਾ ਰੀਚਾਰਜ
178 ਰੁਪਏ ਦਾ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਬੈਸਟ ਹੈ ਜਿਨ੍ਹਾਂ ਨੂੰ ਘੱਟ ਡਾਟਾ ਅਤੇ ਜ਼ਿਆਦਾ ਕਾਲਿੰਗ ਚਾਹੀਦੀ ਹੈ। ਪਲਾਨ ’ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਮੈਸੇਜ ਦਿੱਤੇ ਜਾ ਰਹੇ ਹਨ। 28 ਦਿਨਾਂ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ ’ਚ ਗਾਹਕਾਂ ਨੂੰ ਕੁਲ 2 ਜੀ.ਬੀ. ਡਾਟਾ ਮਿਲਦਾ ਹੈ। 

248 ਰੁਪਏ ਦਾ ਫਰਸਟ ਟਾਈਮ ਰੀਚਾਰਜ
ਡਾਟਾ ਲਈ ਇਹ ਪਲਾਨ ਇਕ ਚੰਗਾ ਆਪਸ਼ਨ ਹੈ। ਪਲਾਨ ’ਚ 28 ਦਿਨਾਂ ਦੀ ਮਿਆਦ ਦਿੱਤੀ ਜਾ ਰਹੀ ਹੈ। ਪਲਾਨ ਨੂੰ ਸਬਸਕ੍ਰਾਈਬ ਕਰਾਉਣ ’ਤੇ ਰੋਜ਼ਾਨਾ 1.4 ਜੀ.ਬੀ. ਡਾਟਾ ਮਿਲੇਗਾ। ਪਲਾਨ ’ਚ ਮਿਲਣ ਵਾਲੇ ਹੋਰ ਫਾਇਦਿਆਂ ’ਚ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਸ਼ਾਮਲ ਹਨ। ਏਅਰਟੈੱਲ ਕੋਲ ਇਨ੍ਹਾਂ ਫਾਇਦਿਆਂ ਦੇ ਨਾਲ ਆਉਣ ਵਾਲਾ ਇਕ ਹੋਰ ਪਲਾਨ ਹੈ ਜਿਸ ਦੀ ਕੀਮਤ 199 ਰੁਪਏ ਹੈ। 

495 ਰੁਪਏ ਦਾ ਫਰਸਟ ਟਾਈਮ ਰੀਚਾਰਜ
84 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ 1.4 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਪਲਾਨ ’ਚ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਿੰਗ ਦੇ ਨਾਲ ਡੇਲੀ 100 ਮੈਸੇਜ ਆਫਰ ਕੀਤੇ ਜਾ ਰਹੇ ਹਨ। 

595 ਰੁਪਏ ਦਾ ਫਰਸਟ ਟਾਈਮ ਰੀਚਾਰਜ
ਨਵੇਂ ਗਾਹਕ ਏਅਰਟੈੱਲ ਦਾ 595 ਰੁਪਏ ਵਾਲਾ ਪਲਾਨ ਵੀ ਚੁਣ ਸਕਦੇ ਹਨ। ਇਸ ਪਲਾਨ ’ਚ ਕੰਪਨੀ ਗਾਹਕਾਂ ਨੂੰ ਰੋਜ਼ 2 ਜੀ.ਬੀ. ਡਾਟਾ ਆਫਰ ਕਰ ਰਹੀ ਹੈ। ਪਲਾਨ ਅਨਲਿਮਟਿਡ ਕਾਲਿੰਗ ਅਤੇ ਡੇਲੀ 100 ਮੈਸੇਜ ਦੇ ਫਾਇਦਿਆਂ ਨਾਲ ਆਉਂਦਾ ਹੈ। ਇਸ ਰੀਚਾਰਜ ਦੇ ਨਾਲ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦੇ ਨਾਲ ਹੋਰ ਵੀ ਕਈ ਐਡੀਸ਼ਨਲ ਫਾਇਦੇ ਮਿਲ ਰਹੇ ਹਨ। ਪਲਾਨ ਦੀ ਮਿਆਦ 84 ਦਿਨਾਂ ਦੀ ਹੈ।