Airtel ਲਿਆਈ ਦੋ ਨਵੇਂ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 40GB ਤਕ ਡਾਟਾ

Wednesday, Jun 05, 2019 - 01:34 PM (IST)

Airtel ਲਿਆਈ ਦੋ ਨਵੇਂ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 40GB ਤਕ ਡਾਟਾ

ਗੈਜੇਟ ਡੈਸਕ– ਏਅਰਟੈੱਲ 349 ਅਤੇ 399 ਰੁਪਏ ਦੇ ਪੋਸਟਪੇਡ ਪਲਾਨ ਲੈ ਕੇ ਆਈ ਹੈ। ਏਅਰਟੈੱਲ ਦਾ 349 ਰੁਪਏ ਵਾਲਾ ਪੋਸਟਪੇਡ ਪਲਾਨ ਦਿੱਲੀ-ਐੱਨ.ਸੀ.ਆਰ., ਆਂਧਰ-ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਸਰਕਿਲ ਲਈ ਐਕਸਕਲੂਜ਼ਿਵ ਹੈ। ਉਥੇ ਹੀ ਏਅਰਟੈੱਲ ਦਾ 399 ਰੁਪਏ ਵਾਲਾ ਪੋਸਟਪੇਡ ਪਲਾਨ ਦੇਸ਼ ਦੇ ਬਾਕੀ ਸਰਕਿਲਾਂ ਲਈ ਹੈ। ਨਵੇਂ ਪੋਸਟਪੇਡ ਪਲਾਨ ਡਾਟਾ, ਅਨਲਿਮਟਿਡ ਵਾਈਸ ਕਾਲ ਅਤੇ ਰੋਜ਼ਾਨਾ 100 ਮੈਸੇਜ ਵਰਗੇ ਫਾਇਦਿਆਂ ਨਾਲ ਆਉਂਦਾ ਹੈ। ਏਅਰਟੈੱਲ ਨੇ ਹਾਲ ਹੀ ’ਚ ਆਪਣੇ 399 ਰੁਪਏਵਾਲੇ ਓਰਿਜਨਲ ਪਲਾਨ ਨੂੰ 499 ਰਪਏ ਵਾਲੇ ਪੋਸਟਪੇਡ ਪਲਾਨ ਨਾਲ ਰਿਪਲੇਸ ਕਰ ਦਿੱਤਾ ਸੀ। 

ਪੋਸਟਪੇਡ ਗਾਹਕਾਂ ਨੂੰ ਮਿਲਣਗੇ ਇਹ ਫਾਇਦੇ
ਜੇਰਕ ਏਅਰਟੈੱਲ ਦੇ 349 ਰੁਪਏ ਵਾਲੇ ਪਸਟਪੇਡ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ 5 ਜੀ.ਬੀ. ਡਾਟਾ, ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਸ ਦਾ ਫਾਇਦਾ ਮਿਲੇਗਾ। ਨਾਲ ਹੀ ਗਾਹਕਾਂ ਨੂੰ ਰੋਜ਼ਾਨਾ ਮੁਫਤ 100 ਮੈਸੇਜ ਦੀ ਸੁਵਿਧਾ ਮਿਲੇਗੀ। ਪਲਾਨ ’ਚ ਡਾਟਾ ਰੋਲ ਓਵਰ ਬੈਨੀਫਿਟਸ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਪੋਸਟਪੇਡ ਪਲਾਨ ’ਚ ਗਾਹਕਾਂ ਨੂੰ ZEE5 ਅਤੇ ਏਅਰਟੈੱਲ ਟੀਵੀ ਦਾ ਪ੍ਰੀਮੀਅਮ ਐਕਸੈਸ ਮਿਲੇਗਾ। 

ਏਅਰਟੈੱਲ ਦੇ 399 ਰੁਪਏ ਵਾਲੇ ਪੋਸਟਪੇਡ ਪਲਾਨ ’ਚ ਗਾਹਕਾਂ ਨੂੰ ਡਾਟਾ ਰੋਲ ਓਵਰ ਦੇ ਨਾਲ 40 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਪੋਸਟਪੇਡ ਗਾਹਕਾਂ ਨੂੰ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਸ ਦਾ ਫਾਇਦਾ ਮਿਲੇਗਾ। ਗਾਹਕਾਂ ਨੂੰ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਵੀ ਮਿਲੇਗੀ। ਇਸ ਪਲਾਨ ’ਚ ਗਾਹਕਾਂ ਨੂੰ ZEE5 ਅਤੇ ਏਅਰਟੈੱਲ ਟੀਵੀ ਦੇ ਪ੍ਰੀਮੀਅਮ ਐਕਸੈਸ ਦੇ ਨਾਲ ਹੈਂਡਸੈੱਟ ਪ੍ਰੋਡਕਸ਼ਨ ਸਰਵਿਸ ਤਕ ਪਹੁੰਚ ਮਿਲੇਗੀ। 


Related News