ਏਅਰਟੈੱਲ ਤੇ ਜਿਓ ਨੂੰ ਪਛਾੜ ਵੋਡਾਫੋਨ ਨੇ ਦਿੱਤਾ ਸਭ ਤੋਂ ਜ਼ਿਆਦਾ IUC : ਰਿਪੋਰਟ

10/12/2019 12:06:16 AM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਹੁਣ ਜਿਓ ਯੂਜ਼ਰਸ ਨੂੰ ਨਾਨ ਜਿਓ ਕਾਲਿੰਗ ਲਈ ਹਰ ਮਿੰਟ ਦੇ 6 ਪੈਸੇ ਦੇਣੇ ਪੈਣਗੇ। ਇਸ ਦਾ ਕਾਰਨ ਕੰਪਨੀ ਨੇ IUC  ਨੂੰ ਦੱਸਿਆ ਹੈ। IUC ਭਾਵ Interconnect Usage Charge ਜੋ ਟੈਲੀਕਾਮ ਕੰਪਨੀਆਂ ਦੂਜੀਆਂ ਕੰਪਨੀਆਂ ਨੂੰ ਅਦਾ ਕਰਦੀਆਂ ਹਨ ਕਾਲਿੰਗ ਲਈ।

ਪਿਛਲੇ ਸਾਲ ਭਾਵ 2018 'ਚ ਵੋਡਾਫੋਨ ਨੇ ਸਭ ਤੋਂ ਜ਼ਿਆਦਾ ਆਈ.ਯੂ.ਸੀ. ਜਾਂ ਇੰਟਰਕੁਨੈਕਟ ਯੂਸੇਜ ਚਾਰਜ ਦਿੱਤਾ ਹੈ ਜੋ 4,214 ਕਰੋੜ ਰੁਪਏ ਹੈ। ਦੂਜੇ ਨੰਬਰ 'ਤੇ ਏਅਰਟੈੱਲ ਹੈ ਜਿਸ ਨੇ IUC ਦੇ ਤੌਰ 'ਤੇ 2,809 ਕਰੋੜ ਰੁਪਏ ਦਿੱਤੇ ਹਨ। ਤੀਸਰੇ ਨੰਬਰ 'ਤੇ ਰਿਲਾਇੰਸ ਜਿਓ ਹੈ ਜਿਸ ਨੇ 2,809 ਕਰੋੜ ਰੁਪਏ IUC ਦੇ ਤੌਰ 'ਤੇ ਦਿੱਤੇ ਹਨ। ਇਹ ਇਕ ਨਵੀਂ ਰਿਪੋਰਟ ਮਾਰਕੀਟ ਰਿਸਰਚ ਫਰਮ techARC  ਨੇ ਜਾਰੀ ਕੀਤੀ ਹੈ।

ਬੀ.ਐੱਸ.ਐੱਨ.ਐੱਲ. ਤੇ ਐੱਮ.ਟੀ.ਐੱਨ.ਐੱਲ. ਦੀ ਗੱਲ ਕਰੀਏ ਤਾਂ ਇਨ੍ਹਾਂ ਕੰਪਨੀਆਂ ਨੇ ਆਈ.ਯੂ.ਸੀ. ਚਾਰਜ ਦੇ ਤੌਰ 'ਤੇ 1,405 ਕਰੋੜ ਰੁਪਏ ਦਿੱਤੇ ਹਨ। ਇਹ ਰਿਪੋਰਟ ਟਰਾਈ ਦੀ ਐਨੁਏਲ ਰਿਪੋਰਟ ਦੇ ਆਧਾਰ 'ਤੇ ਹੈ ਜੋ ਇਸ ਸਾਲ ਸਤੰਬਰ 'ਚ ਜਾਰੀ ਕੀਤੀ ਗਈ ਸੀ। ਰਿਲਾਇੰਸ ਜਿਓ ਦੇ ਫੈਸਲੇ ਤੋਂ ਬਾਅਦ ਰਾਇਵਲ ਕੰਪਨੀ ਵੋਡਾਫੋਨ-ਆਈਡੀਆ ਨੇ ਇਸ ਨੂੰ ਗਲਤ ਤੇ ਜਲਦਬਾਜ਼ੀ 'ਚ ਲਿਆ ਗਿਆ ਐਕਸ਼ਨ ਕਿਹਾ ਹੈ। ਟੈਲੀਕਾਮ ਦਿੱਗਜ ਏਅਰਟੈੱਲ ਨੇ ਇਕ ਸਟੇਟਮੈਂਟ 'ਚ ਕਿਹਾ ਕਿ ਟਰਾਈ ਦੁਆਰਾ ਤੈਅ ਕੀਤੇ ਗਏ 6 ਪੈਸੇ ਆਈ.ਯੂ.ਸੀ. ਚਾਰਜ ਇਕ ਕਾਲ ਕੰਪਲੀਟ ਹੋਣ ਲਈ ਹੁਣ ਵੀ ਘੱਟ ਹੈ। ਇਨ੍ਹਾਂ ਹੀ ਨਹੀਂ ਏਅਰਟੈੱਲ ਨੇ ਕਿਹਾ ਹੈ ਕਿ ਰਿਲਾਇੰਸ ਜਿਓ ਆਈ.ਯੂ.ਸੀ. ਖਤਮ ਕਰਨ ਲਈ ਅਜਿਹਾ ਕਰ ਰਹੀ ਹੈ।


Karan Kumar

Content Editor

Related News