ਲਾਂਚ ਤੋਂ ਪਹਿਲਾਂ ਟਾਟਾ ਮੋਟਰਸ ਨੇ ਜਾਰੀ ਕੀਤਾ ਨਵੀਂ SUVs ਦੇ ਸਪੈਸ਼ਲ ਐਡੀਸ਼ਨ ਦਾ ਵੀਡੀਓ ਟੀਜ਼ਰ

08/27/2022 5:53:51 PM

ਆਟੋ ਡੈਸਕ– ਟਾਟਾ ਮੋਟਰਸ ਨੇ ਹਾਲ ਹੀ ’ਚ ਆਪਣੀ SUVs ਦੇ ਇਕ ਨਵੇਂ ਸਪੈਸ਼ਲ ਐਡੀਸ਼ਨ ਲਈ ਇਕ ਵੀਡੀਓ ਟੀਜ਼ਰ ਜਾਰੀ ਕੀਤਾ ਹੈ ਜਿਸਨੂੰ ਇਸ ਸਾਲ ਦੇ ਤਿਉਹਾਰੀ ਸੀਜ਼ਨ ’ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਸਪੈਸ਼ਲ ਐਡੀਸ਼ਨ ਕੰਪਨੀ ਦੁਆਰਾ ਹੈਰੀਅਰ, ਸਫਾਰੀ, ਨੈਕਸਨ ’ਚ ਲਾਂਚ ਕੀਤੇ ਜਾਣਗੇ। ਇਸਦੇ ਨਾਲ ਹੀ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਾਟਾ ਇਨ੍ਹਾਂ ਨਵੇਂ ਵੇਰੀਐਂਟਸ ’ਚ ਕਈ ਕਾਸਮੈਟਿਕ ਅਪਡੇਟਸ ਕਰਨ ਵਾਲੀ ਹੈ। ਇਸਤੋਂ ਇਲਾਵਾ ਇਸ ਵਿਚ ਕੁਝ ਨਵੇਂ ਫੀਚਰਜ਼ ਵੀ ਜੋੜੇ ਜਾ ਸਕਦੇ ਹਨ ਪਰ ਉਥੇ ਹੀ ਇਸਦੇ ਪਾਵਰਟ੍ਰੇਨ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਕੰਪਨੀ ਦੁਆਰਾ ਜਾਰੀ ਟੀਜ਼ਰ ਵੀਡੀਓ ’ਚ ਇਹ ਵੇਖਿਆ ਜਾ ਸਕਦਾ ਹੈ ਕਿ ਐੱਸ.ਯੂ.ਵੀ. ਦੀ ਰੂਫ ਨੂੰ ਵਾਈਟ ਕਲਰ ਡਿਊਲ-ਟੋਨ ਪੇਂਟ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਕਾਲੇ ਰੰਗ ਦੇ ਅਲੌਏ ਵ੍ਹੀਲਸ ਵੀ ਦਿੱਤੇ ਗਏ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ SUVs ਦੇ ਨਵੇਂ ਸਪੈਸ਼ਲ ਐਡੀਸ਼ਨ ’ਚ ਵੈਂਟੀਲੇਟਿਡ ਫਰੰਟ ਸੀਟਾਂ, ਆਟੋ-ਡਿਮਿੰਗ ਰੀਅਰ ਵਿਊ ਮਿਰਰ ਅਤੇ ਪ੍ਰੀਮੀਅਮ ਲੈਦਰ ਅਪਹੋਲਸਟ੍ਰੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਕਿ ਮੌਜੂਦਾ ਸਮੇਂ ’ਚ SUVs ਦੇ ਟਾਪ ਐਂਡ ਵੇਰੀਐਂਟ ’ਚ ਉਪਲੱਬਧ ਹਨ। 

 

ਇੰਜਣ ’ਚ ਨਹੀਂ ਕੀਤਾ ਗਿਆ ਕੋਈ ਬਦਲਾਅ
ਮਕੈਨੀਕਲ ਅਪਡੇਟਸ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਯਾਨੀ ਹੈਰੀਅਰ ਅਤੇ ਸਫਾਰੀ ਨੂੰ 2.0 ਲੀਟਰ ਫਿਏਟ ਡੀਜ਼ਲ ਇੰਜਣ ਨਾਲ ਪੇਸ਼ ਕੀਤਾ ਜਾਵੇਗਾ, ਜਦਕਿ ਨੈਕਸਨ ’ਚ ਪੈਟਰੋਲ ਦੇ ਨਾਲ-ਨਾਲ ਡੀਜ਼ਲ ਇੰਜਣ ਵੀ ਉਪਲੱਬਧ ਕਰਵਾਇਆ ਜਾ ਸਕਦਾ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਟਾਟਾ ਮੋਟਰਸ ਬਹੁਤ ਜਲਦ ਹੈਰੀਅਰ ਫੇਸਲਿਫਟ ਨੂੰ ਲਾਂਚ ਕਰਨ ਵਾਲੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਫੇਸਲਿਫਟ ’ਚ 360 ਡਿਗਰੀ ਕੈਮਰਾ, ADAS ਤਕਨਾਲੋਜੀ ਅਤੇ ਨਵੀਂ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਕਰੀਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਹੈਰੀਅਰ ਫੇਸਲਿਫਟ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੀ ਵੇਖਿਆ ਗਿਆ ਹੈ। 

Rakesh

This news is Content Editor Rakesh