ਖੇਤੀਬਾੜੀ ਲਈ ਸਹਾਇਕ ਹੋਵੇਗਾ ਦੁਨੀਆ ਸਭ ਤੋਂ ਪਹਿਲਾਂ ਵਾਟਰਪਰੂਫ ਡਰੋਨ

11/29/2015 1:15:09 PM

ਜਲੰਧਰ— ਤੁਸੀਂ ਕਈ ਤਰ੍ਹਾਂ ਦੇ ਡਰੋਨ ਦੇਖੇ ਹੋਣਗੇ ਜੋ ਉਡਣ ਤੋਂ ਬਾਅਦ ਵੀਡੀਓ ਆਦਿ ਕੈਪਚਰ ਕਰਦੇ ਹਨ ਪਰ ਹੁਣ ਖੇਤੀਬਾੜੀ ਦੀ ਲੋੜ ਨੂੰ ਧਿਆਨ ''ਚ ਰੱਖਦੇ ਹੋਏ ਐਗਰੀਕਲਚਰ ਡਰੋਨ ਬਣਾਇਆ ਗਿਆ ਹੈ। ਇਸ ਦਾ ਨਾਂ MG-1 ਹੈ ਅਤੇ ਇਸ ਦੀ ਮਦਦ ਨਾਲ ਤੁਸੀਂ 40 ਗੁਣਾ ਕੁਸ਼ਲ ਤਰੀਕੇ ਨਾਲ ''ਤੇ ਸਪਰੇ ਕਰ ਸਕਦੇ ਹੋ। ਇਸ ਦੇ ਕੂਲਿੰਗ ਸਿਸਟਮ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਸ ਨੂੰ ਜ਼ਿਆਦਾ ਦੇਰ ਤਕ ਹਵਾ ''ਚ ਉਡਾਇਆ ਜਾ ਸਕੇ। ਇਸ ਵਿਚ ਖਾਸ ਗੱਲ ਇਹ ਹੈ ਕਿ ਇਸ ਨੂੰ ਵਾਟਰਪਰੂਫ ਅਤੇ ਡਸਟਪਰੂਫ ਬਣਾਇਆ ਗਿਆ ਹੈ ਜਿਸ ਨਾਲ ਇਸ ਨੂੰ ਖੇਤਾਂ ''ਚ ਉਡਾਉਣ ''ਤੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।