ਫਿਰ ਤੋਂ ਸੈਮਸੰਗ ਨੇ ਆਪਣੇ ਇਨ੍ਹਾਂ ਸਮਾਰਟਫੋਨਸ ''ਚ ਕੀਤੀ ਭਾਰੀ ਕਟੌਤੀ

10/16/2017 9:53:01 PM

ਜਲੰਧਰ—ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਲੁਭਾਉਣ ਲਈ ਸੈਮਸੰਗ ਨੇ ਆਪਣੀ ਏ ਸੀਰੀਜ਼ ਦੇ ਸਮਾਰਟਫੋਨ ਨੂੰ ਸਸਤੇ 'ਚ ਉਪਲੱਬਧ ਕਰਵਾ ਦਿੱਤਾ ਹੈ। ਕੰਪਨੀ ਨੇ ਸੈਮਸੰਗ ਗਲੈਕਸੀ ਏ5 (2017) ਅਤੇ ਸੈਮਸੰਗ ਗਲੈਕਸੀ ਏ7 (2017) ਦੀ ਕੀਮਤ 'ਚ 4,910 ਰੁਪਏ ਦੀ ਕਟੌਤੀ ਕੀਤੀ ਹੈ। ਸੈਮਸੰਗ ਗਲੈਕਸੀ ਏ7 (2017) ਤੁਹਾਨੂੰ 20,990 ਰੁਪਏ ਅਤੇ ਸੈਮਸੰਗ ਗਲੈਕਸੀ ਏ5 (2017) 17,990 ਰੁਪਏ 'ਚ ਮਿਲ ਉਪਲੱਬਧ ਹੋ ਜਾਵੇਗਾ।
ਕਟੌਤੀ ਨੂੰ ਲੈ ਕੇ ਸੈਮਸੰਗ ਨੇ ਕੋਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਸੈਮਸੰਗ ਦੀ ਆਪਣੀ ਈ-ਕਾਮਰਸ ਸਾਈਟ 'ਤੇ ਸੈਮਸੰਗ ਗਲੈਕਸੀ ਏ7 (2017) ਅਤੇ ਸੈਮਸੰਗ ਗਲੈਕਸੀ ਏ5 (2017) ਨਵੀਂ ਕੀਮਤ 'ਚ ਉਪਲੱਬਧ ਹੈ। ਇਹ ਹੈਂਡਸੈੱਟ ਅਮੇਜ਼ਨ ਇੰਡੀਆ ਇੰਡੀਆ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਲਾਂਚ ਤੋਂ ਬਾਅਦ ਗਲੈਕਸੀ ਏ7 (2017) ਅਤੇ ਗਲੈਕਸੀ ਏ5 (2017) ਦੀ ਕੀਮਤ 'ਚ ਇਹ ਪਹਿਲੀ ਕਟੌਤੀ ਨਹੀਂ ਹੈ। ਇਸ ਤੋਂ ਪਹਿਲਾਂ ਇਨ੍ਹਾਂ ਹੈਂਡਸੈੱਟਸ ਦੀ ਕੀਮਤ 'ਚ 5,000 ਰੁਪਏ ਤਕ ਦੀ ਕਟੌਤੀ ਕੀਤੀ ਗਈ ਸੀ। 
ਸੈਮਸੰਗ ਨੇ ਮਾਰਚ 'ਚ ਆਪਣੀ ਏ ਸੀਰੀਜ਼ ਦੇ ਨਵੇਂ ਸਮਾਰਟਫੋਨਸ ਸੈਮਸੰਗ ਗਲੈਕਸੀ ਏ5 ਅਤੇ ਗਲੈਕਸੀ ਏ5 ਲਾਂਚ ਕੀਤੇ ਸਨ। ਲਾਂਚ ਦੇ ਸਮੇਂ ਗਲੈਕਸੀ ਏ5 ਦੀ ਕੀਮਤ 28,900 ਰੁਪਏ ਜਦਕਿ ਗਲੈਕਸੀ ਏ7 ਦੀ ਕੀਮਤ 33,490 ਰੁਪਏ ਸੀ। ਦੋਵੇਂ ਸਮਾਰਟਫੋਨ ਆਈ.ਪੀ.68 ਸਰਟੀਫੀਕੇਸ਼ਨ ਨਾਲ ਡਸਟ ਅਤੇ ਵਾਟਰ ਰੈਸੀਸਟੈਂਸ ਹਨ।