ਜ਼ੂਮ ਐਪ ਤੋਂ ਬਾਅਦ ਹੁਣ ਵਟਸਐਪ ਦਾ ਕਲੋਨ ਲੈ ਆਇਆ ਜਿਓ

07/09/2020 8:45:22 PM

ਗੈਜੇਟ ਡੈਸਕ— ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਇਨ੍ਹਾਂ ਦਿਨੀਂ ਡਿਜ਼ੀਟਲ ਪਲੇਟਫਾਰਮਸ ’ਤੇ ਫੋਕਸ ਕਰ ਰਹੀ ਹੈ। ਕੰਪਨੀ ਹਾਲ ਹੀ ’ਚ ਵੀਡੀਓ ਕਾਨਫਰੰਸਿੰਗ ਸਾਫਟਵੇਅਰ ਜਿਓਮੀਟ ਲੈ ਕੇ ਆਈ ਸੀ ਜੋ ਪੂਰੀ ਤਰ੍ਹਾਂ ਜ਼ੂਮ ਐਪ ਦੀ ਤਰ੍ਹਾਂ ਦਿਖਣ ਦੇ ਕਾਰਣ ਕਾਫੀ ਚਰਚਾ ’ਚ ਰਿਹਾ। ਹੁਣ ਕੰਪਨੀ ਇਕ ਹੋਰ ਮਸ਼ਹੂਰ ਐਪ ਵਟਸਐਪ ਦਾ ਕਲੋਨ ਲੈ ਆਈ ਹੈ। ਕੰਪਨੀ ਨੇ ਆਪਣੇ ਜਿਓਚੈਟ ਐਪ ਨੂੰ ਇਕ ਨਵਾਂ ਲੁੱਕ ਦਿੱਤਾ ਹੈ ਜਿਸ ਦਾ ਯੂਜ਼ਰ ਇੰਟਰਫੇਸ ਬਿਲਕੁਲ ਵਟਸਐਪ ਦੀ ਤਰ੍ਹਾਂ ਹੈ।

ਦੱਸ ਦੇਈਏ ਕਿ ਜਿਓਚੈਟ ਕੰਪਨੀ ਦਾ ਕਾਫੀ ਪੁਰਾਣਾ ਐਪ ਹੈ। ਐਪ ਪਲੇਅਰ ’ਤੇ ਇਸ ਐਪ ਨੂੰ ਹੁਣ ਤੱਕ 5 ਕਰੋੜ ਡਾਊਨਲੋਡ ਮਿਲ ਚੁੱਕੇ ਹਨ। ਕੰਪਨੀ ਨੇ ਹਾਲ ਹੀ ’ਚ ਇਸ ਦੀ ਲੁੱਕ ’ਚ ਬਦਲਾਅ ਕੀਤਾ, ਜਿਸ ਤੋਂ ਬਾਅਦ ਵਟਸਐਪ ਅਤੇ ਜਿਓਚੈਟ ’ਚ ਫਰਕ ਕਰ ਪਾਣਾ ਮੁਸ਼ਕਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਵਟਸਐਪ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨੇ ਕੁਝ ਸਮੇਂ ਪਹਿਲਾਂ ਹੀ ਜਿਓ ’ਚ ਵੱਡੀ ਹਿੱਸੇਦਾਰੀ ਖਰੀਦੀ ਹੈ।

ਦੋਵਾਂ ਐਪਸ ਨੂੰ ਇਕ ਝਲਕ ’ਚ ਦੇਖਣ ’ਤੇ ਕੋਵੀ ਧੋਖਾ ਖਾ ਸਕਦਾ ਹੈ। ਇਨ੍ਹਾਂ ਦੋਵਾਂ ਦੀ ਕਲਰ ਸਕੀਮ ਤੋਂ ਲੈ ਕੇ ਪ੍ਰੋਡਕਟ ਨੇਮ ਦੀ ਪਲੇਸਮੈਂਟ, ਸਰਚ ਅਤੇ ਕੈਮਰਾ ਆਈਕਨ ਅਤੇ ਚੈਟ, ਸਟੇਟਸ ਟੈਬ ਤੱਕ ਸਭ ਤੋਂ ਇਕੋ ਜਿਹਾ ਹੈ। ਹਾਲਾਂਕਿ ਜਿਓਮੀਟ ’ਚ ਸਟੇਟਸ ਦੇ ਵਿਕਲਪ ਨੂੰ ਸਟੋਰੀਜ਼ ਦਾ ਨਾਂ ਦੇ ਦਿੱਤਾ ਗਿਆ ਹੈ। ਥੋੜਾ ਜਿਹਾ ਫਰਕ ਕਰਨ ਲਈ ਜਿਓਚੈਟ ’ਚ ਚੈਨਲਸ ਨਾਂ ਦਾ ਇਕ ਹੋਰ ਫੀਚਰ ਵੀ ਦਿੱਤਾ ਗਿਆ ਹੈ ਅਤੇ ਕਾਲਸ ਟੈਬ ਦੀ ਜਗ੍ਹਾ ਕਾਲਸ ਦਾ ਆਈਕਨ ਦਿੱਤਾ ਗਿਆ ਹੈ।

ਦੋਵਾਂ ਐਪਸ ਦਾ ਇਕੋ ਜਿਹਾ ਹੋਣ ’ਤੇ ਟਵਿੱਟਰ ’ਤੇ ਕਾਫੀ ਚਰਚਾ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਰਿਲਾਇੰਸ ਜਿਓ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਯੂਜ਼ਰਸ ਨੂੰ ਇਕ ਪਲੇਟਫਾਰਮ ਤੋਂ ਜਿਓ ਪਲੇਟਫਾਰਮ ’ਤੇ ਸ਼ਿਫਟ ਹੋਣ ’ਚ ਮੁਸ਼ਕਲ ਨਾ ਹੋਵੇ। ਉੱਥੇ, ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਦੀ ਮਾਰਕੀਟਿੰਗ ਸਟੈ੍ਰਟਜੀ ਹੈ ਤਾਂ ਕਿ ਯੂਜ਼ਰਸ ਦੀ ਨਜ਼ਰ ’ਚ ਆ ਸਕੇ।

Karan Kumar

This news is Content Editor Karan Kumar