Airtel, Voda-Idea ਤੋਂ ਬਾਅਦ ਹੁਣ Jio ਵੀ ਹੋਵੇਗਾ ਮਹਿੰਗਾ, ਵਧਾਵੇਗਾ ਟੈਰਿਫ ਦਰਾਂ

11/19/2019 8:09:52 PM

ਗੈਜੇਟ ਡੈਸਕ—ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਵੱਲੋਂ ਆਫੀਸ਼ਅਲੀ ਅਨਾਊਂਸ ਕੀਤਾ ਗਿਆ ਹੈ ਕਿ ਅਗਲੇ ਕੁਝ ਹਫਤਿਆਂ 'ਚ ਕੰਪਨੀ ਯੂਜ਼ਰਸ ਲਈ ਟੈਰਿਫ ਦਰਾਂ ਮਹਿੰਗੀਆਂ ਕਰਨ ਵਾਲੀ ਹੈ। ਟੈਲੀਕਾਮ ਮਾਰਕੀਟ 'ਚ ਲਗਾਤਾਰ ਹੋ ਰਹੇ ਨੁਕਸਾਨ ਕਾਰਨ ਜਿਓ ਨੇ ਬੀਤੇ ਦਿਨੀਂ ਬਾਕੀ ਨੈੱਟਵਰਕਸ 'ਤੇ ਕਾਲਿੰਗ ਲਈ ਵੱਖ ਤੋਂ ਆਈ.ਯੂ.ਸੀ. ਵਾਊਚਰ ਇੰਟਰੋਡਿਊਸ ਕੀਤਾ ਹੈ ਅਤੇ ਹੁਣ ਕੰਪਨੀ ਟੈਰਿਫ ਪਲਾਨ ਮਹਿੰਗੇ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੀ ਆਪਣੇ ਪਲਾਨ ਮਹਿੰਗੇ ਕਰਨ ਨਾਲ ਜੁੜੀ ਅਨਾਊਂਸਮੈਂਟ ਕਰ ਚੁੱਕੀ ਹੈ।

ਰਿਲਾਇੰਸ ਜਿਓ ਦਾ ਸਬਸਕਰਾਈਬਰ ਬੇਸ ਬੇਸ਼ੱਕ ਵੱਡਾ ਹੋਵੇ ਪਰ ਕੰਪਨੀ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਮਾਰਕੀਟ 'ਚ ਪਰਫਾਰਮੈਂਸ ਦਰਸ਼ਾਉਣ ਵਾਲੇ ਏਵਰੇਜ ਰੈਵਿਨਿਊ 'ਤੇ ਕਸਟਮਰ  (ARPU) ਦੇ ਮਾਮਲੇ 'ਚ ਜਿਓ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਤੋਂ ਵੀ ਪਿਛੇ ਹੈ। ਸਤੰਬਰ ਤਿਮਾਹੀ 'ਚ ਵੀ ਜਿਓ ਦਾ ਏਵਰੇਜ਼ ਰੈਵਿਨਿਊ ਪ੍ਰਤੀ ਕਸਟਮਰ 3 ਫੀਸਦੀ ਘਟ ਕੇ 118 ਰੁਪਏ ਹੋ ਗਿਆ ਸੀ। ਮਾਰਕੀਟ 'ਚ ਸਥਿਤੀ ਬਿਹਤਰ ਕਰਨ ਲਈ ਜਿਓ ਨੇ ਵੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਐਲਾਨ ਤੋਂ ਬਾਅਦ ਆਪਣੇ ਟੈਰਿਫ ਪਲਾਨ ਮਹਿੰਗੇ ਕਰਨ ਦਾ ਐਲਾਨ ਕਰ ਦਿੱਤਾ ਹੈ।

ਟੈਲੀਕਾਮ ਮਾਰਕੀਟ 'ਚ ਅਸਥਿਰਤਾ
ਜਿਓ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਿਓ ਨੈੱਟਵਰਕ 'ਤੇ ਆਊਟਗੋਇੰਗ ਅਤੇ ਇਨਕਮਿੰਗ ਕਾਲ ਦਾ ਅਨੁਪਾਤ ਦੂਜਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਅਪ੍ਰੈਲ 2017 'ਚ ਜਦ ਆਈ.ਯੂ.ਸੀ. ਨੂੰ ਲਾਗੂ ਕੀਤਾ ਗਿਆ ਸੀ ਤਾਂ ਜਿਓ ਕੋਲ 90 ਫੀਸਦੀ ਆਊਟਗੋਇੰਗ ਕਾਲ ਸੀ ਅਤੇ ਇਨਕਮਿੰਗ ਕਾਲ ਦੀ ਗਿਣਤੀ ਸਿਰਫ 10 ਫੀਸਦੀ ਸੀ। ਇਹ ਕਾਰਨ ਹੈ ਕਿ ਟਰਾਈ BAK  ਲਾਗੂ ਕਰਨ ਲਈ 31 ਦਸੰਬਰ 2019 ਦੀ ਡੇਡਲਾਈਨ ਤੈਅ ਕਰਨੀ ਪਈ। ਅਜਿਹੇ 'ਚ ਕੰਪਨੀਆਂ ਲਈ ਆਈ.ਯੂ.ਸੀ. ਚਾਰਜ ਮਾਰਕੀਟ 'ਚ ਸਟੇਬਲਿਟੀ ਨਹੀਂ ਲਿਆ ਸਕਿਆ ਅਤੇ ਟੈਰਿਫ ਮਹਿੰਗਾ ਕਰਨਾ ਜ਼ਰੂਰੀ ਹੋ ਚੁੱਕਿਆ ਹੈ।

ਯੂਜ਼ਰਸ ਲਈ ਵੱਖ ਆਈ.ਯੂ.ਸੀ. ਪੈਕ
ਦੱਸ ਦੇਈਏ ਕਿ ਇੰਟਰਨੈਸ਼ਨਲ ਯੂਜ਼ੇਸ ਚਾਰਜਸ (ਆਈ.ਯੂ.ਸੀ.) 'ਤੇ ਟੈਲੀਕਾਮ ਮਾਰਕੀਟ 'ਚ ਸ਼ੁਰੂ ਹੋਏ ਘਮਾਸਾਨ ਵਿਚਾਲੇ ਭਾਰਤੀ ਏਅਰਟੈੱਲ ਨੇ ਟੈਲੀਕਾਮ ਰੈਗੁਲੇਟਰ ਤੋਂ ਆਈ.ਯੂ.ਸੀ. ਖਤਮ ਕਰਨ ਦੀ ਮਿਆਦ ਵਧਾਉਣ ਨੂੰ ਕਿਹਾ ਸੀ। ਇਸ ਦੀ ਡੈਡਲਾਈਨ 2020 ਸੀ ਅਤੇ ਜਨਵਰੀ 2020 ਤੋਂ ਇਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਸੀ। ਜਿਓ ਇਸ ਚਾਰਜ ਨੂੰ ਖਤਮ ਕਰਨਾ ਚਾਹੁੰਦਾ ਸੀ ਅਤੇ ਅਜਿਹਾ ਨਾ ਹੋਣ ਦੇ ਚੱਲਦੇ ਯੂਜ਼ਰਸ ਨੂੰ ਹੁਣ ਸਿੱਧੇ ਆਈ.ਯੂ.ਸੀ. ਮਿੰਟਸ ਲਈ ਰਿਚਾਜ ਕਰਵਾਉਣਾ ਪੈ ਰਿਹਾ ਹੈ।

Karan Kumar

This news is Content Editor Karan Kumar