30 ਜੂਨ ਤੋਂ ਬਾਅਦ ਇਨ੍ਹਾਂ ਫੋਨਾਂ ''ਚ ਬੰਦ ਹੋ ਜਾਵੇਗਾ ਵਾਟਸਐਪ

Monday, Jun 12, 2017 - 12:36 AM (IST)

ਜਲੰਧਰ— ਇੰਸਟੇਟ Messaging ਸਰਵਿਸ Whatsapp 30 ਜੂਨ ਤੋਂ ਬਾਅਦ ਇਨ੍ਹਾਂ ਹੈਂਡਸੈੱਟਾਂ 'ਚ ਕੰਮ ਨਹੀ ਕਰੇਗਾ। ਕੰਪਨੀ ਵੱਲੋਂ Blackberry, ਨੋਕੀਆ S40, ਨੋਕੀਆ Symbian S60,Andriod2.1,Andriod2.2, Windows Phone 7.1,ਆਈਫੋਨ 3GS/IOS 6 ਫੋਨ ਆਪਰੇਟਿੰਗ ਸਿਸਟਮ ਵਾਲੇ ਸਮਾਰਟਫੋਨਜ਼ 'ਚ 30 ਜੂਨ ਤੋਂ ਬਾਅਦ ਵਾਟਸਐਪ ਸਪੋਰਟ ਨਹੀਂ ਕਰੇਗਾ।
ਰਿਪੋਰਟ ਦੇ ਮੁਤਾਬਕ ਵਾਟਸਐਪ ਨੇ ਕਿਹਾ ਕਿ ਇਨ੍ਹਾਂ ਆਪਰੇਟਿੰਗ ਸਿਸਟਮ 'ਤੇ ਉਸ ਦੇ ਐਪ ਦਾ ਸਪੋਰਟ ਬੰਦ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਵਾਰ ਕੰਪਨੀ ਨੇ ਕਾਫੀ ਸਮੇਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ। ਹਾਲਾਂਕਿ ਉਸ ਵੇਲੇ ਕੁਝ ਯੂਜ਼ਰਸਾਂ ਨੇ ਇਸ ਦਾ ਵਿਰੋਧ ਵੀ ਦਰਜ ਕਰਵਾਇਆ ਸੀ। ਇਸ ਦੇ ਬਾਅਦ ਕੰਪਨੀ ਨੇ ਇਸ ਨੂੰ ਕੁਝ ਸਮੇਂ ਲਈ ਅਗੇ ਵਧਾ ਦਿੱਤਾ ਸੀ। ਪਰ ਫਿਰ ਤੋਂ ਇਸ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਹੈ।


Related News