ਐਪਲ ਬੰਦ ਕਰੇਗੀ ਮਸ਼ਹੂਰ iTune ਸਰਵਿਸ, 18 ਸਾਲ ਪਹਿਲਾਂ ਸਟੀਵ ਜਾਬਸ ਨੇ ਕੀਤੀ ਸੀ ਲਾਂਚ

06/02/2019 11:49:45 PM

ਗੈਜੇਟ ਡੈਸਕ—9 ਜਨਵਰੀ 2001 ਨੂੰ ਐਪਲ ਕੋ-ਫਾਊਂਡਰ ਅਤੇ ਉਸ ਵੇਲੇ ਸੀ.ਈ.ਓ. ਰਹੇ ਸਟੀਵ ਜਾਬਸ ਨੇ ਮੈਕਵਰਲਡ ਐਕਸਪੋ 2001 'ਚ ਕੰਪਨੀ ਦਾ ਆਈਟਿਊਨਸ ਰਾਹੀਂ 12ਵੀਂ ਸ਼ਤਾਬਦੀ 'ਚ ਲੋਕਾਂ ਤਕ ਡਿਜ਼ੀਟਲ ਮਿਊਜ਼ਿਕ ਪਹੁੰਚਾਇਆ। ਹੁਣ 18 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਨਿਕਲ ਚੁੱਕਿਆ ਹੈ ਅਤੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੰਪਨੀ ਇਸ ਐਪ ਨੂੰ ਬੰਦ ਕਰਨ ਜਾ ਰਹੀ ਹੈ।

ਮਸ਼ਹੂਰ ਐਪ ਸੀ iTunes
ਬਲੂਮਰਗ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ  iPhones, Macs ਅਤੇ iPads ਬਣਾਉਣ ਵਾਲੀ ਕੰਪਨੀ ਐਪਲ ਹੁਣ ਇਸ ਐਪ ਨੂੰ ਆਪਣੀ ਡਿਵੈੱਲਪਰ ਕਾਨਫਰੰਸ 'ਚ ਸ਼ਟ ਡਾਊਨ ਕਰ ਦੇਵੇਗੀ। ਇਹ ਕਾਨਫਰੰਸ 3 ਜੂਨ ਤੋਂ ਸ਼ੁਰੂ ਹੋ ਰਹੀ ਹੈ। ਮਿਊਜ਼ਿਕ ਇੰਡਸਟਰੀ 'ਚ ਪਾਈਰੇਸੀ ਰੋਕਨ ਲਈ ਆਈਟਿਊਨਸ ਦਾ ਕਾਫੀ ਯੋਗਦਾਨ ਰਿਹਾ। ਇਕ ਸਮੇਂ ਇਹ ਐਪ ਮਿਊਜ਼ਿਕ, ਮੂਵੀ ਅਤੇ ਟੀ.ਵੀ. ਲਵਰਸ ਵਿਚਾਲੇ ਕਾਫੀ ਪਸੰਦ ਕੀਤੀ ਗਈ ਸੀ।

ਪਾਈਰੇਸੀ 'ਤੇ ਰੋਕ ਲਗਾਉਣ 'ਚ ਯੋਗਦਾਨ
ਮਿਊਜ਼ਿਕ ਇੰਡਸਟਰੀ 'ਚ ਪਾਈਰੇਸੀ ਖਤਮ ਕਰਨ 'ਚ ਇਸ ਸਾਫਟਵੇਅਰ ਦਾ ਵੱਡਾ ਯੋਗਦਾਨ ਰਿਹਾ। ਜਿਸ ਨਾਲ ਦੁਨੀਆ ਭਰ 'ਚ ਮਿਊਜ਼ਿਕ ਇੰਡਸਟਰੀ 'ਚ ਕਾਫੀ ਗ੍ਰੋਥ ਦੇਖਣ ਨੂੰ ਮਿਲੀ। ਰਿਕਾਡਿੰਗ ਇੰਡਸਟਰੀ ਐਸੋਸੀਏਸ਼ਨ ਆਫ ਅਮਰੀਕਾ ਦੀ 2018 ਦੀ ਈਅਰ ਐਂਡ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਯੂ.ਐੱਸ. ਦੇ ਮਿਊਜ਼ਿਕ ਇੰਡਸਟਰੀ ਦੇ ਰੈਵਿਨਿਊ 'ਚ 75 ਫੀਸਦੀ ਹਿੱਸਾ ਮਿਊਜ਼ਿਕ ਸਟਰੀਮਿੰਗ ਦਾ ਰਿਹਾ।

ਇਸ ਕਾਰਨ ਬੰਦ ਹੋਵੇਗਾ iTunesd
ਹਾਲਾਂਕਿ iTunes ਬੰਦ ਕਰਨ ਦਾ ਕੰਪਨੀ ਦਾ ਫੈਸਲਾ ਹੈਰਾਨ ਕਰਨ ਵਾਲਾ ਨਹੀਂ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਬਾਰੇ 'ਚ ਉਮੀਦਾਂ ਲਗਾਈਆਂ ਜਾ ਰਹੀਆਂ ਸਨ। ਜਿਸ ਦੇ ਪਿਛਲੇ ਇਹ ਕਾਰਨ ਹੈ ਕਿ ਹੁਣ ਦੁਨੀਆ ਭਰ ਕਈ ਸਬਸਕਰੀਪਸ਼ਨ ਬੇਸਡ ਮਿਊਜ਼ਿਕ ਸਟਰੀਮਿੰਗ ਸਰਵਿਸ ਉਪਲੱਬਧ ਹੈ। ਇਸ 'ਚ ਕੰਪਨੀ ਦਾ ਐਲਾਨ ਮਿਊਜ਼ਿਕ ਵੀ ਸ਼ਾਮਲ ਹੈ। ਇਨਾਂ ਸਟਰੀਮਿੰਗ ਸਰਵਿਸ ਦੇ ਚੱਲਦੇ ਆਈਟਿਊਨਸ ਦੇ ਡਾਊਨਲੋਡਸ 'ਤੇ ਕਾਫੀ ਅਸਰ ਪਿਆ ਹੈ। ਕੰਪਨੀ ਆਈਟਿਊਨਸ ਨੂੰ ਤਿੰਨ ਵੱਖ-ਵੱਖ ਮੀਡੀਆ ਫਰਮਸ 'ਚ ਲਿਆਵੇਗੀ। ਇਨ੍ਹਾਂ 'ਚ ਐਪਲ ਮਿਊਜ਼ਿਕ, ਐਪਲ ਟੀ.ਵੀ. ਅਤੇ ਪਾਡਕਾਸਟ ਸ਼ਾਮਲ ਹੈ। ਹਾਲਾਂਕਿ ਕੰਪਨੀ ਆਈਟਿਊਨਸ ਦੇ ਕਈ ਪੁਰਾਣੇ ਫੀਚਰਸ ਜਿਵੇਂ ਸਾਂਗ ਪਰਚੇਜ ਅਤੇ ਫੋਨ ਸਿੰਕਿੰਗ ਰੀਟੇਨ ਕਰੇਗੀ। ਕੰਪਨੀ ਦੇ ਇਸ ਫੈਸਲੇ ਨਾਲ ਐਪਲ ਦੇ ਪੁਰਾਣੇ ਯੂਜ਼ਰਸ ਨੂੰ ਨਿਰਾਸ਼ਾ ਹੋ ਸਦਕੀ ਹੈ।

Karan Kumar

This news is Content Editor Karan Kumar