ਭਾਰਤ ’ਚ ਜਲਦੀ ਹੀ ਲਾਂਚ ਹੋਣਗੀਆਂ ਇਹ ਅਡਵੈਂਚਰ ਬਾਈਕਜ਼

11/12/2018 12:02:51 PM

ਆਟੋ ਡੈਸਕ– ਭਾਰਤ ’ਚ ਮੋਟਰਸਾਈਕਲ ਬਾਜ਼ਾਰ ਕਈ ਬਦਲਾਵਾਂ ’ਚੋਂ ਲੰਘ ਰਿਹਾ ਹੈ। ਬਾਈਕ ਨਿਰਮਾਤਾ ਕਈ ਨਵੀਆਂ ਬਾਈਕਜ਼ ਲਾਂਚ ਕਰਨ ਦੀ ਤਿਆਰੀ ’ਚ ਹਨ। 2019 ’ਚ ਕਈ ਕੰਪਨੀਆਂ ਭਾਰਤ ’ਚ ਆਪਣੀਆਂ ਅਵੈਂਚਰ ਬਾਈਕਜ਼ ਲਾਂਚ ਕਰਨ ਜਾ ਰਹੀਆਂ ਹਨ। ਦੇਖੋ ਆਉਣ ਵਾਲੇ ਸਮੇਂ ’ਚ ਕਿਹੜੀਆਂ ਨਵੀਂ ਅਡਵੈਂਚਰ ਬਾਈਕਜ਼ ਭਾਰਤ ’ਚ ਲਾਂਚ ਹੋਣ ਜਾ ਰਹੀਆਂ ਹਨ।

KTM 390 Adventure
KTM 390 Adventure ਬਾਈਕ ਦੇ ਭਾਰਤ ’ਚ ਲਾਂਚ ਹੋਣ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਬਾਈਕ ਦੀ ਟੈਸਟਿੰਗ ਜਾਰੀ ਹੈ। ਇਸ ਬਾਈਕ ਦੇ ਅਗਲੇ ਸਾਲ ਦੇ ਅੱਧ ਤਕ ਭਾਰਤ ’ਚ ਲਾਂਚ ਹੋਣ ਦੀ ਉਮੀਦ ਹੈ। ਇਸ ਬਾਈਕ ’ਚ 373.2cc ਇੰਜਣ ਹੋਵੇਗਾ ਜਿਸ ਵਿਚ 43bhp ਦੀ ਤਾਕਤ ਅਤੇ 37Nm ਦਾ ਟਾਰਕ ਜਨਰੇਟ ਕਰੇਗਾ।

Hero XPlus
ਇਸ ਬਾਈਕ ਦ ਵੀ ਭਾਰਤ ’ਚ ਕਾਫੀ ਸਮੇਂ ਤੋਂ ਇਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਇਸ ਬਾਈਕ ਤੋਂ ਪਰਦਾ ਚੁੱਕਿਆ ਗਿਆ ਹੈ। ਇਹ ਬਾਈਕ ਹੀਰੋ ਇੰਪਲਸ ਦੀ ਹੀ ਅਗਲੀ ਪੀੜ੍ਹੀ ਕਹੀ ਜਾ ਰਹੀ ਹੈ। 220cc ਇੰਜਣ ਵਾਲੀ ਇਸ ਬਾਈਕ ਦੀ ਕੀਮਤ 1.10 ਲੱਖ ਰੁਪਏ ਹੋ ਸਕਦੀ ਹੈ।


UM 400 ADV
ਯੂਨਾਈਟਿਡ ਮੋਟਰਸਾਈਕਲ (UM) ਦੀਆਂ ਕੁਝ ਬਾਈਕਜ਼ ਭਾਰਤੀ ਬਾਜ਼ਾਰ ’ਚ ਮੌਜੂਦ ਹਨ। ਹੁਣ ਕੰਪਨੀ 400cc ਦੀ ਅਡਵੈਂਚਰ ਬਾਈਕ ਲਿਆਉਣ ਦੀ ਤਿਆਰੀ ’ਚ ਹੈ। ਇਸ ਬਾਈਕ ਦੇ ਅਗਲੇ 6 ਮਹੀਨਿਆਂ ਤਕ ਲਾਂਚ ਹੋਣ ਦੀ ਉਮੀਦ ਹੈ।

Bajaj Dominar Adventure
ਬਜਾਜ ਡੋਮਿਨਾਰ 400 ਸਪੋਰਟਸ ਬਾਈਕ ਪਹਿਲਾਂ ਹੀ ਬਾਜ਼ਾਰ ’ਚ ਉਪਲੱਬਧ ਹੈ। ਹੁਣ ਬਜਾਜ ਇਕ ਅਡਵੈਂਚਰ ਬਾਈਕ ਲਿਆਉਣ ਲਈ ਤਿਆਰ ਹੈ। ਡੋਮਿਨਾਰ 400 ਸਪੋਰਟਸ ਬਾਈਕ ’ਚ ਹੀ ਕੁਝ ਬਦਲਾਅ ਦੇ ਨਾਲ ਇਸ ਬਾਈਕ ਨੂੰ 2019 ਦੇ ਅੰਤ ਤਕ ਲਾਂਚ ਹੋਣ ਦੀ ਉਮੀਦ ਹੈ।