ਭਾਰਤ ''ਚ ਪੇਸ਼ ਹੋਇਆ ACER ਦਾ ਨਵਾਂ ਲੈਪਟਾਪ Predator Helios 300

08/19/2017 11:37:42 AM

ਜਲੰਧਰ- ਕੰਪਿਊਟਰ ਅਤੇ ਗੇਮਿੰਗ ਦੇ ਸ਼ੌਕੀਨਾ ਲਈ ਏਸਰ ਲੈ ਕੇ ਆਇਆ ਹੈ, 'ਪ੍ਰੀਡੇਟਰ ਹੈਲੀਓਸ 300' ਫੁੱਲ ਐੱਚ. ਡੀ. ਗੇਮਿੰਗ ਲੈਪਟਾਪ, ਤਾਈਵਾਨ ਦੀ ਮੁੱਖ ਇਲੈਕਟ੍ਰਾਨਿਕਸ ਕੰਪਨੀ-ਏਸਰ ਨੇ 15 ਇੰਚ ਦੀ ਫੁੱਲ ਐੱਚ. ਡੀ ਸਕਰੀਨ ਦਾ ਗੇਮਿੰਗ ਲੈਪਟਾਪ 'ਪ੍ਰੀਡੇਟਰ ਹੈਲਿਓਸ 300 ਭਾਰਤੀ ਬਾਜ਼ਾਰ 'ਚ ਉਤਾਰਿਆ ਹੈ। 
ਕੰਪਨੀ ਨੇ ਇਸ ਕ੍ਰਾਂਤੀਕਾਰੀ ਪ੍ਰੋਡਟਸ ਦੀ ਸ਼ੁਰੂਆਤੀ ਕੀਮਤ 1,29,999 ਰੁਪਏ ਰੱਖੀ ਗਈ ਹੈ ਅਤੇ ਇਹ ਫਲਿੱਪਕਾਰਟ 'ਤੇ ਸ਼ੁੱਕਰਵਾਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਲੈਪਟਾਪ ਦੇ ਦੋ ਵੇਰੀਐਂਟ 'ਚ ਉੱਚ ਸਮਰੱਥਾ ਲਈ ਓਵਰਕਲਾਕੇਬਲ ਐੱਨਵੀਡੀਆ ਡੀਫੋਰਸ ਜੀ. ਟੀ. ਐਕਸ 1060 ਅਤੇ 1050  ਟੀ. ਆਈ. ਜੀ. ਪੀ. ਯੂ. ਗ੍ਰਾਫਿਕ ਕਾਰਡ ਨਾਲ 7 ਜਨਰੇਸ਼ਨ ਦਾ ਇੰਟੇਲ ਕੋਰ i7 (7700 ਐੱਚ. ਕਿਊ) ਅਤੇ i5 ਪ੍ਰੋਸੈਸਰ (7300HQ) ਲਾਇਆ ਗਿਆ ਹੈ। ਏਸਰ ਇੰਡੀਆ ਦੇ ਚੀਫ ਮਾਰਕੀਟਿੰਗ ਆਫਿਸਰ ਅਤੇ ਉਪਭੋਗਤਾ ਬਿਜ਼ਨੈੱਸ ਹੈੱਡ ਚੰਦਰਹਾਸ ਪਾਨੇਗਿਧੀ ਨੇ ਦੱਸਿਆ, ਪ੍ਰੀਡੇਟਰ ਹੇਲਿਓਸ 300 'ਚ ਅਭਿਨਵ ਡਿਜ਼ਾਈਨ ਅਤੇ ਅਪਰਾਜੇ ਵਿਸ਼ਸਤਾ ਸ਼ਾਮਿਲ ਹਨ। ਇਹ ਗੇਮ ਦੇ ਸ਼ੌਕੀਨਾ ਦਾ ਮੰਨ ਖੁਸ਼ ਕਰ ਦੇਵੇਗਾ। ਇਹ ਲੈਪਟਾਪ ਬਾਜ਼ਾਰ 'ਚ 16 ਜੀ. ਬੀ. ਰੈਮ ਨਾਲ ਉਪਲੱਬਧ ਹੈ, ਜਿਸ ਨੂੰ 32 ਜੀ. ਬੀ. ਤੱਕ ਅਗ੍ਰੇਡ ਕੀਤਾ ਜਾ ਸਕਦਾ ਹੈ। ਇਸ ਨਾਲ 256 ਜੀ. ਬੀ. ਦਾ ਐੱਸ. ਏ. ਟੀ. ਏ. ਸਾਲਿਡ ਸਟੇਟ ਡ੍ਰਾਈਵ (ਐੱਸ. ਐੱਸ. ਡੀ.) ਅਤੇ 1 ਟੀ. ਬੀ. ਦਾ ਐੱਚ. ਡੀ. ਡੀ. ਸਟੋਰੇਜ ਇਸ ਲੈਪਟਾਪ 'ਚ ਉਪਲੱਬਧ ਹੈ।
ਲੁੱਕ ਅਤੇ ਡਿਜ਼ਾਈਨ ਦੇ ਮਾਮਲੇ 'ਚ ਇਹ ਲੈਪਟਾਪ ਕਾਫੀ ਹੀ ਖੂਬਸੂਰਤ ਅਤੇ ਅਪੀਲਿੰਗ ਹੈ, ਮੈਟ ਬਲੈਕ ਚੇਸਿਸ, ਰੈੱਡ ਅਸੇਂਟਸ ਅਤੇ ਰੈੱਡ ਅਸੇਂਟਸ ਅਤੇ ਰੈੱਡ ਬੈਕਲਿਟ ਦੀ ਵਰਡ ਨਾਲ ਆਉਂਦਾ ਹੈ, ਜ਼ਿਆਦਾ ਸਮੇਂ ਤੱਕ ਕੰਮ ਕਰਨ 'ਤੇ ਇਸ ਡਿਵਾਈਸ ਨੂੰ ਗਰਮ ਹੋਣ ਤੋਂ ਬਚਾਉਣ ਲਈ ਇਸ 'ਚ ਏਅਰੋਬਲੇਡ 3ਡੀ ਫੈਨ ਲਾਇਆ ਗਿਆ ਹੈ। ਇਸ ਡਿਵਾਇਸ 'ਚ ਪ੍ਰੀਡੇਟਰਸੈਂਸ ਸਾਫਟਵੇਅਰ ਹੈ, ਜੋ ਸਿਸਟਮ ਦੀਆਂ ਸਾਰੀਆਂ ਜਾਣਕਾਰੀਆਂ ਰਿਅਲ ਟਾਈਮ 'ਚ ਪ੍ਰਦਾਨ ਕਰਦਾ ਹੈ, ਤਾਂ ਕਿ ਗੇਮਰਸ ਆਪਣੇ ਸਿਸਟਮ 'ਤੇ ਪੂਰਾ ਨਿਯੰਤਰਿਤ ਰੱਖ ਸਕੇ, ਬਿਹਤਰ ਸਾਊਂਡ ਅਤੇ ਬਿਹਤਰੀਨ ਵਿਜ਼ੂਅਲ ਗੇ ਬਗੈਰ ਗੇਮਿੰਗ ਦਾ ਸਾਰਾ ਮਜ਼ਾ ਬੇਕਾਰ ਹੈ, ਗੇਮਿੰਗ ਦਾ ਭਰਪੂਰ ਮਜ਼ਾ ਦੇਣ ਲਈ ਪ੍ਰੀਡੇਟਰ ਹੇਲਿਓਸ 300 'ਚ ਡਾਲਬੀ ਆਡਿਓ ਪ੍ਰੀਮੀਅਮ ਅਤੇ ਏਸਰ ਟ੍ਰਹਾਂਮਨੀ ਟੈਕਨਾਲੋਜੀ ਦਾ ਪ੍ਰਯੋਗ ਕੀਤਾ ਗਿਆ ਹੈ, ਤਾਂ ਕਿ ਗੇਮਿੰਗ ਦੌਰਾਨ ਤੁਸੀਂ ਬਿਹਤਰੀਨ ਆਵਾਜ਼ ਦਾ ਮਜ਼ਾ ਉਠਾ ਸਕੋ। ਇਸ 'ਚ ਕਨੈਰਕਟੀਵਿਟੀ ਲਈ USB 3.1 ਟਾਈਪ-ਸੀ ਪੋਰਟ, ਇਕ ਯੂ. ਐੱਸ. ਬੀ. 3.0 ਪੋਰਟ, ਜੋ ਯੂ. ਐੱਸ. ਬੀ. 2.0 ਪੋਰਟ ਅਤੇ ਐੱਚ. ਡੀ. ਐੱਮ. ਆਈ. 2.0 ਪੋਰਟ ਮੌਜੂਦ ਹੈ।