ਫੀਚਰ ਫੋਨ ਯੂਜ਼ਰਸ ਲਈ ਜਲਦ ਲਾਂਚ ਹੋਵੇਗੀ Aarogya Setu ਐਪ

04/29/2020 2:06:58 AM

ਗੈਜੇਟ ਡੈਸਕ—ਸਮਾਰਟਫੋਨ ਯੂਜ਼ਰਸ ਲਈ ਲੋਕਪ੍ਰਸਿੱਧ ਹੋ ਚੁੱਕੀ ਕੋਰੋਨਾ ਵਾਇਰਸ ਟ੍ਰੈਕਿੰਗ (Aarogya Setu) ਆਰੋਗਿਆ ਸੇਤੂ ਐਪ ਨੂੰ ਜਲਦ ਹੀ ਫੋਨ ਲ ਈਵੀ ਲਾਂਚ ਕੀਤਾ ਜਾਵੇਗਾ। ਕੇਂਦਰੀ ਦੂਰਸੰਚਾਰ ਮੰਤਰੀ ਰਵੀਸ਼ੰਕਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਆਰੋਗਿਆ ਸੇਤੂ ਐਪ ਫੀਚਰ ਵਾਲੀ ਸਰਵਿਸ ਨੂੰ ਫੀਚਰ ਫੋਨ ਯੂਜ਼ਰਸ ਲਈ ਡਿਵੈੱਲਪ ਕੀਤਾ ਜਾ ਰਿਹਾ ਹੈ, ਇਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ ਨੂੰ ਲਾਂਚ ਹੋਈ ਆਰੋਗਿਆ ਸੇਤੂ ਆਪ ਹੁਣ ਤਕ 7.5 ਕਰੋੜ ਯੂਜ਼ਰਸ ਨੇ ਡਾਊਨਲੋਡ ਕੀਤੀ ਹੈ। ਤਾਮਿਲਨਾਡੂ ਸਰਕਾਰ ਨੇ ਬੀ.ਐੱਸ.ਐੱਨ.ਐੱਲ. ਅਤੇ ਆਈ.ਆਈ.ਟੀ. ਮਦਰਾਸ ਮਿਲ ਕੇ ਫੀਚਰ ਫੋਨ ਯੂਜ਼ਰਸ ਲਈ Aarogya Setu IVRS ਸਰਵਿਸ ਨੂੰ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਜਲਦ ਹੀ ਅਜਿਹੀ ਸਰਵਿਸ ਪੂਰੇ ਦੇਸ਼ ਲਈ ਲਾਂਚ ਕੀਤੀ ਜਾ ਸਕਦੀ ਹੈ।

ਆਈ.ਟੀ. ਮਿਨਿਟਰ ਰਵੀਸ਼ੰਕਰ ਪ੍ਰਸਾਦ ਨੇ ਵੀਡੀਓ ਕਾਨਫਰੰਸ ਰਾਹੀਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਚੁਣੌਤੀ ਨਾਲ ਨਜਿੱਠਣ ਲਈ ਟੈਕ ਇਨੋਵੇਸ਼ਨ ਦਾ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰਾਂ  ਨੂੰ ਦੱਸਿਆ ਹੈ ਕਿ ਜਲਦ ਹੀ ਫੀਚਰ ਫੋਨ ਯੂਜ਼ਰਸ ਲਈ ਇਸ ਤਰ੍ਹਾਂ ਦੀ ਸਰਵਿਸ ਸ਼ੁਰੂ ਕੀਤੀ ਜਾਵੇਗੀ, ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਰਵੀਸ਼ੰਕਰ ਪ੍ਰਸਾਦ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵੀਟਰ ਹੈਂਡਲ ਰਾਹੀਂ ਦਿੱਤੀ ਹੈ।


Karan Kumar

Content Editor

Related News