50 ਲੱਖ JioPhone ਯੂਜ਼ਰਜ਼ ਲਈ ਆਈ ਕੰਮ ਦੀ ਖਬਰ, ਜਾਣੋ ਕੀ ਹੈ ਖਾਸ

05/14/2020 6:26:39 PM

ਗੈਜੇਟ ਡੈਸਕ— ਮਿਨੀਸਟਰੀ ਆਫ ਟੈਕਨਾਲੋਜੀ ਨੇ ਵੀਰਵਾਰ ਨੂੰ ਜਿਓ ਫੋਨ 'ਚ ਆਰੋਗਿਆ ਸੇਤੂ ਐਪ ਰੋਲ ਆਊਟ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। 50 ਲੱਖ ਜਿਓ ਫੋਨ ਯੂਜ਼ਰਜ਼ ਲਈ ਮੰਤਰਾਲੇ ਨੇ ਆਪਣਾ ਬਲੂਟੁੱਥ ਕਾਨਟੈਕਟ ਟ੍ਰੈਕਿੰਗ ਐਪ ਆਰੋਗਿਆ ਸੈਤੂ ਐਪ ਉਪਲੱਬਧ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਜਿਓ ਫੋਨ ਮੁਕੇਸ਼ ਅੰਬਾਨੀ ਦੀ ਨਿਗਰਾਨੀ ਵਾਲੀ ਰਿਲਾਇੰਸ ਜਿਓ ਦਾ ਸਸਤਾ 4ਜੀ ਫੀਚਰ ਫੋਨ ਹੈ।

ਦੱਸ ਦੇਈਏ ਕਿ ਪਿਛਲੇ ਹਫਤੇ ਹੀ ਇਹ ਖਬਰ ਆਈ ਸੀ ਕਿ ਭਾਰਤ ਸਰਕਾਰ ਕੋਰੋਨਾਵਾਇਰਸ ਟ੍ਰੈਕਿੰਗ ਐਪ ਆਰੋਗਿਆ ਸੇਤੂ ਦਾ ਇਕ ਵਰਜ਼ਨ ਖਾਸਤੌਰ 'ਤੇ ਜਿਓ ਫੋਨ ਲਈ ਜਾਰੀ ਕਰੇਗੀ। ਇਸ ਦਾ ਕਾਰਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਐਪ ਨੂੰ ਪਹੁੰਚਾਉਣਾ ਅਤੇ ਕੋਰੋਨਾ ਦੀ ਇਨਫੈਕਸ਼ਨ ਨੂੰ ਰੋਕਣਾ ਹੈ।

ਗੂਗਲ ਨੇ ਵਧਾਈ WhatsApp ਦੀ ਟੈਨਸ਼ਨ, ਹੁਣ ਕ੍ਰੋਮ ਬ੍ਰਾਊਜ਼ਰ ਨਾਲ ਹੋਵੇਗੀ ਵੀਡੀਓ ਕਾਲਿੰਗ

ਦੇਸ਼ 'ਚ ਮਾਰਚ ਦੇ ਅੰਤ ਤੋਂ ਕੋਰੋਨਾਵਾਇਰਸ ਨੂੰ ਰੋਕਣ ਲਈ ਲਾਕਡਾਊਨ ਚੱਲ ਰਿਹਾ ਹੈ। ਪਿਛਲੇ ਮਹੀਨੇ ਸਰਕਾਰ ਨੇ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਸਮਾਰਟਫੋਨ 'ਚ ਡਾਊਨਲੋਡ ਕੀਤੀ ਜਾਣ ਵਾਲੀ ਇਹ ਐਪ ਇਕ ਬਲੂਟੁੱਥ ਅਤੇ ਜੀ.ਪੀ.ਐੱਸ. ਬੇਸਡ ਐਪਲੀਕੇਸ਼ਨ ਹੈ ਜੋ ਕਿਸੇ ਯੂਜ਼ਰ ਦੇ ਕੋਵਿਡ-19 ਨਾਲ ਇਨਫੈਕਟਿਡ ਮਰੀਜ਼ ਸੰਪਰਕ 'ਚ ਆਉਣ 'ਤੇ ਅਲਰਟ ਕਰਦੀ ਹੈ। ਆਰੋਗਿਆ ਸੇਤੂ ਯੂਜ਼ਰਜ਼ ਦੇ ਸਮਾਰਟਫੋਨ ਦੀ ਲੋਕੇਸ਼ਨ ਨੂੰ ਟ੍ਰੇਸ ਕਰਕੇ ਸਰਕਾਰੀ ਬੈਕੇਂਡ 'ਚ ਸਟੋਰ ਡਾਟਾਬੇਸ ਨਾਲ ਮੈਚਿੰਗ ਦੇ ਆਧਾਰ 'ਤੇ ਜਾਣਕਾਰੀ ਦਿੰਦਾ ਹੈ।

ਆਰੋਗਿਆ ਸੇਤੂ ਐਪ ਨੂੰ ਹੁਣ ਤਕ 10 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਲਾਂਚ ਸਮੇਂ ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਹੀ ਉਪਲੱਬਧ ਸੀ।

Rakesh

This news is Content Editor Rakesh