ਇਕ ਮਾਊਸ ਜੋ ਮਾਪ ਲੈਂਦੇ ਤੁਹਾਡਾ ਦਿਮਾਗੀ ਸਟ੍ਰੈਸ

04/29/2016 1:58:05 PM

ਜਲੰਧਰ : ਕੰਮ ਕਰਦੇ ਹੋਏ ਦਿਮਾਗ ''ਤੇ ਸਟ੍ਰੈਸ ਪੈਣਾ ਜਾਂ ਤਣਾਅ ਹੋਣਾ ਆਮ ਗੱਲ ਹੈ। ਇਕ ਜਾਪਾਨੀ ਕੰਪਨੀ ਨੇ ਅਜਿਹਾ ਮਾਊਸ ਤਿਆਰ ਕੀਤਾ ਜੋ ਤੁਹਾਡਾ ਸਟ੍ਰੈਸ ਤਾਂ ਦੂਰ ਨਹੀਂ ਕਰੇਗਾ ਪਰ ਇਹ ਤੁਹਾਡੇ ਸਟ੍ਰੈਸ ਦੇ ਲੈਵਲ ਨੂੰ ਜ਼ਰੂਰ ਮਾਪ ਸਕੇਗਾ। ਪਿਛਲੇ ਹਫਤੇ ਟੋਕੀਓ ''ਚ ਹੋਈ ਮੈਡਟੈੱਕ ਕਨਵੈਂਸ਼ਨ ਦੇ ਦੌਰਾਨ ਐਲਫਸ ਇਲੈਕਟ੍ਰਿਕ ਮਾਊਸ ਬਾਰੇ ਦੱਸਿਆ ਗਿਆ ਜਿਸ ''ਚ ਲੱਗੇ ਸੈਂਸਰ ਯੂਜ਼ਰ ਦੇ ਸਟ੍ਰੈਸ ਲੈਵਲ ਨੂੰ ਮਾਪ ਲੈਂਦੇ ਹਨ। ਇਸ ਦੇ ਨਾਲ ਨਾਲ ਇਹ ਮਾਊਸ ਕਰਮਚਾਰੀ ਦੇ ਨਜ਼ਦੀਕ ਕੰੰਮ ਦੇ ਮਹੌਲ ਨੂੰ ਵੀ ਜਾਂਚਦਾ ਹੈ ਤੇ ਜਾਣਕਾਰੀ ਇਕੱਠੀ ਕਰਦਾ ਹੈ। 

 

ਹੈਰਾਨੀ ਦੀ ਗੱਲ ਹੈ ਕਿ ਜਾਪਾਨ, ਜੋ ਆਪਣੀਆਂ ਲੰਬੀਆਂ-ਲੰਬੀਆਂ ਆਫਿਸ ਸ਼ਿਫਟਾਂ ਤੇ ਕਰਮਚਾਰੀਆਂ ਪ੍ਰਤੀ ਕਰੂਰ ਰਵੱਈਏ ਲਈ ਜਾਣੇਆ ਜਾਂਦਾ ਹੈ, ''ਚ ਇਸ ਮਾਊਸ ਦੀ ਖੋਜ ਹੋਈ ਹੈ। ਆਸਟ੍ਰੇਲੀਅਨ ਬ੍ਰੋਡਕਾਸਟਿੰਗ ਕਾਰਪਸ ਦੀ ਰਿਪੋਰਟ ਦੇ ਮੁਤਾਬਿਕ ਹਰ ਸਾਲ 20,000 ਲੋਕ ਸਟ੍ਰੈਸ ਨਾਲ ਮੌਤ ਦਾ ਸ਼ਿਕਾਰ ਬਣਦੇ ਹਨ। ਐਲਫਸ ਇਲੈਕਟ੍ਰਿਕ ਦੇ ਮਾਊਸ ਨਾਲ ਐੱਚ. ਆਰ. ਮੈਨੇਜਮੈਂਟ ਨੂੰ ਇਹ ਜਾਣਨ ''ਚ ਬਹੁਤ ਮਦਦ ਮਿਲੇਗੀ ਕਿ ਕਿਉਂ ਉਨ੍ਹਾਂ ਦੇ ਕਰਮਚਾਰੀ ਤਣਾਅ ''ਚ ਹਨ। 

 

ਇਹ ਮਾਊਸ ਰਿਲੇ ਪਲਸ, ਹੀਮੋਗਲੋਬਿਨ ਲੈਵਲ ਤੇ ਖੂਨ ''ਚ ਆਕਸੀਜ਼ਨ ਦੀ ਮਾਤਰਾ ਦਾ ਧਿਆਨ ਰੱਖਦੇ ਹੋਏ ਦਿੱਲ ਦੇ ਦੌਰੇ ਦੀ ਸਥਿਤੀ ਨੂੰ ਦਰਸ਼ਾਊਂਦਾ ਹੈ। ਇਸ ਮਾਊਸ ਦੀ ਤਕਨੀਕ ਅਜੇ ਸ਼ੁਰੂਆਤੀ ਦੌਰ ''ਚ ਹੈ ਤੇ 2016 ਦੇ ਅੰਤ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ।