7 ਜੁਲਾਈ ਨੂੰ ਪੇਸ਼ ਕੀਤਾ ਜਾ ਸਕਦਾ ਹੈ Meizu Pro 7 ਸਮਾਰਟਫੋਨ

06/28/2017 5:20:06 PM

ਜਲੰਧਰ- ਕਾਫੀ ਲੰਬੇ ਸਮੇਂ ਤੋਂ ਮਿਜ਼ੂ ਪ੍ਰੋ 7 ਸਮਾਰਟਫੋਨ ਨੂੰ ਲੈ ਕੇ ਇੰਟਰਨੈੱਟ 'ਤੇ ਖਬਰਾਂ ਆ ਰਹੀਆਂ ਹਨ। ਹਾਲ ਹੀ 'ਚ ਇਕ ਖਬਰ ਆਈ ਹੈ ਕਿ ਇਸ ਸਮਾਰਟਫੋਨ ਨੂੰ ਇੰਟਰਨੈੱਟ 'ਤੇ ਇਸ ਦੀਆਂ ਰੀਅਲ ਤਸਵੀਰਾਂ ਵੀ ਲੀਕ ਹੋਈਆਂ ਹਨ। ਇਸ ਸਮਾਰਟਫੋਨ ਨੂੰ 26 ਜੁਲਾਈ ਨੂੰ ਲਾਂਚ ਕੀਤਾ ਜਾਣਾ ਤਹਿ ਹੋਇਆ ਸੀ, ਜਦਕਿ ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ ਸਮਾਰਟਫੋਨ ਨੂੰ 7 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।
ਲਾਂਚ ਤੋਂ ਪਹਿਲਾਂ ਹੀ ਇਸ ਦੇ ਸਪੇਕਸ ਲੀਕ ਹੋ ਗਏ ਹਨ। ਮਿਜ਼ੂ ਪ੍ਰੋ 7 ਨੂੰ 2799 Yuan (ਲਗਭਗ 26,300 ਰੁਪਏ) ਇਸ ਦੇ ਵੱਡੇ ਵੇਰੀਅੰਟ ਨੂੰ 3299 Yuan (ਲਗਭਗ 31,00 ਰੁਪਏ) 'ਚ ਪੇਸ਼ ਕੀਤਾ ਜਾਵਗਾ। ਦੂਜੀ ਪਾਸੇ ਮਿਜ਼ੂ ਪ੍ਰੋ 7 ਪਲੱਸ ਦੇ ਬੇਸ ਵੇਰੀਅੰਟ ਨੂੰ 3299 yuan (ਲਗਭਗ 31,100 ਰੁਪਏ) ਅਤੇ ਇਸ ਦੇ ਵੱਡੇ ਵਰਜਨ ਨੂੰ 3799 yuan (ਲਗਭਗ 35,800 ਰੁਪਏ) 'ਚ ਪੇਸ਼ ਕੀਤਾ ਜਾਵੇਗਾ। ਮਿਜ਼ੂ ਪ੍ਰੋ 7 ਅਤੇ ਪ੍ਰੋ 7 ਪਲੱਸ ਕੰਪਨੀ ਦੇ ਫਲੈਗਸ਼ਿਪ ਡਿਵਾਈਸ ਦੱਸੇ ਜਾ ਰਹੇ ਹਨ। ਇਹ ਸਮਾਰਟਫੋਨ ਸਕੈਡੰਰੀ ਡਿਸਪਲੇ ਨਾਲ ਆਵੇਗਾ, ਜੋ ਕਿ ਡਿਊਲ ਰਿਅਰ ਕੈਮਰਾ ਸੈਟਅੱਪ ਦੇ ਨੀਚੇ ਪਲੇਸ ਹੋਵੇਗਾ। ਅੱਜ ਖਈ ਫੋਨਜ਼ 'ਚ ਡਿਊਲ ਰਿਅਰ ਕੈਮਰਾ ਸੈਟਅੱਪ ਦੇ ਨੀਚੇ ਪਲੇਸ ਹੋਵੇਗਾ। 
ਮਿਜ਼ੂ ਪ੍ਰੋ 7 'ਚ 5.5 ਇੰਚ ਡਿਸਪਲੇ ਹੋਵੇਗਾ। ਇਸ ਫੋਨ 'ਚ 5.2 ਇੰਚ ਡਿਸਪਲੇ ਹੋਵੇਗਾ। ਇਸ ਤੋਂ ਇਲਾਵਾ ਮੀਡੀਆਟੇਕ Helio X30 ਚਿੱਪ 'ਤੇ ਕੰਮ ਕਰੇਗਾ। ਇਸ ਸਮਾਰਟਫੋਨ ਨੂੰ ਤਿੰਨ ਵੇਰੀਅੰਟ  4ਜੀ. ਬੀ., 6 ਜੀ. ਬੀ. ਅਤੇ 8 ਜੀ. ਬੀ. ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਇਸ 'ਚ ਮਾਈਕ੍ਰੋ ਐੱਸ. ਡੀ. ਕਾਰਡ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਇਸ ਦੀ ਸਟੋਰੇਜ ਨੂੰ 128 ਜੀ. ਬੀ. ਤੱਕ ਵਧਾ ਸਕਦੇ ਹਾਂ।
ਫੋਟੋਗ੍ਰਾਫੀ ਲਈ ਇਸ 'ਚ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ, ਜੋ ਕਿ ਸੋਨੀ IMX386 ਅਤੇ IMX286 ਸੈਂਸਰ ਨਾਲ ਲੈਸ ਹੋਵੇਗਾ। ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।