ਜਾਣੋ ਕਿਹੜਾ-ਕਿਹੜਾ iPhone ਮਿਲ ਰਿਹਾ ਹੈ 6,000 ਰੁਪਏ ਸਸਤਾ
Wednesday, Oct 21, 2015 - 12:56 PM (IST)
ਜਲੰਧਰ- ਪਿਛਲੇ ਹਫਤੇ ਭਾਰਤ ''ਚ ਲਾਂਚ ਹੋਏ iPhone 6S ਅਤੇ 6S Plus ''ਤੇ ਡਿਸਕਾਉਂਟ ਮਿਲਣਾ ਸ਼ੁਰੂ ਹੋ ਗਿਆ ਹੈ। ਇੰਨੀ ਛੇਤੀ iPhone ''ਤੇ ਡਿਸਕਾਉਂਟ ਮਿਲਣ ਦੀ ਸ਼ੁਰੂਆਤ ਥੋੜ੍ਹੀ ਅਜੀਬ ਲੱਗ ਰਹੀ ਹੈ ਕਿਉਂਕਿ ਆਈਫੋਨਸ ਨੂੰ ਹਮੇਸ਼ਾ ਤੋਂ ਹੀ ਪ੍ਰੀਮੀਅਮ ਕਲਾਸ ਫੋਨਸ ਮੰਨਿਆ ਜਾਂਦਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਲਾਂਚ ਹੋਣ ਦੇ ਤਿੰਨ ਦਿਨ ਬਾਅਦ ਹੀ ਇਸ ਫੋਨਸ ''ਤੇ ਡਿਸਕਾਉਂਟ ਆਫਰ ਮਿਲਣਾ ਸ਼ੁਰੂ ਹੋ ਗਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਪੇ.ਟੀ.ਐੱਮ. ਆਈਫੋਨਸ ਦੇ ਸਾਰੇ ਵੈਰੀਏਂਟਸ ਨੂੰ 6000 ਰੁਪਏ ਦੀ ਛੋਟ ਨਾਲ ਵੇਚ ਰਿਹਾ ਹੈ। ਜਦੋਂਕਿ ਦੇਸ਼ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲਰ ਫਲਿਪਕਾਰਟ ਇਨ੍ਹਾਂ ਆਈਫੋਨਸ ''ਤੇ 1500 ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਐਪਲ ਦੇ ਇਨ੍ਹਾਂ iPhone ਨੂੰ ਲੈ ਕੇ ਸੰਸਾਰਕ ਪੱਧਰ ''ਤੇ ਲੋਕਾਂ ਦਾ ਉਤਸ਼ਾਹ ਦੁਨੀਆ ਦੇ ਤੀਜੇ ਵੱਡੇ ਮੋਬਾਈਲ ਫੋਨ ਬਾਜ਼ਾਰ ਭਾਰਤ ''ਚ ਫਿੱਕਾ ਪੈ ਗਿਆ ਹੈ ਜਿਸ ਦੇ ਮੱਦੇਨਜ਼ਰ ਸਨੈਪਡੀਲ ਅਤੇ ਈ.ਬੇ. ਜਿਹੀਆਂ ਆਨਲਾਈਨ ਮਾਰਕਿਟਪਲੇਸ ਕੰਪਨੀਆਂ ਇਸ ਦੀ ਖਰੀਦ ''ਤੇ ਖਾਸ ਆਫਰ ਦੀ ਪੇਸ਼ਕਸ਼ ਕਰ ਰਹੀਆਂ ਹਨ। ਅਜਿਹੇ ''ਚ ਆਈਫੋਨ ਦੇ ਫੈਨਸ ਦੀ ਨਜ਼ਰ ਅਗਲੇ ਸਾਲ ਐਪਲ ਦੇ ਆਉਣ ਵਾਲੇ ਫਲੈਗਸ਼ਿਪ ਫੋਨ iPhone7 ''ਤੇ ਟਿਕ ਗਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
