6000mAh ਬੈਟਰੀ ਤੇ 48MP ਕੈਮਰੇ ਵਾਲਾ ਭਾਰਤ ਦਾ ਸਭ ਤੋਂ ਸਸਤਾ ਫੋਨ, ਇੰਨੀ ਹੈ ਕੀਮਤ

06/12/2021 1:44:35 PM

ਗੈਜੇਟ ਡੈਸਕ– ਗਲੋਬਲ ਸਮਾਰਟਫੋਨ ਬ੍ਰਾਂਡ ਟੈਕਨੋ ਦਾ ਨਵਾਂ ਸਮਾਰਟਫੋਨ Tecno Spark 7T ਭਾਰਤ ’ਚ ਲਾਂਚ ਹੋ ਗਿਆ ਹੈ। ਫੋਨ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ। ਫੋਨ ਦੀ ਪਹਿਲੀ ਵਿਕਰੀ 15 ਜੂਨ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ਤੋਂ ਖ਼ਰੀਦਿਆ ਜਾ ਸਕੇਗਾ। ਫੋਨ ਨੂੰ ਲਾਂਚ ਆਫਰ ਤਹਿਤ 1000 ਰੁਪਏ ਦੀ ਛੋਟ ਨਾਲ 7,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਹਾਲਾਂਕਿ, ਇਹ ਪੇਸ਼ਕਸ਼ ਕੁਝ ਸਮੇਂ ਲਈ ਹੀ ਹੋਵੇਗੀ, ਜੋ 15 ਜੂਨ 2021 ਨੂੰ ਹੀ ਲਾਗੂ ਹੋਵੇਗੀ। ਦੱਸ ਦੇਈਏ ਕਿ ਇਹ ਭਾਰਤ ਦਾ ਪਹਿਲਾ ਸਮਾਰਟਫੋਨ ਹੈ ਜੋ 6,000mAh ਦੀ ਦਮਦਾਰ ਬੈਟਰੀ ਨਾਲ 48 ਮੈਗਾਪਿਕਸਲ ਕੈਮਰਾ ਸੁਪੋਰਟ ਨਾਲ ਆਉਂਦਾ ਹੈ। ਫੋਨ ਤਿੰਨ ਰੰਗਾਂ Magnet Black, Jewel Blue ਅਤੇ Nebula Orange ’ਚ ਮਿਲੇਗਾ। 

ਇਹ ਵੀ ਪੜ੍ਹੋ– OnePlus Nord CE 5G ਭਾਰਤ ’ਚ ਲਾਂਚ, ਕੀਮਤ 22,999 ਰੁਪਏ ਤੋਂ ਸ਼ੁਰੂ

ਇਹ ਵੀ ਪੜ੍ਹੋ– UIDAI ਨੇ ਜਾਰੀ ਕੀਤਾ mAadhaar ਐਪ ਦਾ ਨਵਾਂ ਵਰਜ਼ਨ, ਘਰ ਬੈਠੇ ਕਰ ਸਕੋਗੇ ਇਹ ਕੰਮ

TECNO SPARK 7T ਦੇ ਫੀਚਰਜ਼
ਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੀਲੀਓ ਜੀ35 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ HyperEngine ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਫੋਨ ਐਂਡਰਾਇਡ 11 ਬੇਸਡ HiOS 7.6 ਆਪਰੇਟਿੰਗ ਸਾਫਟਵੇਅਰ ’ਤੇ ਕੰਮ ਕਰੇਗਾ। ਫੋਟੋਗ੍ਰਾਫੀ ਲਈ ਫੋਨ ਦੇ ਫਰੰਟ ਪੈਨਲ ’ਤੇ ਇਕ 8 ਮੈਗਾਪਿਕਸਲ ਦਾ ਏ.ਆਈ. ਸੈਲਫੀ ਕੈਮਰਾ ਦਿੱਤਾ ਗਿਆ ਹੈ, ਜੋ ਮਾਈਕ੍ਰੋ ਸਲਿਟ ਡਿਊਲ ਫਲੈਸ਼ ਸੁਪੋਰਟ ਨਾਲ ਆਏਗਾ। ਫੋਨ ’ਚ ਸਮਾਈਲ ਸ਼ਾਟ ਦੇ ਨਾਲ ਆਟੋ ਕੈਪਚਰ ਫੋਟੋ, ਪੋਟਰੇਟ ਮੋਡ, ਏ.ਆਈ. ਐੱਚ.ਡੀ.ਆਰ. ਮੋਡ, ਵਾਈਡ ਸੈਲਫੀ, ਬਿਊਟੀ ਮੋਡ ਦੀ ਸੁਪੋਰਟ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ

ਫੋਨ ’ਚ ਇਨਬਿਲਟ ਫੇਸ ਅਨਲਾਕ 2.0 ਅਤੇ ਸਮਾਰਟ ਫਿੰਗਰਪ੍ਰਿੰਟ ਸੈਂਸਰ ਦੀ ਸੁਪੋਰਟ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਫੋਨ ’ਚ ਇਕ 6000mAh ਦੀ ਲਿਥੀਅਮ ਆਇਨ ਬੈਟਰੀ ਦੀ ਸੁਪੋਰਟ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਸਿੰਗਲ ਚਾਰਜ ’ਚ 36 ਦਿਨਾਂ ਦਾ ਬੈਕਅਪ ਦੇਵੇਗਾ। ਫੋਨ ’ਚ 15X to 5400X ਸਪੀਡ ਨਾਲ ਟਾਈਮ ਲੈਪਸ ਮੋਡ ਦੀ ਸੁਪੋਰਟ ਮਿਲੇਗੀ। ਫੋਨ ’ਚ 2ਕੇ ਵੀਡੀਓ ਰਿਕਾਰਡਿੰਗ ਦੀ ਸੁਪੋਰਟ ਹੈ ਅਤੇ ਨਾਲ ਹੀ 120 ਫਰੇਮ ਪ੍ਰਤੀ ਸਕਿੰਟ ’ਤੇ ਸਲੋ ਮੋਸ਼ਨ ਸੁਪੋਰਟ ਮਿਲੇਗਾ। 

Rakesh

This news is Content Editor Rakesh