ਭਾਰਤ ''ਚ ਜਲਦੀ ਹੀ ਦਸਤਕ ਦੇਵੇਗੀ 5ਜੀ ਤਕਨੀਕ, Ericsson ਨੇ IIT ਦਿੱਲੀ ਦੇ ਨਾਲ ਕੀਤੀ ਸਾਂਝੇਦਾਰੀ

04/26/2017 2:09:09 PM

ਜਲੰਧਰ-ਭਾਰਤੀ ਟੈਲੀਕਾਮ ਕੰਪਨੀਆਂ ਬਾਜ਼ਾਰ ''ਚ 4ਜੀ. ਨੈੱਟਵਰਕ ''ਤੇ ਜਿਆਦਾ ਧਿਆਨ ਦੇ ਰਹੀਆਂ ਹਨ। ਯੂਜ਼ਰਸ ਨੂੰ ਇੰਟਰਨੈੱਟ ਅਤੇ ਬੇਹਤਰ ਵਾਇਸ-ਵੀਡੀਓ ਕੁਵਾਲਿਟੀ ਦੇਣ ਦੇ ਲਈ ਕੰਪਨੀਆਂ 4ਜੀ. ਬੈਂਡ ਨੂੰ ਤੇਜ਼ੀ ਨਾਲ ਵਧਾਉਣ ''ਚ ਲੱਗੀ ਹੋਈ ਹੈ। ਇਸੇ ਦੌਰਾਨ ਇਕ ਅਜਿਹੀ ਖਬਰ ਆ ਰਹੀਂ ਹੈ ਜਿਸ ਨੂੰ ਸੁਣ ਕੇ ਤੁਸੀਂ ਬੇਹੱਦ ਖੁਸ਼ ਹੋ ਜਾਵੋਗੇ। ਦਰਅਸਲ ਹੁਣ ਭਾਰਤ ''ਚ ਮੋਬਾਇਲ ਨੈੱਟਵਰਕ ਅਗਲੇ ਲੈਵਲ ''ਤੇ ਜਾਣ ਦੀ ਤਿਆਰੀ ''ਚ ਹੈ। ਖਬਰਾਂ ਦੀ ਗੱਲ ਕਰੀਏ ਤਾਂ ਜਲਦੀ ਹੀ ਭਾਰਤ ''ਚ 5ਜੀ. ਤਕਨੀਕ ਦਸਤਕ ਦੇ ਸਕਦੀ ਹੈ। ਸਵੀਡਨ ਦੀ ਦੂਰਸੰਚਾਰ ਉਪਕਰਣ ਬਣਾਉਣ ਵਾਲੀ ਕੰਪਨੀ Ericsson ਨੇ ਭਾਰਤ ''ਚ 5ਜੀ. ਤਕਨੀਕ ਲਿਆਉਣ ਦੇ ਲਈ IIT ਦਿੱਲੀ ''ਚ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ''''Ericsson ਅਤੇ ਭਾਰਤੀ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ( IIT delhi) ਨੇ ਭਾਰਤ ਦੇ ਲਈ 5ਜੀ. ਤਕਨੀਕ ਲਿਆਉਣ ਦੇ ਲਈ ਸਮਝੌਤਾ ਕੀਤਾ ਹੈ।''''

Ericsson ਅਤੇ ਆਈਆਈਟੀ-ਦਿੱਲੀ ਨੇ ਮਿਲਾਇਆ ਹੱਥ:

Ericsson  ਅਤੇ ਆਈਆਈਟੀ-ਦਿੱਲੀ 5 ਜੀ. ਤਕਨੀਕ ਦੇ ਲਈ ਇਕ ਐਕਸੀਲੈਂਸ ਸੈਂਟਰ ਬਣਾਉਣਗੇ ਜਿੱਥੇ 5ਜੀ. ਦਾ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਈਆਈਟੀ-ਦਿੱਲੀ ''ਚ ਇਕ Incubation ਸੈਂਟਰ ਦੀ ਵੀ ਸਥਾਪਨਾ ਕੀਤੀ ਜਾਵੇਗੀ। ਰਿਪੋਰਟਸ ਦੇ ਮੁਤਾਬਿਕ 5ਜੀ. ਦੇ ਟੈਸਟਿੰਗ ਦੀ ਪਹਿਲੀ ਸੀਰੀਜ 2017 ਦੀ ਦੂਜੀ ਛਿਮਾਹੀ ''ਚ ਸ਼ੁਰੂ ਕੀਤੀ ਜਾਵੇਗੀ। ਉੱਥੇ 2020 ਤੱਕ 5ਜੀ. ਨੂੰ ਕਮਰੀਸ਼ੀਅਲ  ਤੌਰ ''ਤੇ ਲਾਂਚ ਕੀਤਾ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਏਅਰਟੈੱਲ ਅਤੇ ਬੀ. ਐੱਸ. ਐੱਨ. ਐੱਲ. ਨੇ ਆਪਣੇ ਗਾਹਕਾਂ ਨੂੰ 5 ਜੀ. ਨੈੱਟਵਰਕ ਦੀ ਸੁਵਿਧਾ ਉਪਲੱਬਧ ਕਰਵਾਉਣ ਦੇ ਲਈ Nokia ਦੇ ਨਾਲ ਮਿਲ ਕੇ ਇਕ ਨਵੀਂ ਰਣਨੀਤੀ ਤਿਆਰ ਕਰ ਰਹੇ ਹਨ। ਫਿਨਲੈਂਡ ਦੀ ਕੰਪਨੀ ਨੇ ਇਸ ਦੇ ਲਈ ਹਾਲ ਹੀ ''ਚ ਇਕ ਏਅਰਟੈੱਲ ਅਤੇ ਬੀ. ਐੱਸ. ਐੱਨ. ਐੱਲ. ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ (MOU) ''ਤੇ ਦਸਤਕ ਕੀਤਾ ਹੈ। NOKIA ਦੇ ਮਾਰਕੀਟ ਹੈਡ (ਇੰਡੀਆ) Sanjay Malik ਦੁਆਰਾ ਦੱਸਿਆ ਗਿਆ ਹੈ , ''ਇਨ੍ਹਾਂ MOU ਦਾ ਮਕਸਦ ਇੱਥੇ 5ਜੀ. ਲਿਆਉਣਾ ਹੈ ਉਸ ਦੇ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇੱਥੇ ਦੇਖਿਆ ਜਾਵੇਗਾ। ਉਨ੍ਹਾਂ ਐਪਲੀਕੇਸ਼ਨ ਦੀ  ਪਹਿਚਾਣ ਕੀਤੀ ਜਾਵੇਗੀ ਜੋ ਟਾਰਗੈਟ ਦਰਸ਼ਕ ਦੇ ਕੰਮ ਆ ਸਕਦੇ ਹੈ। ਇਹ 5ਜੀ. ''ਚ ਐਂਟਰੀ ਦੇ ਲਈ ਸ਼ੁਰੂਆਤੀ ਕੰਮਕਾਜ ਹੈ।''