5000 ਐੱਮ. ਏ. ਐੱਚ. ਦੀ ਬਟੈਰੀ ਨਾਲ ਲਾਂਚ ਹੋਇਆ InFocus Turbo 5 ਸਮਾਰਟਫੋਨ, ਜਾਣੋ ਕੀਮਤ

06/28/2017 2:02:58 PM

ਜਲੰਧਰ- US ਦੀ ਸਮਾਰਟਫੋਨ ਨਿਰਮਾਤਾ ਕੰਪਨੀ  InFocus ਨੇ ਪਿਛਲੇ ਸਾਲ ਅਕਤੂਬਰ 'ਚ ਭਾਰਤ 'ਚ ਆਪਣਾ ਫਲੈਗਸ਼ਿਪ ਸਮਾਰਟਫੋਨ Epic 1 ਲਾਂਚ ਕੀਤਾ ਸੀ। ਅੱਜ ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ  InFocus Turbo 5 ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 6,999 ਰੁਪਏ ਹੈ।  InFocus Turbo 5 ਸਮਾਰਟਫੋਨ ਨੂੰ ਦੋ ਵੇਰੀਅੰਟ 'ਚ ਲਾਂਚ ਕੀਤਾ ਹੈ। ਪਹਿਲੇ ਵੇਰੀਅੰਟ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਮੈਮਰੀ ਦੇ ਤੌਰ 'ਤੇ ਦਿੱਤੀ ਗਈ ਹੈ, ਜਿਸ ਦੀ ਕੀਮਤ 6,999 ਰੁਪਏ ਹੈ। ਦੂਜੇ ਵੇਰੀਅੰਟ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਦੀ ਕੀਮਤ 7,999 ਰੁਪਏ ਹੈ। 4 ਜੁਲਾਈ ਤੋਂ InFocus Turbo 5 ਸਮਾਰਟਫੋਨ ਐਕਸਕਲੂਸਿਵਲੀ ਐਮਾਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਹੋਵੇਗਾ।
InFocus Turbo 5 ਸਮਾਰਟਫੋਨ ਦੇ ਸੈਪਸੀਫਿਕੇਸ਼ਨ ਅਤੇ ਫੀਚਰਸ -
InFocus Turbo 5 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.2 ਇੰਚ ਐੱਚ. ਡੀ. ਡਿਸਪਲੇ ਦਿੱਤਾ ਜਾਵਗਾ। ਇਸ ਨਾਲ ਹੀ ਇਹ ਫੋਨ 1.3 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ  MT6737 ਐੱਸ. ਓ. ਸੀ. 'ਤੇ ਆਧਾਰਿਤ ਹੈ। ਇਸ ਸਮਾਰਟਫੋਨ ਨੂੰ 2 ਜੀ. ਬੀ/3 ਜੀ. ਬੀ. ਰੈਮ ਅਤੇ 16/ ਜੀ. ਬੀ/32 ਜੀ. ਬੀ. ਇੰਟਰਨਲ ਮੈਮਰੀ ਹੈ। ਨਾਲ ਹੀ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ  InFocus Turbo 5 ਸਮਾਰਟਫੋਨ 'ਚ 32 ਜੀ. ਬੀ. ਤੱਕ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਜੇਕਰ ਇਸ ਫੋਨ ਦੀ ਯੂ. ਐੱਸ. ਪੀ. ਦੀ ਗੱਲ ਕਰੀਏ ਤਾਂ ਫੋਨ 'ਚ ਦਿੱਤੀ ਜਾਣ ਵਾਲੀ 5000 ਐੱਮ. ਏ. ਐੱਚ. ਦੀ ਬੈਟਰੀ 23 ਘੰਟੇ ਤੋਂ ਜ਼ਿਆਦਾ ਦਾ ਟਾਕਟਾਈਮ ਅਤੇ 34 ਦਿਨ ਦਾ ਸਟੈਂਡਬਾਏ ਟਾਈਮ ਦਿੰਦੀ ਹੈ। ਇਸ ਤੋਂ ਇਲਾਵਾ ਇਹ ਫੋਨ ਐਂਡਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ 'ਚ ਡਿਊਲ ਸਿਮ ਸਪੋਰਟ, 4 ਜੀ. ਵੋ. ਐੱਲ. ਟੀ. ਈ., ਵਾਈ-ਫਾਈ, ਬਲੂਟੁਥ, ਜੀ. ਪੀ. ਐੱਸ. ਅਤੇ ਮਾਈਕ੍ਰੋ ਐੱਸ. ਬੀ. 2.0 ਵਰਗੇ ਆਪਸ਼ਨ ਹੋਣਗੇ। ਨਾਲ ਹੀ InFocus Turbo 5 ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।