ਇਨ੍ਹਾਂ 5 ਆਸਾਨ ਤਰੀਕਿਆਂ ਨਾਲ ਸਧਾਰਣ TV ਨੂੰ ਬਣਾਓ ‘ਸਮਾਰਟ’

03/20/2020 5:26:42 PM

ਗੈਜੇਟ ਡੈਸਕ– ਬੀਤੇ ਕੁਝ ਸਮੇਂ ਤੋਂ ਕੇਬਲ ਅਤੇ ਡਾਇਰੈਕਟ-ਟੂ-ਹੋਮ ਟੈਲੀਵਿਜ਼ਨ ਪ੍ਰੋਗਰਾਮਿੰਗ ਦੀ ਲੋਕਪ੍ਰਿਅਤਾ ’ਚ ਕਮੀ ਆਈ ਹੈ। ਆਨਲਾਈਨ ਸਟਰੀਮਿੰਗ ਦਾ ਚਲਣ ਭਾਰਤ ’ਚ ਲਗਾਤਾਰ ਵਧ ਰਿਹਾ ਹੈ। ਅਜਿਹੇ ’ਚ ਕਈ ਸ਼ੋਅ ਕਿਸੇ ਸਟਰੀਮਿੰਗ ਸਰਵਿਸ ਲਈ ਵਿਸ਼ੇਸ਼  ਹੁੰਦੇ ਹਨ। ਅਜਿਹੀ ਸਥਿਤੀ ’ਚ ਆਪਣੇ ਫੇਵਰੇਟ ਸ਼ੋਅਜ਼ ਦਾ ਮਜ਼ਾ ਲੈਣ ਲਈ ਸਮਾਟਰ ਟੀਵੀ ਦੀ ਲੋੜ ਪੈਂਦੀ ਹੈ। ਜੇਕਰ ਤੁਹਾਡੇ ਕੋਲ ਸਮਾਰਟ ਟੀਵੀ ਨਹੀਂ ਹੈ ਤਾਂ ਵੀ ਤੁਸੀਂ ਇਨ੍ਹਾਂ ਸੇਵਾਂ ਅਤੇ ਸ਼ੋਅਜ਼ ਦਾ ਮਜ਼ਾ ਲੈ ਸਕਦੇ ਹੋ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਆਸਾਨੀ ਨਾਲ ਆਪਣੇ ਸਧਾਰਣ ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਸਕਦੇ ਹੋ। 

ਡਿਜੀਟਲ ਮੀਡੀਆ ਪਲੇਅਰ ਨਾਲ ਸਮਾਰਟ ਬਣੇ ਟੀਵੀ
ਇਨ ਡੋਂਗਲ ਦੀ ਮਦਦ ਨਾਲ ਤੁਸੀਂ ਆਪਣੇ ਸਧਾਰਣ ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਸਕਦੇ ਹੋ। ਦਿਸਣ ’ਚ ਇਹ ਯੂ.ਐੱਸ.ਬੀ. ਫਲੈਸ਼ ਡ੍ਰਾਈਵ ਵਰਗੇ ਹੁੰਦੇ ਹਨ ਪਰ HDMI ਪੋਰਟ ਦੇ ਨਾਲ ਆਉਂਦੇ ਹਨ। ਇਸ ਲਈ ਤੁਹਾਨੂੰ ਅਜਿਹੇ ਟੀਵੀ ਸੈੱਟ ਦੀ ਲੋੜ ਹੁੰਦੀ ਹੈ ਜਿਸ ਨਾਲ ਡਿਵਾਈਸ ਕੁਨੈਕਟ ਕਰਕੇ ਤੁਸੀਂ ਆਪਣੇ ਟੀਵੀ ਨੂੰ ਸਮਾਰਟ ਟੀਵੀ ’ਚ ਬਦਲ ਸਕਦੇ ਹੋ। 

HDMI ਕੇਬਲ ਦਾ ਇਸਤੇਮਾਲ
HDMI ਕੇਬਲ ਨਾਲ ਤੁਸੀਂ ਆਸਾਨੀ ਨਾਲ ਆਪਣੇ ਟੀਵੀ ਨੂੰ ਸਮਾਰਟ ਟੀਵੀ ਬਣਾ ਸਕਦੇ ਹੋ। ਇਸ ਲਈ ਤੁਸੀਂ HDMI ਕੇਬਲ ਨਾਲ ਆਪਣੇ ਟੈਪਟਾਪ ਨੂੰ ਕੁਨੈਕਟ ਕਰ ਸਕਦੇ ਹੋ ਅਤੇ ਆਪਣੇ ਟੀਵੀ ਨੂੰ ਮਾਨੀਟਰ ਦੀ ਤਰ੍ਹਾਂ ਇਸਤੇਮਾਲ ਕਰ ਕਰਕੇ ਆਪਣੇ ਪਸੰਦੀਦਾ ਸ਼ੋਅਜ਼ ਟੀਵੀ ’ਤੇ ਦੇਖ ਸਕਦੇ ਹੋ। 

ਐਂਡਰਾਇਡ ਟੀਵੀ ਬਾਕਸ
ਜੇਕਰ ਤੁਹਾਡੇ ਕੋਲ ਸਮਾਰਟ ਟੀਵੀ ਨਹੀਂ ਹੈ ਤਾਂ ਐਂਡਰਾਇਡ ਟੀਵੀ ਬਾਕਸ ਵੀ ਤੁਹਾਡੇ ਲਈ ਕਾਫੀ ਚੰਗਾ ਬਦਲ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਟੀਵੀ ਸਕਰੀਨ ’ਤੇ ਗੂਗਲ ਪਲੇਅ ਅਤੇ ਗੂਗਲ ਦੀਆਂ ਦੂਜੀਆਂ ਸੇਵਾਵਾਂ ਦਾ ਇਸਤੇਮਾਲ ਕਰ ਸਕਦੇ ਹੋ। 

ਏਅਰਟੈੱਲ ਟੀਵੀ ਦੀ ਮਦਦ ਨਾਲ ਲਓ ਫੇਵਰੇਟ ਸ਼ੋਅਜ਼ ਦਾ ਮਜ਼ਾ
ਏਅਰਟੈੱਲ ਟੀਵੀ ਦੀ ਮਦਦ ਨਾਲ ਯੂਜ਼ਰ ਕੇਬਲ ਟੀਵੀ ਅਤੇ ਇੰਟਰਨੈੱਟ ਬੇਸਡ ਸੇਵਾ ਜਿਵੇਂ- ਯੂਟਿਊਬ, ਐਮਾਜ਼ੋਨ ਪ੍ਰਾਈਮ ਅਤੇ ਨੈੱਟਫਲਿਕਸ ਵਰਗੀ ਸਟਰੀਮਿੰਗ ਸੇਵਾ ਦਾ ਮਜ਼ਾ ਲੈ ਸਕਦੇ ਹੋ। ਏਅਰਟੈੱਲ ਟੀਵੀ ਕ੍ਰੋਮਕਾਸਟ ਸੁਪੋਰਟ ਦੇ ਨਾਲ ਆਉਂਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਲਾਈਵ ਟੀਵੀ ਰਿਕਾਰਡ ਕਰ ਸਕਦੇ ਹੋ। 

ਪਲੇਅ ਸਟੇਸ਼ਨ ਅਤੇ X-BOX
ਪਲੇਅ ਸਟੇਸ਼ਨ ਅਤੇ ਐਕਸ-ਬਾਕਸ ਦੀ ਮਦਦ ਨਾਲ ਤੁਸੀਂ ਆਪਣੇ ਟੀਵੀ ਨੂੰ ਸਮਾਰਟ ਬਣਾ ਸਕਦੇ ਹੋ। ਇਨ੍ਹਾਂ ਦੋਵਾਂ ਪਲੇਟਫਾਰਮਾਂ ’ਤੇ ਐਂਟਰਟੇਨਮੈਂਟ ਸੈਕਸ਼ਨ ਦੀ ਮਦਦ ਨਾਲ ਤੁਸੀਂ ਆਨਲਾਈਨ ਕੰਟੈਂਟ ਸਟਰੀਮ ਕਰ ਸਕਦੇ ਹੋ। ਪਲੇਅ ਸਟੇਸ਼ਨ ਅਤੇ ਐਕਸ-ਬਾਕਸ ਦੁਨੀਆ ਭਰ ’ਚ ਕਾਫੀ ਪ੍ਰਸਿੱਧ ਹਨ। 

Rakesh

This news is Content Editor Rakesh