ਇਨ੍ਹਾਂ 5 ਤਰੀਕਿਆਂ ਤੋਂ ਕਰੋ iPhone ਦੀ ਸਟੋਰੇਜ ਖਾਲੀ

04/15/2017 12:04:18 PM

ਜਲੰਧਰ- ਫੋਨ ''ਚ ਸਟੋਰੇਜ ਨੂੰ ਲੈ ਕੇ ਕਈ ਮੋਬਾਇਲ ਯੂਜ਼ਰਸ ਪਰੇਸ਼ਾਨ ਹੈ। ਭਾਵੇ ਉਹ ਆਈਫੋਨ ਯੂਜ਼ਰਸ ਹੋਵੇ ਜਾਂ ਫਿਰ ਐਂਡਰਾਇਡ ਯੂਜ਼ਰਸ ਸਾਰੇ ਫੋਨ ਦੀ ਸਟੋਰੇਜ ਤੋਂ ਪਰੇਸ਼ਾਨ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ''ਚ ਹੋ, ਜੋ ਸਟੋਰੇਜ ਲਈ ਐਪ ਡਲੀਟ ਕਰਦੇ ਹੋ ਜਾਂ ਫਿਰ ਫਾਈਲ ਡਲੀਟ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਆਓ ਤੁਹਾਨੂੰ ਦੱਸ ਦਈਏ ਆਈਫੋਨ ਦੇ ਸਟੋਰੇਜ ਖਾਲੀ ਕਰਨ ਦੇ ਕੁਝ ਤਰੀਕੇ।
1. ਟੈਕਸਟ ਮੈਸੇਜ਼ ਨੂੰ ਸੇਵ ਕਰਨਾ ਬੰਦ ਕਰੋ -
ਆਈਫੋਨ ''ਚ ਡਿਫਾਲਟ ਰੂਪ ਤੋਂ ਭੇਜੇ ਅਤੇ ਰਿਸੀਵ ਕੀਤੇ ਗਏ ਸਾਰੇ ਪ੍ਰਕਾਰ ਦੇ ਮੈਸੇਜ਼ ਸੇਵ ਹੁੰਦੇ ਰਹਿੰਦੇ ਹਨ। ਸਭ ਤੋਂ ਪਹਿਲਾਂ ਇਸ ਨੂੰ ਬੰਦ ਕਰੋ। ਸੈਟਿੰਗ ਦੇ ਮੈਸੇਜ਼ ਸੈਟਿੰਗ ''ਚ ਜਾਓ ਅਤੇ ਪੁਰਾਣੇ ਮੈਸੇਜ਼ ਡਲੀਟ ਕਰ ਦਿਓ।
2. ਡਬਲ ਤਸਵੀਰ ਸੇਵ ਨਾ ਕਰੋ -
ਆਈਫੋਨ ''ਚ ਜੇਕਰ ਤੁਸੀਂ HDR ਮੋਡ ਅਤੇ ਇੰਸਟਾਗ੍ਰਾਮ ਐਪ ਯੂਜ਼ ਕਰਦੇ ਹੋ ਤਾਂ ਤੁਹਾਡੇ ਫੋਨ ''ਚ ਇਕ ਹੀ ਤਸਵੀਰ ਦੋ ਵਾਰ ਸੇਵ ਹੋ ਰਹੀ ਹੋਵੇਗੀ, ਤਾਂ ਤੁਸੀਂ ਸੈਟਿੰਗਸ ''ਚ ਤਸਵੀਰ ਅਤੇ ਕੈਮਰੇ ''ਚ ਜਾਓ ਅਤੇ Keep Normal Photo ਨੂੰ ਆਨ ਕਰ ਦਿਓ ਅਤੇ ਇੰਸਟਾਗ੍ਰਾਮ ਐਪ ਦੇ ਪ੍ਰੋਫਾਈਲ ਸੈਟਿੰਗ ''ਚ ਜਾ ਕੇ Save Original Photos ਨੂੰ ਬੰਦ ਕਰ ਦਿਓ। ਇਸ ਤੋਂ ਬਾਅਦ ਤੁਹਾਡੇ ਫੋਨ ''ਚ ਇਕ ਹੀ ਤਸਵੀਰ ਸੇਵ ਹੋਵੇਗੀ। 
3. ਬ੍ਰਾਊਜ਼ਰ ਕੈਸ਼ ਕਲੀਅਰ ਕਰੋ -
ਜੇਕਰ ਤੁਸੀਂ ਸਫਾਰੀ ਬ੍ਰਾਊਜ਼ਰ ਯੂਜ਼ ਕਰਦੇ ਹੋ ਤਾਂ ਤੁਹਾਡੇ ਆਈਫੋਨ ''ਚ ਵੇਬ ਹਿਸਟਰੀ ਹੋਵੇਗੀ, ਜਿਸ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ। ਸਫਾਰੀ ਦੇ ਸੈਟਿੰਗ ''ਚ ਜਾ ਕੇ ਹਿਸਟਰੀ ਅਤੇ ਵੈੱਬਸਾਈਟ ਡਾਟਾ ਕਲੀਅਰ ਕਰ ਦਿਓ। ਇਸ ਤਰ੍ਹਾਂ ਤੁਸੀਂ ਦੂਜੇ ਬ੍ਰਾਊਜ਼ਰ ਦੀ ਹਿਟਸਰੀ ਅਤੇ ਕੈਸ਼ ਕਲੀਅਰ ਕਰ ਸਕਦੇ ਹੋ।
4. ਰੀਡਿੰਗ ਲਿਸਟ ਡਲੀਟ ਕਰੋ -
ਸਫਾਰੀ ਬ੍ਰਾਊਜ਼ਰ ''ਚ ਆਫਲਾਈਨ ਰੀਡੰਗ ਲਿਸਟ ਬਣਾਉਣ ਦੀ ਸੁਵਿਧਾ ਹੈ , ਜੋ ਕਾਫੀ ਸਪੇਸ ਲੈਂਦੀ ਹੈ। ਇਸ ਨੂੰ ਤੁਸੀਂ ਸਫਾਰੀ ਐਪ ਦੀ ਸੈਟਿੰਗ ''ਚ ਜਾ ਕੇ ਕਲੀਅਰ ਕਰ ਸਕਦੇ ਹੋ।