5 ਡਿਵਾਈਸਿਜ਼ ਨੂੰ ਇਕੱਠੇ ਚਾਰਜ ਕਰੇਗਾ ਇਹ ਚਾਰਜਿੰਗ ਸਟੇਸ਼ਨ

07/03/2018 1:02:00 PM

ਜਲੰਧਰ— ਭਾਰਤੀ ਕੰਪਨੀ ਜੈਬ੍ਰੋਨਿਕਸ ਨੇ 'ZEB-5CSLU3' ਨਾਂ ਨਾਲ 5 ਪੋਰਟ ਡਾਕਿੰਗ ਹਬ ਲਾਂਚ ਕੀਤਾ ਹੈ। ਇਹ ਫਾਸਟ ਚਾਰਜਿੰਗ ਅਤੇ ਮਸ਼ਰੂਮ ਐੱਲ.ਈ.ਡੀ. ਲੈਂਪ ਦੇ ਨਾਲ ਆਉਂਦਾ ਹੈ। ਜੈਬ੍ਰੋਨਿਕਸ ZEB-5CSLU3 ਦੀ ਕੀਮਤ 3495 ਰੁਪਏ ਹੈ। ਇਸ ਚਾਰਜਿੰਗ ਸਟੇਸ਼ਨ ਦਾ 4 ਪੋਰਟ ਮਾਡਲ ਵੀ ਹੈ ਜਿਸ ਵਿਚ ਐੱਲ.ਈ.ਡੀ. ਨੂੰ ਅਲੱਗ ਵੀ ਕੀਤਾ ਜਾ ਸਕਦਾ ਹੈ। ਇਨ੍ਹਾਂ ਮਾਡਲਸ ਨੂੰ ਗਾਹਕ ਦੇਸ਼ ਭਰ 'ਚ ਸਾਰੇ ਪ੍ਰਮੁੱਖ ਸਟੋਰਾਂ ਤੋਂ ਖਰੀਦ ਸਕਦੇ ਹਨ। 
5 ਪੋਰਟ ਡਾਕਿੰਗ ਸਟੇਸ਼ਨ ਦੇ ਨਾਲ ਜੈਬ੍ਰੋਨਿਕਸ ZEB-5CSLU3 'ਚ ਤੁਸੀਂ 5 ਵੱਖ-ਵੱਖ ਡਿਵਾਈਸਿਜ਼ ਨੂੰ ਇਕੱਠੇ ਚਾਰਜ ਕਰ ਸਕਦੇ ਹੋ। ਦਰਅਸਲ, ਜਦੋਂ ਤੁਸੀਂ ਸਮਾਰਟਫੋਨਸ ਜਾਂ ਟੈਬਲੇਟ ਨੂੰ ਚਾਰਜ ਕਰਦੇ ਹੋ ਤਾਂ ਇਸ ਦੌਰਾਨ ਕਈ ਤਾਰਾਂ ਕੰਧਾਂ 'ਤੇ ਲਟਕਦੀਆਂ ਹਨ ਜੋ ਦੇਖਣ 'ਚ ਚੰਗੀਆਂ ਨਹੀਂ ਲੱਗਦੀਆਂ। ਇਸ ਚਾਰਜਿੰਗ ਸਟੇਸ਼ਨ ਦਾ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਡਿਵਾਈਸਿਜ਼ ਨੂੰ ਵਿਵਸਥਤ ਰੂਪ ਨਾਲ ਚਾਰਜ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਵਿਚ ਬੈੱਡਸਾਈਟ ਲੈਂਪ ਹੈ ਜੋ ਮਸ਼ਰੂਮ ਸਟਾਈਲ 'ਚ ਹੈ। 
ਇਸ ਚਾਰਜਿੰਗ ਸਟੇਸ਼ਨ 'ਚ 5 ਯੂ.ਐੱਸ.ਬੀ. ਪੋਰਟਸ ਹਨ ਜੋ ਫਾਸਟ ਚਾਰਜਿੰਗ ਲਈ ਸਮਾਰਟ ਇੰਟੀਗ੍ਰੇਟਿਡ ਸਰਕਿਟ ਦੇ ਨਾਲ ਆਉਂਦੇ ਹਨ। ਇਸ 5 ਪੋਰਟ ਡਾਕਿੰਗ ਹਬ 'ਚ ਆਲ-ਇੰਨ-ਵਨ ਮੋਬਾਇਲ ਅਤੇ ਟੈਬਲੇਟ ਹੋਲਡਰ ਹੈ ਜਿਸ 'ਤੇ ਤੁਸੀਂ ਡਿਵਾਈਸਿਜ਼ ਨੂੰ ਚਾਰਜ ਕਰਦੇ ਸਮੇਂ ਵਿਵਸਥਤ ਤਰੀਕੇ ਨਾਲ ਰੱਖ ਸਕਦੇ ਹੋ। ਇਸ ਵਿਚ ਚਾਰਜਿੰਗ ਲਈ ਤੁਹਾਨੂੰ 5 ਯੂ.ਐੱਸ.ਬੀ. ਪੋਰਟਸ ਮਿਲਣਗੇ, ਜਿਨ੍ਹਾਂ 'ਚੋਂ 4 ਪੋਰਟਸ 5ਵੀ ਅਤੇ ਪੰਜਵਾਂ 12ਵੀ/9ਵੀ/5ਵੀ ਦੇ ਨਾਲ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਜੈਬ੍ਰੋਨਿਕਸ ਦੇ ਇਸ ਡਾਕਿੰਗ ਸਟੇਸ਼ਨ ਦਾ ਕੁਲ ਆਊਟਪੁਟ 6ਏ ਹੈ।


Related News