Zoom ਐਪ ਦੇ 5 ਲੱਖ ਅਕਾਊਂਟਸ ਹੋਏ ਹੈਕ, ਡਾਰਕ ਵੈੱਬ 'ਤੇ ਵਿਕ ਰਹੀ ਨਿੱਜੀ ਜਾਣਕਾਰੀ

04/14/2020 9:38:01 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਜ਼ੂਮ ਵੀਡੀਓ ਕਾਨਫ੍ਰੈਂਸਿੰਗ ਐਪ ਦੀ ਡਾਊਨਲੋਡਿੰਗ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਪਰ ਕੁਝ ਦਿਨ ਬਾਅਦ ਹੀ ਜ਼ੂਮ ਐਪ ਪ੍ਰਾਈਵੇਸੀ ਨੂੰ ਲੈ ਕੇ ਵਿਵਾਦਾਂ 'ਚ ਆ ਗਈ। ਗੂਗਲ ਅਤੇ ਟੈਸਲਾ ਵਰਗੀ ਕਈ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਜ਼ੂਮ ਐਪ ਇਸਤੇਮਾਲ ਕਰਨ ਤੋਂ ਮਨਾ ਕਰ ਦਿੱਤਾ। ਹੁਣ ਇਸ ਵਿਚਾਲੇ ਖਬਰ ਹੈ ਕਿ ਜ਼ੂਮ ਐਪ ਦੇ ਪੰਜ ਲੱਖ ਅਕਾਊਂਟਸ ਹੋ ਗਏ ਹਨ ਅਤੇ ਡਾਟਾ ਨੂੰ ਡਾਰਕ ਵੈੱਬ 'ਤੇ ਵੇਚਿਆ ਜਾ ਰਿਹਾ ਹੈ।

ਬਲੀਪਿੰਗ ਕੰਪਿਊਟਰ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਜ਼ੂਮ ਦੇ ਪੰਜ ਲੱਖ ਅਕਾਊਂਟਸ ਨੂੰ ਹੈਕ ਕਰ ਲਿਆ ਗਿਆ ਹੈ ਅਤੇ ਡਾਰਕ ਵੈੱਬ 'ਤੇ ਮਾਮੂਲੀ ਕੀਮਤ 'ਚ ਲੋਕਾਂ ਦਾ ਨਿੱਜੀ ਡਾਟਾ ਵੇਚਿਆ ਜਾ ਰਿਹਾ ਹੈ। ਜ਼ੂਮ ਐਪ ਯੂਜ਼ਰਸ ਦਾ ਡਾਟਾ ਹੈਕਰਸ ਫੋਰਮ 'ਤੇ ਵਿਕ ਰਿਹਾ ਹੈ। ਇਸ ਦੇ ਬਾਰੇ 'ਚ ਸਭ ਤੋਂ ਪਹਿਲਾਂ ਇਕ ਅਪ੍ਰੈਲ ਨੂੰ ਸਾਈਬਰ ਸਕਿਓਰਟੀ ਫਰਮ Cyble ਨੇ ਜਾਣਕਾਰੀ ਦਿੱਤੀ ਸੀ।

ਰਿਪੋਰਟ ਮੁਤਾਬਕ ਡਾਰਕ ਵੈੱਬ 'ਤੇ ਜ਼ੂਮ ਐਪ ਯੂਜ਼ਰਸ ਦਾ ਡਾਟਾ ਮਾਮੂਲੀ ਕੀਮਤ $0.0020 ਭਾਵ ਕਰੀਬ 0.15 ਪ੍ਰਤੀ ਅਕਾਊਂਟ ਵਿਕ ਰਿਹਾ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਹੈਕਿੰਗ ਬਕਾਇਦਾ ਪਾਸਵਰਡ ਅਤੇ ਆਈ.ਡੀ. ਰਾਹੀਂ ਹੋਈ ਹੈ ਭਾਵ ਕਿ ਹੈਕਰਸ ਨੂੰ ਇਸ ਦੇ ਬਾਰੇ 'ਚ ਪਹਿਲਾ ਹੀ ਜਾਣਕਾਰੀ ਸੀ।

ਜ਼ੂਮ ਐਪ ਯੂਜ਼ਰਸ ਦਾ ਜਿਹੜਾ ਡਾਟਾ ਹੈਕਰਸ ਤਕ ਪਹੁੰਚਿਆ ਹੈ ਉਨ੍ਹਾਂ 'ਚ ਈ-ਮੇਲ ਆਈ.ਡੀ., ਪਾਸਵਰਡ, ਮੀਟਿੰਗ ਦਾ ਯੂ.ਆਰ.ਐੱਲ. ਅਤੇ ਹੋਸਟ ਦੀਆਂ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ। ਇਨ੍ਹਾਂ 'ਚੋਂ 290 ਅਕਾਊਂਟਸ ਕਾਲਜ ਅਤੇ ਯੂਨੀਵਰਸਿਟੀ ਨਾਲ ਜੁੜੇ ਹਨ। ਰਿਪੋਰਟਸ ਮੁਤਾਬਕ ਜਿਨ੍ਹਾਂ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ ਉਨ੍ਹਾਂ 'ਚ ਇਹ ਯੂਨੀਵਰਸਿਟੀ ਆਫ ਵਮਰੋਟ, ਡਾਰਟਮਾਊਥ, ਲਾਫਯੈਤੋ, ਫਲੋਰਿਡਾ, ਕੋਲੋਰਾਡੋ ਯੂਨੀਵਰਸਿਟੀ ਅਤੇ ਸਿਟੀਬੈਂਕ ਵਰਗੀਆਂ ਕੰਪਨੀਆਂ ਦੇ ਨਾਂ ਸ਼ਾਮਲ ਹਨ।

Karan Kumar

This news is Content Editor Karan Kumar